ਹਰਿਆਣਾ ਬੋਰਡ ਪ੍ਰੀਖਿਆ ਦੌਰਾਨ ਖੁੱਲੇਆਮ ਚੱਲੀ ਨਕਲ! ਡੀਸੀ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

Global Team
2 Min Read

ਹਰਿਆਣਾ : 12ਵੀਂ ਦੀ ਪ੍ਰੀਖਿਆ ਵਿੱਚ ਸਮੂਹਿਕ ਨਕਲ ਦਾ ਇੱਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਾਣੀਪਤ ਦੇ ਦੋ ਪ੍ਰੀਖਿਆ ਕੇਂਦਰਾਂ ‘ਤੇ ਨਾ ਸਿਰਫ਼ ਵਿਦਿਆਰਥੀ ਇੱਕ-ਦੂਜੇ ਤੋਂ ਨਕਲ ਕਰਦੇ ਫੜੇ ਗਏ, ਸਗੋਂ ਸਕੂਲ ਸਟਾਫ਼ ਅਤੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਵੀ ਭਾਂਡਾ ਫੁੱਟਿਆ ਹੈ।

ਪਾਣੀਪਤ ਦੇ ਇਨ੍ਹਾਂ ਦੋਨਾਂ ਪ੍ਰੀਖਿਆ ਕੇਂਦਰਾਂ ‘ਤੇ ਹੋਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਾਣੀਪਤ ਡੀਸੀ ਵੀਰੇਂਦਰ ਦਹੀਆ ਨੇ ਕਿਹਾ ਕਿ ਕੇਂਦਰ ‘ਤੇ ਤਾਇਨਾਤ ਅਤੇ ਟੀਚਿੰਗ ਸਟਾਫ਼ ਵਿਰੁੱਧ ਵੀ ਜਾਂਚ ਕੀਤੀ ਜਾਵੇਗੀ। ਨਕਲ ਕਰਨ ਵਾਲੇ ਵਿਦਿਆਰਥੀਆਂ ‘ਤੇ ਵੀ ਮੁਕੱਦਮਾ ਦਰਜ ਹੋਵੇਗਾ।

ਦਰਅਸਲ, ਇਨ੍ਹਾਂ ਕੇਂਦਰਾਂ ਦੀਆਂ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਵਿੱਚ ਪੁਲਿਸ ਮੁਲਾਜ਼ਮ ਅਤੇ ਸੁਪਰਡੈਂਟ ਖ਼ੁਦ ਹੀ ਬੋਰਡ ਪ੍ਰੀਖਿਆ ਵਿੱਚ ਬੱਚਿਆਂ ਨੂੰ ਨਕਲ ਕਰਵਾਉਂਦੇ ਦਿਖਾਈ ਦਿੱਤੇ ਸਨ। ਇਸ ਨਕਲ ਘੁਟਾਲੇ ਨਾਲ ਜੁੜੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਡੀਸੀ ਨੇ ਇਹ ਕਾਰਵਾਈ ਕੀਤੀ ਹੈ।

ਵੀਡੀਓ ਵਿੱਚ ਹੈੱਡ ਕਾਂਸਟੇਬਲ ਅਤੇ ਸੁਪਰਡੈਂਟ ਬੱਚਿਆਂ ਨੂੰ ਨਕਲ ਕਰਵਾਉਂਦੇ ਦਿਖ ਰਹੇ ਹਨ। ਉੱਥੇ ਹੀ ਸਪੈਸ਼ਲ ਰੈਪਿਡ ਐਕਸ਼ਨ ਫੋਰਸ (RAF) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੀਸੀਟੀਵੀ ਕੈਮਰੇ ਬੰਦ ਕਰਵਾ ਕੇ ਨਕਲ ਕਰਵਾਈ ਜਾਂਦੀ ਸੀ। ਹਾਲਾਂਕਿ, ਪਹਿਲਾ ਜਦੋਂ ਫਲਾਇੰਗ ਟੀਮ ਚੈਕਿੰਗ ਲਈ ਆਉਂਦੀ ਸੀ ਤਾਂ ਕੈਮਰੇ ਸਹੀ ਢੰਗ ਨਾਲ ਚੱਲਦੇ ਸਨ, ਪਰ ਇਸ ਤੋਂ ਬਾਅਦ ਹੀ ਸੈਂਟਰ ਸੰਚਾਲਕ ਕੈਮਰੇ ਬੰਦ ਕਰਵਾ ਦਿੰਦੇ ਸਨ। ਇਸ ਮਾਮਲੇ ਵਿੱਚ ਆਰ.ਏ.ਐਫ. ਨੇ ਪੁਲਿਸ ਮੁਲਾਜ਼ਮ ਅਤੇ ਸੁਪਰਡੈਂਟ ਵਿਰੁੱਧ ਵਿਭਾਗੀ ਕਾਰਵਾਈ ਅਤੇ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment