ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਮਹਾਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ ਤੋਂ ਜੈਪੁਰ ਲਈ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਤੋਂ ਵਰਚੂਅਤ ਰਾਹੀਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਅੱਜ ਇਹ ਨਵੀਂ ਉੜਾਨ ਦੀ ਸ਼ੁਰੂਆਤ ਨਹੀਂ, ਸਗੋ ਹਰਿਆਣਾ ਦੇ ਵਿਕਾਸ, ਖੇਤਰੀ ਸਮਾਵੇਸ਼ਨ ਅਤੇ ਆਧੁਨਿਕ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਹਵਾਈ ਸੇਵਾਵਾਂ ਵਿੱਚ ਵੱਧਦੀ ਹਰਿਆਣਾ ਦੀ ਪਹਿਚਾਣ ਸੂਬੇ ਦੇ ਆਤਮਨਿਰਭਰ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਵਿੱਖ ਦੀ ਨੀਂਹ ਦਾ ਪੱਥਰ ਸਾਬਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਹੋਣ ਦੇ ਨਾਲ ਹੁਣ ਹਰਿਆਣਾ ਨੇ ਸਿਵਲ ਏਵੀਏਸ਼ਨ ਦਾ ਵਿਕਾਸ ਕਰ ਕੇ ਏਅਰ ਕਨੈਕਟੀਵਿਟੀ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿੱਚ ਸਰਕਾਰ ਬਨਣ ਦੇ ਸਮੇਂ ਤੋਂ ਹੀ ਸਿਵਲ ਏਵੀਏਸ਼ਨ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਸਾਲ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਅਯੋਧਿਆ ਵਿੱਚ ਸਥਿਤ ਮਹਾਰਿਸ਼ੀ ਵਾਲਮਿਕੀ ਕੌਮਾਂਤਰੀ ਹਵਾਈ ਅੱਡੇ ਤੱਕ ਹਵਾਈ ਉੜਾਨਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉਸੀ ਦਿਨ ਇਸ ਏਅਰਪੋਰਟ ਦੇ ਦੂਜੇ ਟਰਮੀਨਲ ਦੇ ਭਵਨ ਦਾ ਨੀਂਹ ਪੱਥਰ ਵੀ ਕੀਤਾ ਸੀ। ਪਿਛਲੀ 9 ਜੂਨ, 2025 ਨੂੰ ਹਿਸਾਰ-ਚੰਡੀਗੜ੍ਹ-ਹਿਸਾਰ ਹਵਾਈ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਗਈ। ਜਲਦੀ ਹੀ ਹਿਸਾਰ ਤੋਂ ਅਹਿਮਦਾਬਾਦ ਅਤੇ ਜੰਮੂ ਤੱਕ ਹਵਾਈ ਸੇਵਾਵਾਂ ਦੀ ਵੀ ਸ਼ੁਰੂਆਤ ਕਰਣਗੇ।
ਹਿਸਾਰ ਹਵਾਈ ਅੱਡੇ ਨੂੰ ਆਧੁਨਿਕ ਤਕਨੀਕਾਂ ਨਾਲ ਕੀਤਾ ਗਿਆ ਲੈਸ
ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਹਵਾਈ ਅੱਡੇ ਨੂੰ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਹ ਏਅਰਪੋਰਟ ਅੱਜ ਖੇਤਰੀ ਸੰਪਰਕ ਦੇ ਇੱਕ ਮਹਤੱਵਪੂਰਣ ਕੇਂਦਰ ਵਜੋ ਉਭਰ ਰਿਹਾ ਹੈ। ਹਿਸਾਰ ਹਵਾਈ ਅੱਡੇ ‘ਤੇ ਡਾਪਲਰ ਵੀਓਆਰ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ। ਇਸ ਨਾਲ ਹਵਾਈ ਅੱਡੇ ‘ਤੇ ਉੜਾਨਾਂ ਦੇ ਸੰਚਾਲਨ ਲਈ ਘੱਟੋ ਘੱਟ ਵਿਜੀਬਿਲਿਟੀ 5,000 ਮੀਟਰ ਤੋਂ ਘੱਟ ਕੇ 2800 ਮੀਟਰ ਹੋ ਗਈ ਹੈ। ਇਹ ਇੱਕ ਵਿਲੱਖਣ ਉਪਲਬਧੀ ਹੈ। ਇਸ ਨਾਲ ਹੁਣ ਖਰਾਬ ਮੌਸਮ ਵਿੱਚ ਵੀ ਉੜਾਨਾਂ ਦਾ ਸੰਚਾਲਨ ਸੁਗਮਤਾ ਨਾਲ ਹੋ ਸਕੇਗਾ। ਨਾਲ ਹੀ, ਇਸ ਹਵਾਈ ਅੱਡੇ ‘ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨਾਲ ਏਅਰਪੋਰਟ ‘ਤੇ ਰਾਤ ਦੇ ਸਮੇਂ ਵਿੱਚ ਵੀ ਹਵਾਈ ਜਹਾਜ ਲੈਂਡਿੰਗ ਕਰ ਸਕਣਗੇ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਵਿੱਖ ਦੇ ਮੱਦੇਨਜਰ ਸਰਕਾਰ ਮਹਾਰਾਜਾ ਅਗਰਸੇਨ ਹਵਾਈ ਅੱਡਾ ਹਿਸਾਰ ਨੂੰ ਇੱਕ ਪੂਰਨ, ਆਧੁਨਿਕ ਅਤੇ ਕੌਮਾਂਤਰੀ ਪੱਧਰ ਦਾ ਏਅਰਪੋਰਟ ਬਨਾਉਣ ਦੀ ਦਿਸ਼ਾ ਵਿੱਚ ਪ੍ਰਤੀਬੱਧ ਹੈ। ਆਉਣ ਵਾਲੇ ਸਮੇਂ ਵਿੱਚ ਇੱਥੇ ਨਵੇਂ ਟਰਮੀਨਲ ਭਵਨ, ਆਧੁਨਿਕ ਏਟੀਸੀ ਟਾਵਰ, ਕਾਰਗੋ ਕੰਪਲੈਕਸ, ਫਾਇਰ ਸਟੇਸ਼ਨ, ਪ੍ਰਸਾਸ਼ਨਿਕ ਭਵਨ, ਪਾਰਕਿੰਗ ਅਤੇ ਹੋਰ ਸਹੂਲਤਾਂ ਦਾ ਵਿਕਾਸ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਗਾਮੀ ਕੁੱਝ ਸਾਲਾਂ ਵਿੱਚ ਹਿਸਾਰ ਨੂੰ ਦਿੱਲੀ ਏਅਰਪੋਰਟ ਦੇ ਵਿਕਲਪ ਵਜੋ ਵਿਕਸਿਤ ਕਰਣਗੇ। ਇਸ ਨਾਲ ਹਿਸਾਰ ਏਅਰਪੋਰਟ ਦੇ ਵਿਕਾਸ ਅਤੇ ਵਿਮਾਨ ਸੇਵਾ ਸ਼ੁਰੂ ਹੋਣ ਨਾਲ ਆਮ ਆਦਮੀ, ਛੋਟੇ ਵਪਾਰੀ ਅਤੇ ਹੋਰ ਹਿੱਤਧਾਰਕਾਂ ਨੂੰ ਬਹੁਤ ਵੱਧ ਲਾਭ ਹੋਵੇਗਾ।