ਤੜਕਸਾਰ ਪੈਸੰਜਰ ਟ੍ਰੇਨ ‘ਚ ਲੱਗੀ ਭਿਆਨਕ ਅੱਗ! ਮਚੀ ਹਫੜਾ-ਦਫੜੀ; ਜਨਰਲ ਕੋਚ ਸੜ ਕੇ ਸੁਆਹ

Global Team
3 Min Read

ਬਿਹਾਰ : ਸਾਸਾਰਾਮ ਵਿੱਚ ਸਾਸਾਰਾਮ-ਆਰਾ-ਪਟਨਾ ਪੈਸੰਜਰ ਟ੍ਰੇਨ ਵਿੱਚ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਟਰੇਨ ਦੇ ਜਨਰਲ ਡੱਬੇ D3 ਵਿੱਚ ਲੱਗੀ ਸੀ। ਇਸ ਤੋਂ ਬਾਅਦ ਡੱਬੇ ਵਿੱਚੋਂ ਧੂੰਆਂ ਅਤੇ ਲਾਟਾਂ ਉੱਠਣ ਲੱਗੀਆਂ।

ਸਾਸਾਰਾਮ ਰੇਲਵੇ ਸਟੇਸ਼ਨ ‘ਤੇ ਸੋਮਵਾਰ ਦੀ ਸਵੇਰ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਸਾਸਾਰਾਮ-ਆਰਾ-ਪਟਨਾ ਪੈਸੰਜਰ ਟ੍ਰੇਨ ਵਿੱਚ ਸੋਮਵਾਰ ਤੜਕੇ ਅਚਾਨਕ ਅੱਗ ਲੱਗ ਗਈ। ਅੱਗ ਟਰੇਨ ਦੇ ਜਨਰਲ ਡੱਬੇ D3 ਵਿੱਚ ਲੱਗੀ ਸੀ। ਇਸ ਤੋਂ ਬਾਅਦ ਡੱਬੇ ਵਿੱਚੋਂ ਧੂੰਆਂ ਅਤੇ ਲਾਟਾਂ ਉੱਠਣ ਲੱਗੀਆਂ।

ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 6 ਵਜੇ ਵਾਪਰੀ। ਟਰੇਨ ਵਿੱਚ ਅੱਗ ਲੱਗਦੇ ਹੀ ਪਲੇਟਫਾਰਮ ‘ਤੇ ਮੌਜੂਦ ਯਾਤਰੀਆਂ ਅਤੇ ਰੇਲ ਮੁਲਾਜ਼ਮਾਂ ਵਿੱਚ ਹੜਕੰਪ ਮਚ ਗਿਆ। ਦੇਖਦੇ ਹੀ ਦੇਖਦੇ ਅੱਗ ਨੇ ਇੱਕ ਡੱਬੇ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ।

ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ, ਅੱਗ ਲੱਗਣ ਦੇ ਕੁਝ ਹੀ ਦੇਰ ਬਾਅਦ ਧੂੰਆਂ ਪੂਰੇ ਡੱਬੇ ਵਿੱਚ ਫੈਲ ਗਿਆ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਮਾਂ ਰਹਿੰਦੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ, ਜਿਸ ਨਾਲ ਕੋਈ ਵੱਡਾ ਹਾਦਸਾ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ, ਆਰ.ਪੀ.ਐੱਫ. ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਘਟਨਾ ਦੇ ਸਮੇਂ ਟਰੇਨ 6 ਨੰਬਰ ਪਲੇਟਫਾਰਮ ‘ਤੇ ਖੜ੍ਹੀ ਸੀ।

ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੰਜਰ ਟਰੇਨ ਦਾ ਇੱਕ ਡੱਬਾ ਪੂਰੀ ਤਰ੍ਹਾਂ ਸੜ ਗਿਆ। ਬਾਅਦ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਸੜੇ ਹੋਏ ਡੱਬੇ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ। ਰੇਲਵੇ ਅਧਿਕਾਰੀਆਂ ਨੇ ਦੂਜੇ ਡੱਬਿਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ, ਤਾਂ ਜੋ ਅੱਗ ਦੁਬਾਰਾ ਨਾ ਫੈਲ ਸਕੇ।

ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਤ੍ਰਿਵੇਂਦਰਮ ਤੋਂ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਅੱਗ ਲੱਗ ਗਈ ਸੀ। ਅੱਗ ਟ੍ਰੇਨ ਦੇ ਏਸੀ ਕੋਚ ਬੀ-1 ਵਿੱਚ ਆਲੋਟ ਦੇ ਨੇੜੇ ਲੂਣੀ ਰੀਛਾ-ਵਿਕਰਮਗੜ੍ਹ ਸਟੇਸ਼ਨ ਦੇ ਵਿਚਕਾਰ ਸਵੇਰੇ ਕਰੀਬ 5:15 ਵਜੇ ਲੱਗੀ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment