ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 11 IPS ਅਧਿਕਾਰੀਆਂ ਦੇ ਤਬਾਦਲੇ, ਅੰਮ੍ਰਿਤਸਰ ਦਿਹਾਤੀ ਦੇ SSP ਸੁਹੇਲ ਕਾਸਿਮ ਮੀਰ ਨੂੰ ਹਟਾਇਆ

Global Team
2 Min Read

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਇੱਕ ਵੱਡੇ ਫੇਰਬਦਲ ਤਹਿਤ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋਂ ਜ਼ਬਰਦਸਤੀ ਮਜੀਠਾ ਥਾਣੇ ਵਿੱਚ ਦਾਖਲ ਹੋਣ ਅਤੇ ਇੱਕ ਦੋਸ਼ੀ ਵਿਅਕਤੀ ਨੂੰ ਰਿਹਾਅ ਕਰਵਾਉਣ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ।

ਮੀਰ ਨੂੰ ਅਜੇ ਤੱਕ ਨਵੀਂ ਤਾਇਨਾਤੀ ਨਹੀਂ ਸੌਂਪੀ ਗਈ ਹੈ। ਉਨ੍ਹਾਂ ਦੀ ਜਗ੍ਹਾ ਐਸਪੀ ਕੰਵਲਜੀਤ ਸਿੰਘ ਨੂੰ ਚਾਰਜ ਦਿੱਤਾ ਗਿਆ ਹੈ। ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜੈਨ ਨੂੰ ਵੀ ਹਟਾ ਦਿੱਤਾ ਗਿਆ ਹੈ; ਉਨ੍ਹਾਂ ਨੂੰ ਵੀ ਅਜੇ ਤੱਕ ਨਵੀਂ ਤਾਇਨਾਤੀ ਨਹੀਂ ਸੌਂਪੀ ਗਈ ਹੈ।

ਆਈ ਪੀ ਐੱਸ ਸੁਹੈਲ ਕਾਸਿਮ ਮੀਰ ਤੋਂ ਇਲਾਵਾ ਇਸ ਤਬਾਦਲਾ ਸੂਚੀ ਵਿੱਚ 10 ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਿਲ ਹਨ। ਇਸ ਦੇ ਤਹਿਤ ਫਿਲੌਰ ਵਿਖੇ ਐੱਮ ਆਰ ਐੱਸ ਪੀ ਪੀ ਏ (MRS PPA) ਦੇ ਡਾਇਰੈਕਟਰ ਵਜੋਂ ਤਾਇਨਾਤ ਅਨੀਤਾ ਪੁੰਜ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਅਨੀਤਾ ਪੁੰਜ ਨੂੰ ਸਪੈਸ਼ਲ DGP HRD ਅਤੇ ਵੈਲਫੇਅਰ, ਪੰਜਾਬ (ਚੰਡੀਗੜ੍ਹ) ਲਗਾਇਆ ਗਿਆ ਹੈ।

ਆਈ ਪੀ ਐੱਸ ਪ੍ਰਦੀਪ ਕੁਮਾਰ ਯਾਦਵ ਕੋਲ ਪਹਿਲਾਂ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਦੇ ਨਾਲ-ਨਾਲ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੀ, ਪਰ ਹੁਣ ਉਨ੍ਹਾਂ ਨੂੰ ਸਿਰਫ਼ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਪੰਜਾਬ ਲਗਾਇਆ ਗਿਆ ਹੈ। ਆਈ ਪੀ ਐੱਸ ਧਨਪ੍ਰੀਤ ਕੌਰ ਦੀ ਜਗ੍ਹਾ ਸਤਿੰਦਰ ਸਿੰਘ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ (CP) ਲਗਾਇਆ ਗਿਆ ਹੈ।

ਉੱਥੇ ਹੀ ਆਈ ਪੀ ਐੱਸ ਵਿਵੇਕ ਸ਼ੀਲ ਸੋਨੀ ਡੀ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮਕਾਜ ਦੇਖਣਗੇ। ਆਈ ਪੀ ਐੱਸ ਸੁਰਿੰਦਰਜੀਤ ਸਿੰਘ ਮੰਡ ਡੀ ਆਈ ਜੀ ਜੇਲ੍ਹਾਂ ਪੰਜਾਬ ਬਣ ਗਏ ਹਨ। ਆਈ ਪੀ ਐੱਸ ਕੰਵਲਦੀਪ ਸਿੰਘ ਨੂੰ ਡੀ ਆਈ ਜੀ ਲਾਅ ਐਂਡ ਆਰਡਰ ਪੰਜਾਬ ਦਾ ਚਾਰਜ ਦਿੱਤਾ ਗਿਆ ਹੈ।

Share This Article
Leave a Comment