ਚੰਡੀਗੜ੍ਹ: ਚੰਡੀਗੜ੍ਹ ਵਿੱਚ ਕਿਸਾਨ ਭਵਨ ਵਿੱਚ ਪੰਜਾਬ ਐਸਕੇਐਮ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ. ਬੂਟਾ ਸਿੰਘ ਬੁਰਜ ਗਿੱਲ ,ਜੰਗਵੀਰ ਸਿੰਘ ਚੌਹਾਨ ਨੇ ਕੀਤੀ ਜਿਸ ਵਿੱਚ ਅਹਿਮ ਮੁੱਦਿਆਂ ਤੇ ਵਿਚਾਰਾਂ ਹੋਈਆਂ ਉਸ ਵਿੱਚ ਜਮੀਨ ਪਾਣੀ ਤੇ ਪੰਜਾਬ ਬਚਾਉਣ ਦੇ ਨਾਰੇ ਹੇਠ 24 ਅਗਸਤ ਨੂੰ ਮੁੱਲਾਂਪੁਰ ਮੰਡੀ ਲੁਧਿਆਣਾ ਵਿਖੇ ਵੱਡੀ ਕਿਸਾਨ ਰੈਲੀ ਕੀਤੀ ਜਾਵੇਗੀ 18 ਜੁਲਾਈ ਨੂੰ ਚੰਡੀਗੜ੍ਹ ਵਿੱਚ ਸਰਬ ਪਾਰਟੀ ਪੋਲੀਟੀਕਲ ਪਾਰਟੀਆ ਨਾਲ ਮੀਟਿੰਗ ਬੁਲਾਈ ਜਾਵੇਗੀ ,30 ਜੁਲਾਈ ਨੂੰ ਲੈਂਡ ਪੁਲਿੰਗ ਪੋਲਿਸੀ ਲਾਗੂ ਕਰਨ ਵਾਲੇ ਪਿੰਡਾਂ ਵਿੱਚ ਝੰਡੇ ਮਾਰਚ ਦੇ ਟਰੈਕਟਰ ਮਾਰਚ ਕੀਤੇ ਜਾਣਗੇ।
ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਧੱਕੇ ਨਾਲ ਸਾਡਾ ਲੈਂਡ ਪੂਲਿੰਗ ਦੇ ਥੱਲੇ ਜਮੀਨਾਂ ਅਕੁਾਇਰ ਕਰਨ ਜਾ ਰਹੀ ਆ ਉਹਦਾ ਨੋਟੀਫਿਕੇਸ਼ਨ ਹੋ ਗਿਆ ਉਹ ਮੀਟਿੰਗ ਦੇ ਵਿੱਚ ਸਰਬ ਸੰਮਤੀ ਦੇ ਨਾਲ ਵਿਚਾਰਿਆ ਗਿਆ ਕਿ ਨੋਟੀਫਿਕੇਸ਼ਨ ਫੋਰਨ ਰੱਦ ਕੀਤਾ ਜਾਵੇ ਇਹਦੇ ਨਾਲ ਕਿਉਂਕਿ ਕਿਸਾਨ ਤੇ ਪੰਜਾਬ ਤੇ ਆਮ ਲੋਕ ਇਹਦੇ ਨਾਲ ਉੱਜੜ ਜਾਣਗੇ ਕਿਉਂਕਿ ਜਿਹੜੀ ਇਹ ਲੈਂਡ ਪੋਲਿੰਗ ਆ ਉਹਦੇ ਮੁਤਾਬਕ ਜਿਹੜੀਆਂ ਇਹ ਜਮੀਨਾਂ ਇਕੁਆਇਰ ਕਰਨੀਆਂ ਨੇ ਉਹਨਾਂ ਦੀ ਜਗ੍ਹਾ ਕਿਸਾਨ ਨੂੰ ਕੁਸ਼ ਜਮੀਨ ਮਿਲੂਗੀ ਪਰ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਪੰਜਾਬ ਸਰਕਾਰ ਨੂੰ ਜਿਹੜੀਆਂ ਅੱਗੇ ਲੈਂਡ ਪੂਲਿੰਗ ਥੱਲੇ ਜਮੀਨਾਂ ਨੇ ਉਹ 20ਸਾਲ ਹੋ ਗਏ ਨੇ ਉਹ ਅਜੇ ਤੱਕ ਡਿਵੈਲਪ ਨਹੀਂ ਹੋਈਆ, ਦੂਸਰਾ ਜਿਹੜਾ ਪਾਣੀਆਂ ਦਾ ਮੁੱਦਾ ਪਾਣੀਆਂ ਦੀ ਲੜਾਈ ਜਿਹੜੀ ਐਸਕੇਐਮ ਲੜ ਰਿਹਾ ਉਹਦੇ ਤਹਿਤ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਫੌਰੀ ਤੌਰ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨੋਟੀਫਿਕੇਸ਼ਨ ਰਾਹੀਂ 78-79-80 ਧਾਰਾ ਰੱਦ ਕਰੇ ਤੇ ਜਿਹੜਾ ਰਾਜਸਥਾਨ ਜਾਂ ਹੋਰ ਸਟੇਟਾਂ ਨੂੰ ਪਾਣੀ ਜਾਂਦਾ ਉਹਦੇ ਤੋਂ ਰਿਲਟੀ ਵਸੂਲ ਕਰੇ ਜਿਹੜਾ ਰਿਪੇਰੀਅਨ ਰਾਹੀਂ ਹਰਿਆਣੇ ਨੂੰ 40- 60 ਦਾ ਹਿੱਸਾ ਉਹ ਜਾ ਰਿਹਾ ਉਸ ਤੋਂ ਜਿਹੜਾ ਵੱਧ ਪਾਣੀ ਜਾ ਰਿਹਾ ਉਹਨੂੰ ਪਾਣੀ ਨੂੰ ਬੰਦ ਕਰੇ। ਫਰੀ ਟਰੇਡਿੰਗ ਐਗਰੀਮੈਂਟ ਜੋ ਟਰੰਪ ਸਰਕਾਰ ਮੋਦੀ ਸਰਕਾਰ ਨਾਲ ਕਰਨ ਜਾ ਰਹੀ ਹੈ ਉਸ ਵਿੱਚ ਜੋ ਖੇਤੀ ਸੈਕਟਰ ਤੇ ਡੇਰੀ ਸੈਕਟਰ ਤੇ ਬਹੁਤ ਵੱਡਾ ਜਿਹੜਾ ਹਮਲਾ ਹੋਣ ਜਾ ਰਿਹਾ ਆ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹ ਸਾਰੀ ਪੋਲਿਸੀ ਨੂੰ ਸਮਝੌਤਾ ਕਰਨ ਤੋਂ ਪਹਿਲਾਂ ਜਿਹੜਾ ਜੱਗ ਜਾਹਰ ਕੀਤਾ ਜਾਵੇਇਸ ਸਮਜੋਤੇ ਵਿੱਚੋ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ,ਔਰ ਨਾਲ ਦੀ ਨਾਲ ਸਹਿਕਾਰਤਾ ਜਿਹੜਾ ਖੇਤਰ ਆ ਉਹ ਦਿਨੋ ਦਿਨ ਘਾਟੇ ਦੇ ਵਿੱਚ ਜਾ ਰਿਹਾ ਆ ਮਿਲਕ ਫੈਡ, ਸ਼ੂਗਰ ਫੈਡ ,ਮਾਰਕ ਫੈਡ ,ਹਾਊਸ ਫੈਡ, ਇਹ ਸਾਰੇ ਜਿਹੜੇ ਆ ਘਾਟੇ ਚ ਜਾ ਰਹੇ ਆ ਔਰ ਮਾਰਕ ਫੈਡ ਦੇ ਵਿੱਚ ਵੀ ਕਈ ਸਬੂਤ ਜਿਹੜੇ ਆ ਉਹਨਾਂ ਦੇ ਅਧਿਕਾਰੀਆਂ ਦੇ ਸਰਕਾਰ ਨੂੰ ਪੇਸ਼ ਕੀਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਨਾਲ ਦੀ ਨਾਲ ਖੰਡ ਮਿੱਲਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਗੰਨਾ ਪੀੜਿਆ ਸੀ ਉਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਗੰਨੇ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਾਤਿਆਂ ਦੇ ਵਿੱਚ ਪਾਉਣੀ ਸੀ ਬਹੁਤ ਵੱਡੀ ਰਕਮ ਹਾਲੇ ਕਰੋੜਾਂ ਰੁਪਏ ਦੀ ਸਰਕਾਰ ਨੇ ਖਾਤਿਆਂ ਵਿੱਚ ਨਹੀਂ ਪਾਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਉਹ ਜਲਦ ਤੋਂ ਜਲਦ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇ।
ਦਿਲਜੀਤ ਸਿੰਘ ਦੁਸਾਂਝ ਹੁਣਾਂ ਦਾ ਜੋ ਮਸਲਾ ਉਹਨਾਂ ਦੀ ਫਿਲਮ ਬੈਨ ਕੀਤੀ ਗਈ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਦੇ ਹੱਕ ਦੇ ਵਿੱਚ ਪੂਰਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਡਟ ਕੇ ਖੜਾ ਹੈ,ਨਾਲ ਬਾਹਰੀ ਸਟੇਟਾਂ ਦੇ ਵਿੱਚੋਂ ਜੋ ਲੋਕ ਆ ਕੇ ਪੰਜਾਬ ਦੇ ਵਿੱਚ ਰਿਹਾਇਸ਼ੀ ਜਮੀਨ ਖਰੀਦੇ ਆ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਤੇ ਤੁਰੰਤ ਪਾਬੰਦੀ ਲਾਵੇ ਤੇ ਪੰਜਾਬ ਵਿੱਚ ਵੋਟ ਤੇ ਪਾਬੰਦੀ ਲਾਈ ਜਾਵੇ,ਜੇਕਰ ਕਿਸੇ ਨੇ ਕਮਰਸ਼ੀਅਲ ਵਾਸਤੇ ਜਮੀਨ ਖਰੀਦੀ ਹੈ ਉਹਨੂੰ ਖੁੱਲ੍ਹ ਦਿੱਤੀ ਜਾਵੇ ਇਹ ਕਾਨੂੰਨ ਪਾਸ ਕੀਤਾ ਜਾਵੇ ,ਇਸ ਮੌਕੇ ਸਰਦਾਰ ਬਲਬੀਰ ਸਿੰਘ ਰਾਜੇਵਾਲ ,ਹਰਮੀਤ ਸਿੰਘ ਕਾਦੀਆਂ ,ਡਾਕਟਰ ਦਰਸ਼ਨ ਪਾਲ,ਰੁਲਦੂ ਸਿੰਘ ਮਾਨਸਾ ,ਪ੍ਰੇਮ ਸਿੰਘ ਭੰਗੂ ,ਬਲਦੇਵ ਸਿੰਘ ਨਿਹਾਲ ਗੜ੍ਹ,ਜੋਗਿੰਦਰ ਸਿੰਘ ਉਗਰਾਹਾ ,ਹਰਜਿੰਦਰ ਸਿੰਘ ਟਾਂਡਾ ,ਬਲਵਿੰਦਰ ਸਿੰਘ ਰਾਜੂ ,ਫਰਮਾਨ ਸਿੰਘ ਸੰਧੂ ,ਬੋਘ। ਸਿੰਘ ਮਾਨਸਾ ,ਮੁਕੇਸ਼ ਚੰਦਰ ਸ਼ਰਮਾ ,ਨਛੱਤਰ ਜੈਤੋ ,ਗੁਰਮੀਤ ਸਿੰਘ ਗੋਲੇਵਾਲਾ ,ਮਨਜੀਤ ਸਿੰਘ ਧਨੇਰ ,ਸਤਨਾਮ ਸਿੰਘ ਅਜਨਾਲਾ ,ਹਰਮਿੰਦਰ ਸਿੰਘ ,ਹਰਵਿੰਦਰ ਸਿੰਘ ,ਕਿਰਨਜੀਤ ਸਿੰਘ ਸ਼ੇਖੋ ,ਹਰਦੇਵ ਸੰਧੂ ,ਰਾਜਵਿੰਦਰ ਕੌਰ ਰਾਜੂ ,ਕੁਲਦੀਪ ਸਿੰਘ ਵਜੀਦਪੁਰ ਹਾਜਰ ਸਨ।