ਗੁਰੁਗ੍ਰਾਮ ‘ਚ ਥਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ, ਜੱਜ ਦੀ ਧੀ ਸਣੇ 5 ਮੌਤਾਂ

Global Team
2 Min Read

ਚੰਡੀਗੜ੍ਹ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸ਼ਨੀਵਾਰ ਸਵੇਰੇ ਦਿੱਲੀ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਥਾਰ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ, ਜਿਸ ਨੂੰ ਗੁਰੂਗ੍ਰਾਮ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ।

ਜਾਣਕਾਰੀ ਮੁਤਾਬਕ ਇਸ ਕਾਲੇ ਰੰਗ ਦੀ ਥਾਰ (UP 81 CS 2319) ਵਿੱਚ ਕੁੱਲ 6 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 3 ਮੁੰਡੇ ਅਤੇ 3 ਲੜਕੀਆਂ ਸਵਾਰ ਸਨ। ਹਾਦਸੇ ਵਿੱਚ 5 ਦੀ ਮੌਤ ਹੋਈ। ਮ੍ਰਿਤਕਾਂ ਵਿੱਚੋਂ ਇੱਕ ਲੜਕੀ ਦੀ ਪਛਾਣ ਪ੍ਰਤਿਸ਼ਠਾ ਮਿਸ਼ਰਾ ਵਜੋਂ ਹੋਈ ਹੈ, ਜੋ ਰਾਏਬਰੇਲੀ ਦੇ ਜੱਜ ਚੰਦਰਮਣੀ ਮਿਸ਼ਰਾ ਦੀ ਧੀ ਸੀ।

ਪੁਲਿਸ ਦੀ ਕਾਰਵਾਈ

ਹਾਦਸੇ ਦੀ ਸੂਚਨਾ ਮਿਲਦੇ ਹੀ ਗੁਰੂਗ੍ਰਾਮ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਥਾਰ ਨੂੰ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਨਾਲ ਜਾਂਦੇ ਹੋਏ ਦੇਖਿਆ ਗਿਆ।

ਮ੍ਰਿਤਕਾਂ ਵਿੱਚ 3 ਵਿਅਕਤੀ ਉੱਤਰ ਪ੍ਰਦੇਸ਼ ਦੇ ਸਨ, ਜਿਨ੍ਹਾਂ ਵਿੱਚ ਪ੍ਰਤਿਸ਼ਠਾ ਮਿਸ਼ਰਾ (25, ਰਾਏਬਰੇਲੀ), ਆਦਿਤਿਆ ਪ੍ਰਤਾਪ ਸਿੰਘ (30, ਆਗਰਾ) ਅਤੇ ਲਵਨਯ (26, ਆਗਰਾ) ਸ਼ਾਮਲ ਹਨ। ਗੌਤਮ (31) ਮੂਲ ਰੂਪ ਵਿੱਚ ਸੋਨੀਪਤ, ਹਰਿਆਣਾ ਦਾ ਰਹਿਣ ਵਾਲਾ ਸੀ, ਪਰ ਹਾਲ ਵਿੱਚ ਗ੍ਰੇਟਰ ਨੋਇਡਾ ਵਿੱਚ ਰਹਿ ਰਿਹਾ ਸੀ। ਇੱਕ ਹੋਰ ਮ੍ਰਿਤਕ ਨੌਜਵਤੀ ਦਾ ਨਾਮ ਸੋਨੀ ਹੈ, ਜਿਸ ਦੀ ਪਛਾਣ ਅਜੇ ਸਪੱਸ਼ਟ ਨਹੀਂ ਹੋਈ। ਜ਼ਖਮੀ ਨੌਜਵਾਨ ਦੀ ਪਛਾਣ ਕਪਿਲ ਸ਼ਰਮਾ (28, ਬੁਲੰਦਸ਼ਹਿਰ, ਯੂਪੀ) ਵਜੋਂ ਹੋਈ ਹੈ।

ਪੁਲਿਸ ਅਨੁਸਾਰ, ਇਹ ਹਾਦਸਾ ਸ਼ਨੀਵਾਰ ਸਵੇਰੇ 4:15 ਵਜੇ ਦੇ ਕਰੀਬ ਗੁਰੂਗ੍ਰਾਮ ਦੇ ਝਾੜਸਾ ਚੌਕ ‘ਤੇ ਵਾਪਰਿਆ। ਰਾਹਗੀਰਾਂ ਨੇ ਦੱਸਿਆ ਕਿ ਗੱਡੀ ਦਿੱਲੀ ਵੱਲੋਂ ਤੇਜ਼ ਰਫਤਾਰ ਨਾਲ ਆ ਰਹੀ ਸੀ। ਨੈਸ਼ਨਲ ਹਾਈਵੇ-48 ਦੇ ਐਗਜ਼ਿਟ ਨੰਬਰ 9 ‘ਤੇ ਉਤਰਦੇ ਸਮੇਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਥਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਪਲਟ ਗਈ। ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ। ਗੱਡੀ ਵਿੱਚ ਸਵਾਰ ਸਾਰੇ ਵਿਅਕਤੀ ਬੁਰੀ ਤਰ੍ਹਾਂ ਫਸ ਗਏ ਸਨ, ਜਿਨ੍ਹਾਂ ਨੂੰ ਨੇੜੇ ਦੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

Share This Article
Leave a Comment