ਖਾਨ ਸਾਹਬ ਦੇ ਪਿਤਾ ਦਾ ਦੇਹਾਂਤ, ਨਹੀਂ ਸਹਾਰ ਸਕੇ ਪਤਨੀ ਦੇ ਵਿਛੋੜੇ ਦਾ ਸਦਮਾ

Global Team
2 Min Read

ਫਗਵਾੜਾ: ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਖਾਨ ਸਾਹਬ ਦੇ ਪਿਤਾ ਇਕਬਾਲ ਮੁਹੰਮਦ (70) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਪਾਰਿਵਾਰਿਕ ਸੂਤਰਾਂ ਅਨੁਸਾਰ, ਉਹ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਰਹਿ ਰਹੇ ਸਨ, ਜਿੱਥੇ ਸੋਮਵਾਰ ਸਵੇਰੇ ਬਾਥਰੂਮ ਵਿੱਚ ਨਹਾਉਂਦੇ ਵੇਲੇ ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਆ ਗਿਆ। ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਇਸ ਤੋਂ ਬਾਅਦ ਇਕਬਾਲ ਮੁਹੰਮਦ ਦੀ ਦੇ ਨੂੰ ਉਨ੍ਹਾਂ ਦੇ ਪਿੰਡ ਭੰਡਾਲ ਡੋਨਾ ਲਿਜਾਇਆ ਗਿਆ, ਜਿੱਥੇ ਅੱਜ ਦੁਪਹਿਰ ਨਮਾਜ਼-ਏ-ਜਨਾਜ਼ਾ ਅਦਾ ਕੀਤੀ ਜਾਵੇਗੀ।

ਪਤਨੀ ਦੀ ਵਿਛੋੜੇ ਦਾ ਸਦਮਾ ਨਾ ਬਰਦਾਸ਼ਤ ਹੋਇਆ

ਖਾਨ ਸਾਹਬ ਦੇ ਨਜ਼ਦੀਕੀ ਦੋਸਤ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਇਕਬਾਲ ਮੁਹੰਮਦ ਆਪਣੀ ਪਤਨੀ ਪਰਵੀਨ ਬੇਗਮ ਦੇ ਦੇਹਾਂਤ (ਜੋ 3 ਹਫ਼ਤੇ ਪਹਿਲਾਂ ਹੋਇਆ ਸੀ) ਤੋਂ ਬਾਅਦ ਬਹੁਤ ਉਦਾਸ ਰਹਿੰਦੇ ਸਨ। ਉਹ ਪਹਿਲਾਂ ਸਾਊਦੀ ਅਰਬ ਵਿੱਚ ਨੌਕਰੀ ਕਰਦੇ ਸਨ, ਪਰ ਖਾਨ ਸਾਹਬ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਭਾਰਤ ਬੁਲਾ ਲਿਆ। ਉਹ ਜ਼ਿਆਦਾਤਰ ਆਪਣੇ ਪਿੰਡ ਪੰਡਾਲ ਡੋਨਾ ਅਤੇ ਫਗਵਾੜਾ ਵਿੱਚ ਰਹਿੰਦੇ ਸਨ।

ਸੱਬਾ ਨੇ ਕਿਹਾ, “ਖਾਨ ਸਾਹਬ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਤੁਸੀਂ ਵਿਦੇਸ਼ ਵਿੱਚ ਰਹਿ ਕੇ ਸਾਡੀ ਚੰਗੀ ਪਰਵਰਿਸ਼ ਕੀਤੀ, ਹੁਣ ਭਾਰਤ ਵਿੱਚ ਰਹਿ ਕੇ ਪੰਜ ਵੇਲੇ ਦੀ ਨਮਾਜ਼ ਅਦਾ ਕਰੋ।” ਪਰ ਪਤਨੀ ਦੇ ਦੇਹਾਂਤ ਨੇ ਉਨ੍ਹਾਂ ਨੂੰ ਬਹੁਤ ਡੁੰਘਾ ਸਦਮਾ ਪਹੁੰਚਾਇਆ ਅਤੇ ਉਹ ਚੁੱਪ ਚੁੱਪ ਰਹਿਣ ਲੱਗੇ ਸਨ।

ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਅਤੇ ਖਾਨ ਸਾਹਬ ਦੇ ਪ੍ਰਸ਼ੰਸਕਾਂ ਨੇ ਇਸ ਮੰਦਭਾਗੀ ਖਬਰ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment