DIG ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ: ਮੀਡੀਆ ਨੂੰ ਕਿਹਾ ‘ਕੋਰਟ ਇਨਸਾਫ਼ ਕਰੇਗਾ’

Global Team
3 Min Read

ਚੰਡੀਗੜ੍ਹ: ਪੰਜਾਬ ਪੁਲਿਸ ਦੇ ਰੋਪੜ ਰੇਂਜ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਵੀਰਵਾਰ ਨੂੰ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਇਸ ਵੇਲੇ ਭੁੱਲਰ ਨੇ ਰੁਮਾਲ ਨਾਲ ਚਿਹਰਾ ਢੱਕਿਆ ਹੋਇਆ ਸੀ। ਇਸ ‘ਤੇ ਜੱਜ ਨੇ ਕਿਹਾ ਕਿ ਆਪਣੇ ਚਿਹਰੇ ਤੋਂ ਰੁਮਾਲ ਹਟਾਓ। ਮੀਡੀਆ ਨੇ ਪੁੱਛਿਆ ਤਾਂ ਭੁੱਲਰ ਨੇ ਸਿਰਫ਼ ਇੰਨਾ ਹੀ ਕਿਹਾ, “ਕੋਰਟ ਇਨਸਾਫ਼ ਕਰੇਗਾ, ਹਰ ਚੀਜ਼ ਦਾ ਜਵਾਬ ਦੇਣਗੇ।” ਡੀਆਈਜੀ ਦੀ ਰਾਤ ਬੁੜੇਲ ਜੇਲ੍ਹ ਵਿੱਚ ਕਟੇਗੀ।

ਇਸ ਦੌਰਾਨ ਭੁੱਲਰ ਦੇ ਵਕੀਲ ਐਚਐਸ ਧਨੋਆ ਨੇ ਕਿਹਾ ਕਿ ਭੁੱਲਰ ਨੂੰ ਲਗਭਗ 11:30 ਵਜੇ ਹਿਰਾਸਤ ਵਿੱਚ ਲਿਆ ਗਿਆ, ਪਰ ਗ੍ਰਿਫ਼ਤਾਰੀ ਰਾਤ 8 ਵਜੇ ਦਰਜ ਕੀਤੀ ਗਈ। ਵਕੀਲ ਐਸਐਸ ਸੁਖੂਜਾ ਨੇ ਦੱਸਿਆ ਕਿ ਅਦਾਲਤ ਵਿੱਚ ਭੁੱਲਰ ਦੀ ਦਵਾਈ ਬਾਰੇ ਜਾਣਕਾਰੀ ਦਿੱਤੀ ਗਈ। ਕੋਰਟ ਨੇ ਕਿਹਾ ਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਦਵਾਈ ਦਿੱਤੀ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਦਵਾਈ ਦੇਣ ਦੇ ਹੁਕਮ ਦਿੱਤੇ।

ਭੁੱਲਰ ਦੇ ਘਰ ਵਿੱਚ 21 ਘੰਟੇ ਤੱਕ ਸੀਬੀਆਈ ਨੇ ਛਾਪੇ ਮਾਰੇ। ਡੀਆਈਜੀ ਦੇ ਚੰਡੀਗੜ੍ਹ ਸੈਕਟਰ-40 ਵਿਖੇ ਸਥਿਤ ਘਰ ਤੋਂ ਬਰਾਮਦ ਨਕਦੀ 7 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 15 ਤੋਂ ਵੱਧ ਜਾਇਦਾਦਾਂ, ਆਡੀ ਅਤੇ ਮਰਸੀਡੀਜ਼ ਦੀਆਂ ਚਾਬੀਆਂ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ 3 ਹਥਿਆਰ ਵੀ ਮਿਲੇ ਹਨ। ਇਹ ਸਾਰਾ ਸਮਾਨ ਜ਼ਬਤ ਕਰਕੇ ਸੀਬੀਆਈ ਦਫ਼ਤਰ ਲਿਜਾਇਆ ਗਿਆ।

ਡੀਆਈਜੀ ਭੁੱਲਰ ਅਤੇ ਕ੍ਰਿਸ਼ਨੂ ਨੂੰ ਸੀਬੀਆਈ ਨੇ ਬੁੱਧਵਾਰ (16 ਅਕਤੂਬਰ) ਨੂੰ ਗ੍ਰਿਫ਼ਤਾਰ ਕੀਤਾ ਸੀ। ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਵਿਚੋਲੇ ਨੂੰ ਪਹਿਲਾਂ ਸੈਕਟਰ-21 ਤੋਂ ਫੜ੍ਹਿਆ। ਫਿਰ ਡੀਆਈਜੀ ਨੇ ਵਪਾਰੀ ਅਤੇ ਵਿਚੋਲੇ ਨੂੰ ਮੋਹਾਲੀ ਦਫ਼ਤਰ ਬੁਲਾਇਆ ਤਾਂ ਸੀਬੀਆਈ ਨੇ ਉਨ੍ਹਾਂ ਨਾਲ ਜਾ ਕੇ ਡੀਆਈਜੀ ਨੂੰ ਵੀ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਵਪਾਰੀ ਨੂੰ 2023 ਵਿੱਚ ਸਰਹਿੰਦ ਥਾਣੇ ਵਿੱਚ ਦਰਜ ਫ਼ਰਜ਼ੀ ਬਿੱਲ-ਬਿੱਲਟੀ ਦੇ ਅਧਾਰ ‘ਤੇ ਦਿੱਲੀ ਤੋਂ ਮਾਲ ਲਿਆਉਣ ਅਤੇ ਫ਼ਰਨੀਸ ਵਿੱਚ ਵੇਚਣ ਵਾਲੇ ਕੇਸ ਵਿੱਚ ਚਾਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਵਸੂਲੀ। ਇਸ ਬਾਰੇ ਵਪਾਰੀ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment