ਮੁੰਬਈ: 41 ਸਾਲਾ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਪੱਤਰਲੇਖਾ ਵਿਆਹ ਦੇ ਚਾਰ ਸਾਲ ਬਾਅਦ ਮਾਪੇ ਬਣ ਗਏ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਲਈ ਇੱਕ ਪੋਸਟ ਸਾਂਝੀ ਕੀਤੀ, ਜੋ ਵਾਇਰਲ ਹੋ ਰਹੀ ਹੈ।ਅਦਾਕਾਰ ਰਾਜਕੁਮਾਰ ਰਾਓ ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਨੇ ਸ਼ਨੀਵਾਰ ਨੂੰ ਇੱਕ ਧੀ ਦਾ ਸਵਾਗਤ ਕੀਤਾ ਹੈ।
ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇਕੱਠਿਆਂ ਸਾਂਝੀ ਕੀਤੀ ਪੋਸਟ ‘ਚ ਲਿਖਿਆ ਕਿ “ਅਸੀਂ ਬਹੁਤ ਖੁਸ਼ ਹਾਂ ਕਿ ਰੱਬ ਨੇ ਸਾਨੂੰ ਇੱਕ ਬੱਚੀ ਨਾਲ ਨਿਵਾਜ ਕੇ ਆਸ਼ੀਰਵਾਦ ਦਿੱਤਾ ਹੈ; ‘ਮਾਤਾ-ਪਿਤਾ ਪੱਤਰਲੇਖਾ ਅਤੇ ਰਾਜਕੁਮਾਰ।” ਅਦਾਕਾਰ ਨੇ ਲਿਖਿਆ, “ਰੱਬ ਨੇ ਸਾਨੂੰ ਸਾਡੀ ਚੌਥੀ ਵਿਆਹ ਦੀ ਵਰ੍ਹੇਗੰਢ ‘ਤੇ ਸਭ ਤੋਂ ਵੱਡਾ ਆਸ਼ੀਰਵਾਦ ਦਿੱਤਾ ਹੈ।” ਇਸ ਪੋਸਟ ‘ਤੇ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਲਗਾਤਾਰ ਵਧਾਈਆਂ ਦੇ ਰਹੇ ਹਨ। ਜਿੱਥੇ ਕਮੈਂਟ ਸੈਕਸ਼ਨ ਦਿਲ ਵਾਲੇ ਇਮੋਜੀ ਨਾਲ ਭਰਿਆ ਹੋਇਆ ਹੈ, ਉੱਥੇ ਹੀ ਸਾਰੇ ਪੱਤਰਲੇਖਾ ‘ਤੇ ਰਾਜਕੁਮਾਰ ਰਾਓ ਦੀ ਛੋਟੀ ਪਰੀ ਨੂੰ ਦੇਖਣ ਲਈ ਬੇਤਾਬ ਮਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਸ ਜੋੜੇ ਨੇ 9 ਜੁਲਾਈ ਨੂੰ ਇੰਸਟਾਗ੍ਰਾਮ ‘ਤੇ ਗਰਭ ਅਵਸਥਾ ਦਾ ਐਲਾਨ ਕੀਤਾ। ਪੋਸਟ ਵਿੱਚ ਇੱਕ ਫੁੱਲਦਾਰ ਡਿਜ਼ਾਈਨ ਅਤੇ ਇੱਕ ਪੰਘੂੜਾ ਸੀ ਜਿਸ ‘ਤੇ ਸ਼ਬਦ ਲਿਖੇ ਹੋਏ ਸਨ ” ਬੇਬੀ ਆਨ ਦ ਵੇ” ਅਤੇ ਹੇਠਾਂ ਉਨ੍ਹਾਂ ਦੇ ਨਾਮ ਵੀ ਲਿਖੇ ਹੋਏ ਸਨ। ਰਾਜਕੁਮਾਰ ਨੇ ਕੈਪਸ਼ਨ ਦਿੱਤਾ ਸੀ “ਬਹੁਤ ਖੁਸ਼।” ਅਕਤੂਬਰ 2021 ਵਿੱਚ ਰਾਜਕੁਮਾਰ ਨੇ ਪੱਤਰਲੇਖਾ ਨੂੰ ਪ੍ਰਪੋਜ਼ ਕੀਤਾ ਸੀ ਅਤੇ ਇਸ ਜੋੜੇ ਨੇ ਨਵੰਬਰ 2021 ਵਿੱਚ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਸੀ। ਅੱਜ ਸ਼ਨੀਵਾਰ ਨੂੰ ਉਹ ਆਪਣੀ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਸਨ। ਆਪਣੀ ਧੀ ਦੇ ਜਨਮਦਿਨ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਹੁਣ, ਉਹ ਆਪਣੀ ਵਿਆਹ ਦੀ ਵਰ੍ਹੇਗੰਢ ਅਤੇ ਆਪਣੀ ਧੀ ਦੇ ਜਨਮ ਦੀਆਂ ਖੁਸ਼ੀਆਂ ਇਕੱਠੇ ਮਨਾਉਣ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

