ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਯੂਨੀਵਰਸਿਟੀਆਂ ਦੇ ਨਵੇਂ ਨਿਯੁਕਤ ਵਾਇਸ ਚਾਂਸਲਰਾਂ ਨਾਲ ਨੌਜੁਆਨਾਂ ਦੀ ਰੁਜਗਾਰ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਸਕਿਲ ਵਿਕਾਸ ਪ੍ਰੋਗਰਾਮਾਂ ‘ਤੇ ਵਿਸ਼ੇਸ਼ ਜੋਰ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਯੂਨੀਵਰਸਿਟੀਆਂ ਨੂੰ ਸਿਖਿਆ ਅਤੇ ਰੁਜਗਾਰ ਦੇ ਵਿੱਚ ਦੇ ਅੰਤਰ ਨੂੰ ਘੱਟ ਕਰਨ ਲਈ ਉਦਯੋਗਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਹਰੇਕ ਯੂਨੀਵਰਸਿਟੀ ਨੂੰ ਆਪਣੇ ਘੱਟ ਤੋਂ ਘੱਟ 10 ਫੀਸਦੀ ਪ੍ਰੋਗਰਾਮ ਉਦਯੋਗਿਕ ਭਾਗੀਦਾਰੀ ਦੇ ਸਹਿਯੋਗ ਨਾਲ ਚਲਾਉਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਸੂਬੇ ਦੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਹੋਣਗੇ। ਨਾਲ ਹੀ ਵੱਖ-ਵੱਖ ਉਦਯੋਗਾਂ ਦੀ ਉਭਰਦੀ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਆਪਣੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ਵਿੱਚ ਸੂਬੇ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਨਵੇਂ ਨਿਯੁਕਤ ਵਾਇਸ ਚਾਂਸਲਰਾਂ ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਯੂਨੀਵਰਸਿਟੀਆਂ ਨੂੰ ਰਾਜ ਸਰਕਾਰ ਦੇ ਪੂਰਾ ਮਾਰਗਦਰਸ਼ਨ, ਸੰਸਾਧਨ ਅਤੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਇੱਕ ਅਜਿਹੇ ਸੂਬੇ ਵਿੱਚ ਬਦਲਣਾ ਹੋਵੇਗਾ ਜੋ ਨਾ ਸਿਰਫ ਡਿਗਰੀ ਪ੍ਰਦਾਨ ਕਰੇ ਸਗੋ ਆਪਣੇ ਨੌਜੁਆਨਾਂ ਨੂੰ ਸਾਰਥਕ ਦਿਸ਼ਾ ਅਤੇ ਉਦੇਸ਼ ਵੀ ਪ੍ਰਦਾਨ ਕਰੇ।
ਮਾਡਲ ਸਕਿਲ ਕਾਲਜ ਅਤੇ ਮਾਡਲ ਸਕਿਲ ਸਕੂਲ ਮੁਕਾਬਲੇ ਜਾਬ ਮਾਰਕਿਟ ਦੀ ਸਫਲਤਾ ਲਈ ਵਿਸ਼ੇਸ਼ ਵਿਵਹਾਰਿਕ ਸਿਖਿਆ ਕਰਣਗੇ ਪ੍ਰਦਾਨ
ਮੁੱਖ ਮੰਤਰੀ ਨੇ ਹਰਿਆਣਾ ਦੇ ਹਰੇਕ ਜਿਲ੍ਹੇ ਵਿੱਚ ਇੱਕ ਮਾਡਲ ਸਕਿਲ ਕਾਲਜ ਅਤੇ ਇੱਕ ਮਾਡਲ ਸਕਿਲ ਸਕੂਲ ਸਥਾਪਿਤ ਕਰਨ ਦੇ ਸੂਬਾ ਸਰਕਾਰ ਦੇ ਵਿਜਨ ਨੂੰ ਰੇਖਾਂਕਿਤ ਕੀਤਾ।
ਇਹ ਅਦਾਰੇ ਵਿਦਿਆਰਥੀਆਂਨੂੰ ਵਿਸ਼ੇਸ਼ ਸਕਿਲ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਣਗੇ, ਉਨ੍ਹਾਂ ਨੇ ਮੁਕਾਬਲੇ ਜਾਬ-ਮਾਰਕਿਟ ਵਿੱਚ ਸਫਲ ਹੋਣ ਲਈ ਵਿਵਹਾਰਿਕ ਮਾਹਰਤਾ ਨਾਲ ਲੈਸ ਕਰਣਗੇ। ਉਨ੍ਹਾਂ ਨੇ ਇੱਕ ਕੁਸ਼ਲ ਵਰਕਫੋਰਸ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੋਹਰਾਇਆ ਜੋ ਆਧੁਨਿਕ ਉਦਯੋਗਾਂ ਦੀ ਮੰਗਾਂ ਅਨੁਰੂਪ ਹੈ ਅਤੇ ਹਰਿਆਣਾ ਦੇ ਸਮੂਚੇ ਆਰਥਕ ਵਿਕਾਸ ਵਿੱਚ ਯੋਗਦਾਨ ਦਿੰਦਾ ਹੈ।
ਨਾਇਬ ਸਿੰਘ ਸੈਣੀ ਨੇ ਸੂਬੇ ਦੇ ਵਾਇਸ ਚਾਂਸਲਰਾਂ ਨਾਲ ਹਰਿਆਣਾ ਨੂੰ ਵਿਸ਼ਵ ਪੱਧਰ ‘ਤੇ ਉਚਾ ਚੁੱਕਣ ਲਈ ਸੰਸਥਾਗਤ ਰੈਂਕਿੰਗ ਵਧਾਉਣ ਦੀ ਅਪੀਲ ਕਰਦੇ ਹੋਏ ਖੋਜ ਆਊਟਪੁੱਟ, ਰੁਜਗਾਰ ਦੇ ਮੌਕਿਆਂ, ਸੰਸਥਾਗਤ ਰੈਂਕਿੰਗ ਅਤੇ ਸਿਖਿਆ ਦੀ ਸਮੂਚੀ ਗੁਣਵੱਤਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਯਤਨ ਤੇਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੁੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਅਤੇ ਨਿਰਪੱਖ, ਗੈਰ-ਭੇਦਭਾਵਪੂਰਣ ਦ੍ਰਿਸ਼ਟੀਕੋਣ ਅਪਨਾਉਣ ਦੇ ਮਹਤੱਵ ‘ਤੇ ਜੋਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਵਾਇਸ ਚਾਂਸਲਰਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰੀ ‘ਤੇ ਹਰਿਆਣਾ ਦੀ ਮੌਜੂਦਗੀ ਵਧਾਉਣ ਲਈ ਆਪਣੇ-ਆਪਣੇ ਅਦਾਰਿਆਂ ਦੀ ਰੈਕਿੰਗ ਅਤੇ ਰੇਟਿੰਗ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਨੈਤਿਕ ਅਗਵਾਈ ਦੇ ਮਹਤੱਵ ‘ਤੇ ਜੋਰ ਦਿੰਦੇ ਹੋਏ ਇਸ ਗੱਲ ‘ਤੇ ਜੋਰ ਦਿੱਤਾ ਗਿਆ ਕਿ ਇਮਾਨਦਾਰੀ, ਨਿਰਪੱਖਤਾ ਅਤੇ ਗੈਰ-ਭੇਦਭਾਵਪੂਰਣ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨਾ ਜਰੂਰੀ ਹੈ। ਇਹ ਨਾ ਸਿਰਫ ਅਕਾਦਮਿਕ ਐਕਸੀਲੈਂਸ ਲਈ ਮਹਤੱਵਪੂਰਣ ਹੈ, ਸਗੋ ਵੱਧ ਸਮਾਵੇਸ਼ੀ ਅਤੇ ਟਿਕਾਊ ਸੰਸਥਾਗਤ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਵੀ ਮਹਤੱਵਪੂਰਣ ਹੈ।
ਮੁੱਖ ਮੰਤਰੀ ਨੇ ਵਿਦਿਅਕ ਅਦਾਰਿਆਂ ਵਿੱਚ ਐਨਈਪੀ 2020 ਦੇ ਤੁਰੰਤ ਅਤੇ ਪ੍ਰਭਾਵੀ ਲਾਗੂ ਕਰਨ ਦੀ ਤੁਰੰਤ ਜਰੂਰਤ ‘ਤੇ ਦਿੱਤਾ ਜੋਰ
ਕੌਮੀ ਸਿਖਿਆ ਨੀਤੀ (ਐਨਈਪੀ) 2020 ਦੇ ਮਹਤੱਵ ‘ਤੇ ਚਾਨਣ ਪਾਉਂਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਇੱਕ ਇਤਿਹਾਸਕ ਦਸਤਾਵੇਜ ਦਸਿਆ ਅਤੇ ਵਿਦਿਅਕ ਅਦਾਰਿਆਂ ਵਿੱਚ ਇਸ ਦੇ ਤੁਰੰਤ ਅਤੇ ਪ੍ਰਭਾਵੀ ਲਾਗੂ ਕਰਨ ਦੀ ਤੁਰੰਤ ਜਰੂਰਤ ‘ਤੇ ਜੋਰ ਦਿੱਤਾ। ਸੈਣੀ ਨੇ ਵਾਇਸ ਚਾਂਸਲਰਾਂ ਤੋਂ ਇਨੋਵੇਸ਼ਨ ਅਤੇ ਸਮੂਚੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਐਨਈਪੀ ਦੇ ਪ੍ਰਮੁੱਖ ਮੁਕਾਮਾਂ ਦੇ ਨਾਲ ਆਪਣੀ ਰਣਨੀਤੀਆਂ ਨੂੰ ਸੰਰੇਖਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀਆਂ ਤੋਂ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ, ਤਾਂ ਜੋ ਸੂਬਾ ਅਤੇ ਰਾਸ਼ਟਰ ਦੀ ਸਮਾਜਿਕ -ਆਰਥਕ ਪ੍ਰਗਤੀ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ ਜਾ ਸਕੇ।
ਹਰਿਆਣਾ ਵਿੱਚ ਸਮਾਜਿਕ ਮੁੱਦਿਆਂ ਅਤੇ ਗ੍ਰਾਮੀਣ ਚਨੌਤੀਆਂ ‘ਤੇ ਖੋਜ ਲਈ ਯੂਨੀਵਰਸਿਟੀ ਐਚਐਸਆਰਐਫ ਦਾ ਚੁੱਕਣ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਉੱਚ ਸਿਖਿਆ ਅਦਾਰਿਆਂ ਵਿੱਚ ਖੋਜ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਰਾਜ ਖੋਜ ਫੰਡ (ਐਚਐਸਆਰਐਫ) ਦੀ ਸਥਾਪਨਾ ਕੀਤੀ ਗਈ ਹੈ। ਇਸ ਵਿੱਚ 20 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਦੇ ਨਾਲ, ਐਚਐਸਅਆਰਐਫ ਆਪਣੀ ਤਰ੍ਹਾ ਦਾ ਪਹਿਲਾ ਕੋਸ਼ ਹੈ ਜੋ ਨਵੀਂ ਖੋਜ ਯਤਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਮਰਪਿਤ ਹੈ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਯੂਨੀਵਰਸਿਟੀ ਇਸ ਨਿਧੀ ਦਾ ਵੱਧ ਤੋਂ ਵੱਧ ਵਰਤੋ ਪਿੰਡਾਂ ਦੀ ਸਮਾਜਿਕ ਸਮਸਿਆਵਾਂ ਅਤੇ ਚਨੌਤੀਆਂ ਨਾਲ ਨਜਿਠਣ ਸਬੰਧੀ ਖੋਜ ਕੰਮਾਂ ‘ਤੇ ਕਰਨ।
ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਇਸ ਨਿਧੀ ਦਾ ਰਣਨੀਤਿਕ ਰੂਪ ਨਾਲ ਵਰਤੋ ਗ੍ਰਾਮੀਣ ਕਮਿਉਨਿਟੀਆਂ ਦੇ ਵਿਕਾਸ ਅਤੇ ਭਲਾਈ ਵਿੱਚ ਯੋਗਦਾਨ ਦੇਣ ਵਾਲੇ ਪ੍ਰਭਾਵਸ਼ਾਲੀ ਅਧਿਐਨਾਂ ਨੂੰ ਪ੍ਰੋਤਸਾਹਨ ਦੇਣ ਲਈ ਕੀਤਾ ਜਾਣਾ ਚਾਹੀਦਾ ਏ।
ਵਿਦਿਆਰਥੀਆਂ ਨੁੰ ਨਾ ਸਿਰਫ ਅਕਾਦਮਿਕ ਰੂਪ ਨਾਲ, ਸਗੋ ਨੈਤਿਕ ਅਤੇ ਸਮਾਜਿਕ ਰੂਪ ਨਾਲ ਵੀ ਭਵਿੱਖ ਦੀ ਚਨੌਤੀਆਂ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ।