ਚੰਡੀਗੜ੍ਹ: ਹਰਿਆਣਾ ਦੇ ਉਰਜਾ ਤੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਮੈਟਰੋ ਟ੍ਰੇਨ ਚਲਾਉਣ ਨੂ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਪਿਛਲੇ ਦਿਨਾਂ ਮੁਲਾਕਾਤ ਕਰ ਚਰਚਾ ਕੀਤੀ। ਅਨਿਲ ਵਿਜ ਨੇ ਅੱਜ ਉਕਤ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਸੂਬਾ ਹੈ। ਇੱਥੇ ਕੰਮਕਾਜ ਤੇ ਵਪਾਰ ਨੁੰ ਲੈ ਕੇ ਰੋਜਾਨਾ ਹਰਿਆਣਾ-ਪੰਜਾਬ ਆਉਂਦੇ ਜਾਂਦੇ ਹਨ। ਮਗਰ ਚੰਡੀਗੜ੍ਹ ਆਉਣ ਲਈ ਇੱਕਲੌਤਾ ਸੜਕ ‘ਤੇ ਭਾਰੀ ਆਵਾਜਾਈ ਹੋਣ ਕਾਰਨ ਜਾਮ ਦੀ ਸਥਿਤੀ ਰਹਿੰਦੀ ਹੈ। ਇਸ ਲਈ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਇੱਥੇ ਮੈਟਰੋ ਰੇਲ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਮੋਹਾਲੀ ਏਅਰਪੋਰਟ ਨੂੰ ਵੀ ਮੈਟਰੋ ਰੂਟ ਨਾਲ ਜੋੜਿਆ ਜਾਵੇ। ਵਿਜ ਨੇ ਪੲਹ ਵੀ ਕਿਹਾ ਕਿ ਮੈਟਰੋ ਰੇਲ ਬਨਾਉਣ ਦੀ ਨੀਂਹ ਪਾਈ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਈਪ੍ਰਸ ਦਾ ਸਰਵੋਚ ਸਨਮਾਨ ਦੇਣਾ ਦੇਸ਼ ਦੇ 140 ਕਰੋੜ ਲੋਕਾਂ ਲਈ ਸਮਨਮਾਨ ਦੀ ਗੱਲ – ਵਿਜ
ਉਰਜਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਈਪ੍ਰਸ ਦਾ ਸਰਵੋਚ ਸਨਮਾਨ ਮਿਲਣਾ ਦੇਸ਼ ਦੇ 140 ਕਰੋੜ ਲੋਕਾਂ ਲਈ ਸਨਮਾਨ ਦਾ ਗੱਲ ਹੈ। ਨਰੇਂਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਕਈ ਦੇਸ਼ਾਂ ਵਿੱਚ ਸਰਵੋਚ ਸਨਮਾਨ ਮਿਲ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਦੇ ਕਾਰਨ ਅੱਜ ਹਿੰਦੂਸਤਾਨ ਦਾ ਸਾਰੇ ਵਿਸ਼ਵ ਵਿੱਚ ਸਨਮਾਨ ਵਧਿਆ ਹੈ ਇਹ ਉਸੀ ਦਾ ਨਤੀਜਾ ਹੈ।