ਮੁਹਾਲੀ: ਪੰਜਾਬ ਦੇ ਮੁਹਾਲੀ ਫੇਜ਼-2 ਵਿੱਚ ਬੁੱਧਵਾਰ ਸਵੇਰੇ ਲਗਭਗ 4:50 ਵਜੇ ਜਿੰਮ ਮਾਲਿਕ ਵਿੱਕੀ ‘ਤੇ ਬਾਈਕ ‘ਤੇ ਆਏ ਬਦਮਾਸ਼ਾਂ ਨੇ 5 ਰਾਊਂਡ ਫਾਇਰਿੰਗ ਕੀਤੀ। ਹਮਲੇ ਦੌਰਾਨ ਜਿੰਮ ਟ੍ਰੇਨਰ ਦੀਆਂ ਦੋਵੇਂ ਲੱਤਾਂ ‘ਚ ਗੋਲੀਆਂ ਲੱਗੀਆਂ ਹਨ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਖ਼ਮੀ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਚੁੱਕੀ ਹੈ। ਫ਼ੋਰੈਂਸਿਕ ਟੀਮ ਵੀ ਮੌਕੇ ‘ਤੇ ਜਾਂਚ ਲਈ ਪਹੁੰਚ ਗਈ ਹੈ। ਹਮਲਾਵਰਾਂ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ।ਸੂਤਰਾਂ ਦੇ ਅਨੁਸਾਰ, ਉਸ ਸਮੇਂ ਵਿੱਕੀ ਆਪਣੀ ਬਲੇਨੋ ਕਾਰ ਵਿੱਚ ਲੇਟਿਆ ਸੀ, ਜਿਸ ਵੇਲੇ ਬਾਈਕ ‘ਤੇ ਆਏ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾਈਆਂ।
ਚਸ਼ਮਦੀਦ ਸੰਦੀਪ ਸਿੰਘ ਨੇ ਦੱਸਿਆ ਕਿ ਘਟਨਾ 4:50 ਤੋਂ 5 ਵਜੇ ਦੇ ਦਰਮਿਆਨ ਹੋਈ। ਅਸੀਂ ਆਪਣਾ ਕੰਮ ਕਰ ਰਹੇ ਸੀ, ਤਦ ਹੀ ਆਵਾਜ਼ਾਂ ਆਈਆਂ। ਪਹਿਲਾਂ ਲੱਗਾ ਕਿ ਪਟਾਖੇ ਫਟੇ ਹਨ, ਪਰ ਫਿਰ ਇੱਕ ਲੜਕਾ ਬਾਹਰ ਆਇਆ ਅਤੇ ਦੱਸਿਆ ਕਿ ਗੋਲੀਆਂ ਚੱਲੀਆ ਹਨ। ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਕਿ ਜ਼ਖਮੀ ਇੱਥੇ ਲੇਟਿਆ ਸੀ ਅਤੇ ਉਸ ਦੀਆਂ ਲੱਤਾਂ ਤੋਂ ਖੂਨ ਵੱਗ ਰਿਹਾ ਸੀ। ਜਿੰਮ ਵਿੱਚ ਆਏ ਲੜਕੇ ਨੇ ਉਸ ਨੂੰ ਹਸਪਤਾਲ ਪਹੁੰਚਿਆ।
ਮੌਕੇ ‘ਤੇ ਪਹੁੰਚੇ SI ਜਸਵੰਤ ਸਿੰਘ ਨੇ ਕਿਹਾ ਕਿ ਜ਼ਖਮੀ ਵਿਅਕਤੀ ਹਸਪਤਾਲ ਵਿੱਚ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਸ ਵੇਲੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿੰਨੇ ਲੋਕ ਸਨ ਅਤੇ ਕਿੱਥੋਂ ਆਏ। ਬਲੇਨੋ ਕਾਰ ਨੂੰ ਕਬਜ਼ੇ ਵਿੱਚ ਲਿਆ ਲਿਆ ਗਿਆ ਹੈ।