ਅਸਾਮ ਅਤੇ ਮਨੀਪੁਰ ਸਮੇਤ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ, ਪ੍ਰਧਾਨ ਮੰਤਰੀ ਮੋਦੀ ਨੇ ਮਦਦ ਦਾ ਦਿੱਤਾ ਭਰੋਸਾ

Global Team
2 Min Read

ਨਿਊਜ਼ ਡੈਸਕ: ਉੱਤਰ-ਪੂਰਬ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ 5.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਤੋਂ ਬਾਅਦ ਡੇਢ ਘੰਟੇ ਦੇ ਅੰਦਰ ਤਿੰਨ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ, ਅਸਾਮ ਵਿੱਚ ਦੋ ਕੁੜੀਆਂ ਜ਼ਖਮੀ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਭੂਚਾਲ ਸ਼ਾਮ 4:41 ਵਜੇ ਆਇਆ, ਜਿਸਦੀ ਤੀਬਰਤਾ 5.8 ਸੀ।ਉਨ੍ਹਾਂ ਕਿਹਾ ਕਿ ਦੂਜਾ ਭੂਚਾਲ ਸ਼ਾਮ 4.58 ਵਜੇ 3.1 ਦੀ ਤੀਬਰਤਾ ਨਾਲ, ਤੀਜਾ ਸ਼ਾਮ 5.21 ਵਜੇ 2.9 ਦੀ ਤੀਬਰਤਾ ਨਾਲ ਅਤੇ ਚੌਥਾ ਸ਼ਾਮ 6.11 ਵਜੇ 2.7 ਦੀ ਤੀਬਰਤਾ ਨਾਲ ਆਇਆ। ਅਧਿਕਾਰੀਆਂ ਅਨੁਸਾਰ, ਤੀਜੇ ਭੂਚਾਲ ਦਾ ਕੇਂਦਰ ਅਸਾਮ ਦੇ ਸੋਨਿਤਪੁਰ ਵਿੱਚ ਸੀ ਅਤੇ ਬਾਕੀ ਤਿੰਨ ਝਟਕੇ ਉਡਲਗੁਰੀ ਜ਼ਿਲ੍ਹੇ ਵਿੱਚ ਸਨ।

ਅਸਾਮ ਰਾਜ ਆਫ਼ਤ ਪ੍ਰਬੰਧਨ (ASDMA) ਨੇ ਕਿਹਾ ਕਿ ਉਡਲਗੁਰੀ ਵਿੱਚ ਭੂਚਾਲ ਕਾਰਨ ਇੱਕ ਹੋਸਟਲ ਦੀ ਛੱਤ ਡਿੱਗਣ ਨਾਲ ਦੋ ਕੁੜੀਆਂ ਜ਼ਖਮੀ ਹੋ ਗਈਆਂ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।ASDMA  ਨੇ ਦੱਸਿਆ ਕਿ ਅਮਗੁਰੀ ਖੇਤਰ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ, ਜਦੋਂ ਕਿ ਸੋਨਿਤਪੁਰ ਵਿੱਚ ਦੋ ਘਰਾਂ ਅਤੇ ਇੱਕ ਦੁਕਾਨ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ। ਭੂਚਾਲ ਕਾਰਨ ਵਿਸ਼ਵਨਾਥ ਜ਼ਿਲ੍ਹੇ ਦੇ ਕੁਝ ਘਰਾਂ ਦੀਆਂ ਕੰਧਾਂ ‘ਤੇ ਤਰੇੜਾਂ ਆ ਗਈਆਂ। ਇਸ ਦੇ ਨਾਲ ਹੀ ਦਰੰਗ, ਨਲਬਾਰੀ ਅਤੇ ਹੋਜਈ ਜ਼ਿਲ੍ਹਿਆਂ ਤੋਂ ਵੀ ਘਰਾਂ ਵਿੱਚ ਤਰੇੜਾਂ ਆਉਣ ਦੀਆਂ ਰਿਪੋਰਟਾਂ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਭੂਚਾਲ ਬਾਰੇ ਅਸਾਮ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬੀ ਖੇਤਰ ਦੇ ਦੋ ਦਿਨਾਂ ਦੌਰੇ ‘ਤੇ ਸਨ। ਉਹ ਸ਼ਾਮ ਨੂੰ ਅਸਾਮ ਤੋਂ ਕੋਲਕਾਤਾ ਪਹੁੰਚੇ। ਉਨ੍ਹਾਂ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨਾਲ ਗੱਲ ਕੀਤੀ ਅਤੇ ਭੂਚਾਲ ਬਾਰੇ ਜਾਣਕਾਰੀ ਲਈ।ਪ੍ਰਧਾਨ ਮੰਤਰੀ ਨੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment