ਰੋਹਤਕ: ਹਰਿਆਣਾ ਦੇ ਰੋਹਤਕ ਵਿੱਚ ਸਾਈਬਰ ਸੈਲ ਵਿੱਚ ਤਾਇਨਾਤ ASI ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਲੈ ਲਈ। ਉਨ੍ਹਾਂ ਦੀ ਲਾਸ਼ ਲਾਢੌਤ ਰੋਡ ‘ਤੇ ਖੇਤਾਂ ਵਿੱਚ ਬਣੇ ਇੱਕ ਮਕਾਨ ਤੋਂ ਮਿਲੀ। ਮੌਕੇ ਤੇ ਖੁਦਕੁਸ਼ੀ ਨੋਟ ਮਿਲਿਆ ਅਤੇ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਇਆ। ਵੀਡੀਓ ਵਿੱਚ ਉਨ੍ਹਾਂ ਨੇ ਸਵ. IPS ਵਾਈ ਪੂਰਨ ਕੁਮਾਰ ਅਤੇ ਉਨ੍ਹਾਂ ਦੇ ਗਨਮੈਨ ਸੁਸ਼ੀਲ ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਦਨਾਮੀ ਦੇ ਡਰ ਨਾਲ ਪੂਰਨ ਨੇ ਆਪਣੀ ਜਾਨ ਲਈ ਲਈ, ਕਿਉਂਕਿ ਉਸ ਨੂੰ ਡਰ ਸੀ ਕਿ ਪਰਿਵਾਰ ਦੀ ਰਾਜਨੀਤੀ ‘ਤੇ ਅਸਰ ਪਵੇਗਾ। ਪੁਲਿਸ ਨੇ ਨਾ ਤਾਂ ਨੋਟ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਵੀਡੀਓ ਦੀ।
6 ਅਕਤੂਬਰ ਨੂੰ ਰੋਹਤਕ ਪੁਲਿਸ ਨੇ ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਨੂੰ ਸ਼ਰਾਬ ਵਪਾਰੀ ਤੋਂ ਰਿਸ਼ਵਤ ਮੰਗਣ ‘ਤੇ ਗ੍ਰਿਫ਼ਤਾਰ ਕੀਤਾ। ਅਗਲੇ ਹੀ ਦਿਨ 7 ਅਕਤੂਬਰ ਨੂੰ ਪੂਰਨ ਨੇ ਚੰਡੀਗੜ੍ਹ ਵਿੱਚ ਆਪਣੀ ਕੋਠੀ ‘ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਪਹੁੰਚ ਗਈਆਂ।
ਸੰਦੀਪ ਨੇ ਵੀਡੀਓ ਵਿੱਚ ਕੀ ਖੁਲਾਸੇ ਕੀਤੇ?
ਵੀਡੀਓ ਵਿੱਚ ਸੰਦੀਪ ਨੇ ਕਿਹਾ, “ਮੈਂ ਸੰਦੀਪ ਕੁਮਾਰ ਹਾਂ, ਤੁਹਾਨੂੰ ਇੱਕ ਸੱਚਾਈ ਦੱਸਣਾ ਚਾਹੁੰਦਾ ਹਾਂ। ਸੱਚ ਦੀ ਕੀਮਤ ਬਹੁਤ ਵੱਡੀ ਹੁੰਦੀ ਹੈ। ਭਗਤ ਸਿੰਘ ਨੇ ਵੀ ਆਪਣਾ ਜੀਵਨ ਦੇ ਦਿੱਤਾ ਸੀ। ਇੱਕ ਭ੍ਰਿਸ਼ਟ ਪੁਲਿਸ ਅਫ਼ਸਰ ਨੇ ਸਦਰ ਥਾਣੇ ਦੇ ਇੱਕ ਕਤਲ ਕੇਸ ਵਿੱਚ ਪੈਸੇ ਲਏ ਅਤੇ ਰਾਓ ਇੰਦਰਜੀਤ ਨੂੰ ਬਚਾਉਣ ਲਈ 50 ਕਰੋੜ ਦੀ ਡੀਲ ਕੀਤੀ। ਇਮਾਨਦਾਰ ਅਫ਼ਸਰ ਨਰਿੰਦਰ ਬਿਜਾਰਨੀਆ ਉਨ੍ਹਾਂ ਦੇ ਅੱਗੇ ਖੜ੍ਹੇ ਰਹੇ, ਜਿਨ੍ਹਾਂ ਨੇ ਆਪਣੀ ਸੈਲਰੀ ਵਿੱਚ ਗੁਜ਼ਾਰਾ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਦਾ ਭਲਾ ਕੀਤਾ। ਪਰ IG ਨੇ ਪੋਸਟਿੰਗ ਦੇ ਦਿਨ ਤੋਂ ਜਾਤ ਪਾਤ ਵੇਖ ਕੇ ਲੋਕ ਹਟਾਉਣ ਸ਼ੁਰੂ ਕਰ ਦਿੱਤੇ ਅਤੇ ਆਪਣੇ ਭ੍ਰਿਸ਼ਟ ਲੋਕ ਲਗਾਏ। ਗਨਮੈਨ ਸੁਸ਼ੀਲ ਫਾਈਲਾਂ ਵਿੱਚ ਗਲਤੀਆਂ ਵੇਖ ਕੇ ਲੋਕਾਂ ਤੋਂ ਪੈਸੇ ਵਸੂਲਦਾ ਸੀ। ਉਹਨਾਂ ਨੇ ਅਜਿਹਾ ਮਾਹੌਲ ਬਣਾ ਦਿੱਤਾ ਕਿ ਹਰ ਕੋਈ ਪੈਸੇ ਦੇਣ ਲਈ ਮਜਬੂਰ ਹੋ ਜਾਂਦਾ। ਇੱਕ ਵਪਾਰੀ ਨੂੰ ਗੁੰਡੇ ਧਮਕੀਆਂ ਦੇ ਰਹੇ ਸਨ, ਉੱਥੇ ਵੀ ਪੈਸੇ ਮੰਗੇ ਜਾ ਰਹੇ। ਉਸ ਦੀ ਪਤਨੀ IAS ਹੈ, ਸਾਲਾ ਵਿਧਾਇਕ ਹੈ। ਜੋ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਗਈ, ਉਸੇ ਡਰ ਨਾਲ ਉਸ ਨੇ ਆਪਣੀ ਜਾਨ ਲਈ। ਗਨਮੈਨ ਅਤੇ ਡਰਾਈਵਰ ਧਰਮਿੰਦਰ ਦੀ ਸਾਂਝ ਰਹੀ – ਸੁਸ਼ੀਲ ਨੇ ਰਿਸ਼ਵਤ ਦੇ ਪੈਸੇ ਗੱਡੀ ਦੇ ਡੈਸ਼ਬੋਰਡ ਵਿੱਚ ਰੱਖੇ, ਜੋ ਧਰਮਿੰਦਰ ਨੇ ਲੈ ਲਏ। ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ। IAS ਲਾਬੀ DGP ਨੂੰ ਹਟਾਉਣਾ ਚਾਹੁੰਦੀ ਹੈ, ਜੋ ਬਹੁਤ ਇਮਾਨਦਾਰ ਹਨ। ਭਗਤ ਸਿੰਘ ਵਾਂਗੂੰ ਮੈਂ ਸੱਚ ਲਈ ਜਾਨ ਦੇ ਰਿਹਾ ਹਾਂ। ਮੈਂ ਭ੍ਰਿਸ਼ਟ ਨਹੀਂ, ਭਗਤ ਸਿੰਘ ਦਾ ਫੈਨ ਹਾਂ। ਅਲਵਿਦਾ ਦੋਸਤੋ, ਅਗਲੇ ਜਨਮ ਵਿੱਚ ਵੀ ਇਹੀ ਰਹਾਂਗਾ।”