ਈਰਾਨ: ਇਜ਼ਰਾਈਲ-ਅਮਰੀਕਾ ਦੇ ਨਾਲ ਈਰਾਨ ਦੀ ਜੰਗ ਜਾਰੀ ਹੈ। ਇਸ ਜੰਗ ਦੇ ਵਿਚਕਾਰ ਈਰਾਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਲਗਾਤਾਰ ਹੋ ਰਹੇ ਹਮਲਿਆਂ ਦੇ ਵਿਚਕਾਰ IRGC ਦੇ ਬੁਲਾਰੇ ਅਲੀ ਮੁਹੰਮਦ ਨੈਨੀ ਦੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਹੈ
ਤਾਜ਼ਾ ਜਾਣਕਾਰੀ ਮੁਤਾਬਕ ਇਜ਼ਰਾਈਲ ਦੇ ਹਮਲੇ ਵਿੱਚ ਅਲੀ ਮੁਹੰਮਦ ਨੈਨੀ ਦੀ ਮੌਤ ਹੋ ਗਈ ਹੈ। ਈਰਾਨ ਨੇ ਵੀ ਅਲੀ ਮੁਹੰਮਦ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਨੈਨੀ IRGC ਦੇ ਇੱਕ ਬਹੁਤ ਹੀ ਮਹੱਤਵਪੂਰਨ ਚਿਹਰਾ ਮੰਨੇ ਜਾਂਦੇ ਸਨ। ਸੰਗਠਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਾਰੇ ਅਧਿਕਾਰਤ ਬਿਆਨ ਅਤੇ ਸੰਦੇਸ਼ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਜਨਤਕ ਕੀਤੇ ਜਾਂਦੇ ਸਨ। ਇਹੀ ਕਾਰਨ ਸੀ ਕਿ ਉਹ ਨਾ ਸਿਰਫ਼ ਬੁਲਾਰੇ ਸਨ, ਸਗੋਂ IRGC ਦੀ ਰਣਨੀਤਕ ਸੰਚਾਰ ਪ੍ਰਣਾਲੀ ਦੇ ਕੇਂਦਰ ਵੀ ਸਨ।
ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਮਨੋਵਿਗਿਆਨਕ ਯੁੱਧ ਅਤੇ ਜਨਤਕ ਸਬੰਧਾਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਦੇਸ਼ ਅਤੇ ਦੁਨੀਆ ਵਿੱਚ IRGC ਦਾ ਅਕਸ ਬਣਾਉਣ, ਸੰਦੇਸ਼ਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਅਤੇ ਵਿਰੋਧੀਆਂ ਦੇ ਬਿਰਤਾਂਤ ਦਾ ਜਵਾਬ ਦੇਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ।
ਦੱਸ ਦੇਈਏ ਕਿ ਮਿਡਲ ਈਸਟ ਵਿੱਚ ਜਾਰੀ ਜੰਗ ਦਾ ਅੱਜ 21ਵਾਂ ਦਿਨ ਹੈ। ਹਰ ਦਿਨ ਇਹ ਜੰਗ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਇਜ਼ਰਾਈਲ ਨੇ ਤੇਹਰਾਨ ‘ਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ ਹਨ, ਜਿਸ ਨਾਲ ਪੂਰਾ ਤੇਹਰਾਨ ਕੰਬ ਗਿਆ ਹੈ। ਦਾਅਵਾ ਹੈ ਕਿ ਇਜ਼ਰਾਈਲੀ ਮਿਜ਼ਾਈਲਾਂ ਲਗਾਤਾਰ ਤੇਹਰਾਨ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਿੱਥੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਇਸ ਤੋਂ ਪਹਿਲਾਂ ਵੀਰਵਾਰ ਰਾਤ ਈਰਾਨ ਨੇ 4 ਖਾੜੀ ਦੇਸ਼ਾਂ ‘ਤੇ ਜ਼ਬਰਦਸਤ ਸਟ੍ਰਾਈਕ ਕੀਤੀ। ਈਰਾਨ ਨੇ ਦੁਬਈ, ਬਹਿਰੀਨ, ਕੁਵੈਤ ਅਤੇ UAE ‘ਤੇ ਹਮਲੇ ਕੀਤੇ । ਦੁਬਈ ਸਰਕਾਰ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਉੱਥੇ ਹੀ ਬਹਿਰੀਨ ਵਿੱਚ ਈਰਾਨ ਦੇ ਹਮਲੇ ਨਾਲ ਇੱਕ ਗੋਦਾਮ ਸੜ ਕੇ ਸੁਆਹ ਹੋ ਗਿਆ। ਖਾੜੀ ਦੇਸ਼ਾਂ ਵਿੱਚ ਲੱਗਾ ਅਮਰੀਕੀ ਏਅਰ ਡਿਫੈਂਸ ਸਿਸਟਮ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਵਿੱਚ ਜੁਟਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

