1 ਜੁਲਾਈ ਤੋਂ MGNREGA ਦੀ ਜਗਾ ਲਾਗੂ ਹੋਵੇਗਾ VB-G-RAM-G, ਜਾਣੋ ਕੀ ਕੇ ਬਦਲੇਗਾ?

Global Team
3 Min Read

ਨਵੀ ਦਿੱਲੀ : ਕੇਂਦਰ ਸਰਕਾਰ ਨੇ ਪੇਂਡੂ ਰੁਜ਼ਗਾਰ ਨਾਲ ਜੁੜਿਆ ਇੱਕ ਨਵਾਂ ਕਾਨੂੰਨ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਨਵੇਂ ਕਾਨੂੰਨ ਦਾ ਨਾਮ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ (ਪੇਂਡੂ) (VB-GRAMG), 2025 ਹੈ। ਇਹ ਕਾਨੂੰਨ ਕਰੀਬ 20 ਸਾਲ ਪੁਰਾਣੇ ਮਨਰੇਗਾ (MGNREGA) ਕਾਨੂੰਨ ਦੀ ਥਾਂ ਲਵੇਗਾ।

ਇਹ ਨਵਾਂ ਨਿਯਮ 1 ਜੁਲਾਈ 2026 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਵੇਗਾ। ਨੋਟੀਫਿਕੇਸ਼ਨ ਦਾ ਮਤਲਬ ਸਰਕਾਰ ਦਾ ਅਧਿਕਾਰਤ ਹੁਕਮ ਹੁੰਦਾ ਹੈ, ਜਿਸ ਰਾਹੀਂ ਕਿਸੇ ਕਾਨੂੰਨ ਨੂੰ ਕਾਨੂੰਨੀ ਤੌਰ ‘ਤੇ ਲਾਗੂ ਕੀਤਾ ਜਾਂਦਾ ਹੈ। ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਿਸਟਮ, ਸਟਾਫ਼ ਅਤੇ ਯੋਜਨਾਵਾਂ ਨੂੰ ਤਿਆਰ ਕਰਨ, ਤਾਂ ਜੋ ਮਿੱਥੀ ਤਾਰੀਖ਼ ਤੋਂ ਇਸ ਨਵੇਂ ਕਾਨੂੰਨ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਸਕੇ।

VB-GRAMG ਬਿੱਲ 16 ਦਸੰਬਰ 2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਨੂੰ 18 ਦਸੰਬਰ 2025 ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ, ਜਦੋਂ ਕਿ 19 ਦਸੰਬਰ 2025 ਦੀ ਅੱਧੀ ਰਾਤ ਤੋਂ ਬਾਅਦ ਰਾਜ ਸਭਾ ਤੋਂ ਵੀ ਮਨਜ਼ੂਰੀ ਮਿਲ ਗਈ। ਇਸ ਤੋਂ ਬਾਅਦ 21 ਦਸੰਬਰ 2025 ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲੀ। ਹੁਣ ਪੇਂਡੂ ਵਿਕਾਸ ਮੰਤਰਾਲੇ (MoRD) ਨੇ ਇਸ ਦੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕਾਨੂੰਨ 1 ਜੁਲਾਈ 2026 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਵੇਗਾ।

ਨਵੇਂ ਕਾਨੂੰਨ ਤਹਿਤ ਹਰ ਯੋਗ ਪੇਂਡੂ ਪਰਿਵਾਰ ਨੂੰ ਹੁਣ ਇੱਕ ਵਿੱਤੀ ਸਾਲ ਵਿੱਚ 125 ਦਿਨਾਂ ਦਾ ਕੰਮ ਮਿਲੇਗਾ। ਇਸ ਦਾ ਮਤਲਬ ਹੈ ਕਿ ਨਵੇਂ ਕਾਨੂੰਨ ਤਹਿਤ ਮਨਰੇਗਾ ਨਾਲੋਂ 25 ਦਿਨ ਵੱਧ ਕੰਮ ਦੀ ਗਾਰੰਟੀ ਮਿਲੇਗੀ।

ਪਹਿਲਾਂ ਮਨਰੇਗਾ ਵਿੱਚ ਰਾਜ ਸਰਕਾਰਾਂ ਆਪਣੀ ਲੋੜ ਅਨੁਸਾਰ ਕੰਮ ਦੀ ਯੋਜਨਾ ਭੇਜਦੀਆਂ ਸਨ ਅਤੇ ਕੇਂਦਰ ਸਰਕਾਰ ਪੂਰੀ ਰਾਸ਼ੀ ਦਿੰਦੀ ਸੀ। ਇਸ ਵਿੱਚ ਖਰਚ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਸੀ। ਹੁਣ ਕੇਂਦਰ ਸਰਕਾਰ ਹਰ ਰਾਜ ਲਈ ਖਰਚ ਦੀ ਇੱਕ ਨਿਸ਼ਚਿਤ ਸੀਮਾ ਤੈਅ ਕਰੇਗੀ। ਜੇਕਰ ਕੋਈ ਰਾਜ ਇਸ ਸੀਮਾ ਤੋਂ ਵੱਧ ਖਰਚ ਕਰਦਾ ਹੈ, ਤਾਂ ਵਾਧੂ ਪੈਸਾ ਰਾਜ ਸਰਕਾਰ ਨੂੰ ਖੁਦ ਦੇਣਾ ਪਵੇਗਾ।

ਇਸ ਯੋਜਨਾ ਵਿੱਚ ਪੈਸੇ ਦੀ ਵੰਡ ਦਾ ਤਰੀਕਾ 60:40 ਰੱਖਿਆ ਗਿਆ ਹੈ। ਯਾਨੀ ਕਿ 60% ਖਰਚਾ ਕੇਂਦਰ ਸਰਕਾਰ ਅਤੇ 40% ਖਰਚਾ ਰਾਜ ਸਰਕਾਰਾਂ ਕਰਨਗੀਆਂ।ਪੂਰਬ-ਉੱਤਰ ਅਤੇ ਹਿਮਾਲੀਅਨ ਰਾਜਾਂ ਨੂੰ ਕੇਂਦਰ ਵੱਲੋਂ ਜ਼ਿਆਦਾ ਮਦਦ ਮਿਲੇਗੀ। ਜਿਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਧਾਨ ਸਭਾ ਨਹੀਂ ਹੈ, ਉੱਥੇ ਪੂਰਾ ਖਰਚਾ ਕੇਂਦਰ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment