ਚੰਡੀਗੜ੍ਹ : ਪੰਜਾਬੀ ਗਾਇਕ ਬੱਬੂ ਮਾਨ ਨਵੇਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਲੁਧਿਆਣਾ ਦੇ ਹਿੰਦੂ ਸੰਗਠਨਾਂ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਆਯੋਜਿਤ ਮਾਂ ਚਿੰਤਪੁਰਨੀ ਮਹਾਉਤਸਵ ‘ਚ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਲੈ ਕੇ ਦੋਸ਼ ਲਗਾਏ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ । ਓਨਾ ਦਾ ਆਰੋਪ ਹੈ ਹੈ ਕਿ ਬੱਬੂ ਮਾਨ ਨੇ ਮਾਂ ਚਿੰਤਪੂਰਨੀ ਮਹੋਤਸਵ ਵਿੱਚ ਅਸ਼ਲੀਲ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦਰਅਸਲ, ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਮਾਂ ਚਿੰਤਪੂਰਣੀ ਉਤਸਵ ਆਯੋਜਿਤ ਕੀਤਾ ਗਿਆ ਸੀ। ਮਾਂ ਚਿੰਤਪੂਰਣੀ ਤੋਂ ਜੋਤ ਲਿਆਂਦੀ ਗਈ ਸੀ ਅਤੇ ਸਥਾਪਿਤ ਕੀਤੀ ਗਈ ਸੀ, ਅਤੇ ਪੂਰੇ ਮਹੋਤਸਵ ਨੂੰ ਮਾਂ ਚਿੰਤਪੂਰਣੀ ਦਰਬਾਰ ਦਾ ਰੂਪ ਦਿੱਤਾ ਗਿਆ ਸੀ। ਬੱਬੂ ਮਾਨ ਨੇ ਵੀ ਉਸੇ ਸਟੇਜ ‘ਤੇ ਪੇਸ਼ਕਾਰੀ ਦਿੱਤੀ। ਪਰ ਉਸਨੇ ਓਥੇ ਹਥਿਆਰਾਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ, ਜਿਸ ‘ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ।
ਸੰਗਠਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ, ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜੋਤ ਦੀ ਸਥਾਪਨਾ ਅਤੇ ਦਰਬਾਰ ਦਾ ਸਟੇਜ ਤਿਆਰ ਹੋਣ ਦੇ ਬਾਵਜੂਦ, ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਸੰਗਠਨਾਂ ਦਾ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਹੋਏ ਸਮਾਗਮਾਂ ਵਿੱਚ ਨਾ ਤਾਂ ਭਜਨ ਗਾਏ ਗਏ ਅਤੇ ਨਾ ਹੀ ਸਤਿਕਾਰਯੋਗ ਮਾਹੌਲ ਬਣਾਈ ਰੱਖਿਆ ਗਿਆ, ਸਗੋਂ ਸਟੇਜ ‘ਤੇ ਅਸ਼ਲੀਲ ਗਾਣੇ ਗਾ ਕੇ ਨਚਾਇਆ ਗਿਆ। ਓਨਾ ਨੇ ਇਸ ਨੂੰ ਦੇਵੀ ਮਾਤਾ ਦੇ ਦਰਬਾਰ ਦਾ ਸਿੱਧ-ਸਿੱਧਾ ਨਿਰਾਦਰ ਦੱਸਿਆ ਹੈ ਅਤੇ ਬੱਬੂ ਮਾਨ ਅਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

