ਵਨ ਨੇਸ਼ਨ, ਵਨ ਇਲੈਕਸ਼ਨ ਨਾਲ ਲੋਕਤੰਤਰ ਨੂੰ ਮਿਲੇਗਾ ਨਵਾਂ ਮੁਕਾਮ: ਮੁੱਖ ਮੰਤਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਦੂਰਦਰਸ਼ੀ ਸੋਚ ਦਾ ਹਿੱਸਾ ਹੈ। ਇਹ ਸਿਰਫ ਇੱਕ ਨਾਰਾ ਨਹੀਂ, ਸੋਗ ਇੱਕ ਮਜਬੂਤ ਲੋਕਤੰਤਰ ਦੀ ਦਿਸ਼ਾ ਵਿੱਚ ਰਾਸ਼ਟਰੀ ਦ੍ਰਿਸ਼ਟੀਕੋਣ ਹੈ। ਹਰਿਆਣਾ ਸਰਕਾਰ ਇਸ ਪਹਿਲ ਦਾ ਸੈਦਾਂਤਿਕ ਸਮਰਥਨ ਕਰਦੀ ਹੈ ਅਤੇ ਇਸ ਨੂੰ ਪ੍ਰਭਾਵੀ ਲਾਗੂ ਕਰਨ ਨਾਲ ਦੇਸ਼ ਨੂੰ ਬਹੁਆਯਾਮੀ ਲਾਭ ਮਿਲਣਗੇ।

ਮੁੱਖ ਮੰਤਰੀ ਅੱਜ ਨਿਯੂ ਚੰਡੀਗੜ੍ਹ ਵਿੱਚ ਆਯੋਜਿਤ ਸੰਯੁਕਤ ਸੰਸਦੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਇਹ ਸੰਯੁਕਤ ਸੰਸਦੀ ਕਮੇਟੀ ਸੰਵਿਧਾਨ (129ਵਾਂ) ਸੋਧ ਬਿੱਲ, 2024 ਅਤੇ ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024 ‘ਤੇ ਅਧਿਐਨ ਦੌਰੇ ‘ਤੇ ਹਨ। ਇਸ ਮੌਕੇ ‘ਤੇ ਕਮੇਟੀ ਦੇ ਚੇਅਰਮੈਨ ਸਾਂਸਦ ਪੀ.ਪੀ. ਚੌਧਰੀ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਲਾਗੂ ਹੋਣ ਨਾਲ ਲੋਕਤੰਤਰ ਵਿੱਚ ਵੱਡਾ ਸੁਧਾਰ ਹੋਣ ਵਾਲਾ ਹੈ। ਊਨ੍ਹਾਂ ਨੇ ਕਿਹਾ ਕਿ ਵਾਰ-ਵਾਰ ਚੋਣ ਕਰਾਏ ਜਾਣ ਨਾਲ ਵਿਕਾਸ ਕੰਮ ਵਿੱਚ ਰੁਕਾਵਟ ਆਉਂਦੀ ਹੈ, ਪ੍ਰਸਾਸ਼ਨਿਕ ਮਸ਼ੀਨਰੀ ਚੋਣਾਂ ਵਿੱਚ ਵਿਅਸਤ ਹੋ ਜਾਂਦੀ ਹੈ ਅਤੇ ਆਮ ਜਨਤਾ ‘ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਨੇ ਹਰਿਆਣਾਂ ਦਾ ਉਦਾਹਰਣ ਦਿੰਦੇ ਹੋਏ ਦਸਿਆ ਕਿ ਬੀਤੇ ਇੱਕ ਸਾਲ ਵਿੱਚ ਹਰਿਆਣਾ ਨੇ ਤਿੰਨ ਵੱਡੇ ਚੋਣਾਂ ਦਾ ਸਾਹਮਣਾ ਕੀਤਾ। ਇੰਨ੍ਹਾਂ ਵਿੱਚ ਮਾਰਚ ਤੋਂ ਜੁਨ 2024 ਤੱਕ ਲੋਕਸਭਾ ਚੋਣ, ਅਗਸਤ ਤੋਂ ਅਕਤੂਬਰ ਤੱਕ ਵਿਧਾਨਸਭਾ ਚੋਣ ਅਤੇ ਫਰਵਰੀ ਤੋਂ ਮਾਰਚ 2025 ਤੱਕ ਨਗਰ ਨਿਗਮ ਚੋਣ ਚੋਏ। ਇੰਨ੍ਹਾਂ ਸਾਰੇ ਚੋਣਾਂ ਦੀ ਚੋਣ ਜਾਬਤਾ ਦੇ ਚਲਦੇ ਰਾਜ ਵਿੱਚ ਵਿਕਾਸ ਕੰਮਾਂ ਦੀ ਗਤੀ ਪ੍ਰਭਾਵਿਤ ਰਹੀ। ਪ੍ਰਸਾਸ਼ਨਿਕ ਮਸ਼ੀਨਰੀ ਚੋਣ ਵਿੱਚ ਵਿਅਸਤ ਹੋ ਗਈ ਅਤੇ ਆਮ ਜਨਤਾ ਨੂੰ ਇਸ ਦਾ ਸਿੱਧਾ ਅਸਰ ਝੇਲਣਾ ਪਿਆ। ਸਿਰਫ ਇਹੀ ਨਈਂ, ਚੋਣਾ ‘ਤੇ ਹੋਣ ਵਾਲਾ ਖਰਚ ਵੀ ਬਹੁਤ ਵੱਧ ਹੁੰਦਾ ਹੈ।

ਵਨ ਨੇਸ਼ਨ, ਵਨ ਇਲੈਕਸ਼ਨ ਸਮੇਂ ਦੀ ਮੰਗ ਅਤੇ ਜਨਤਾ ਦੀ ਭਾਵਨਾ

ਮੁੱਖ ਮੰਤਰੀ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਨਾ ਸਿਰਫ ਸੋਧਾਂ ਦੀ ਬਚੱਤ ਕਰੇਗਾ ਸਗੋ ਜਨਤਾ ਦੀ ਵੀ ਭਾਵਨਾ ਹੈ ਕਿ ਚੋਣ ਇੱਕਠੇ ਹੋਣ ਤਾਂ ਜੋ ਸਮੇਂ ਅਤੇ ਧਨ ਦੀ ਬਰਬਾਦੀ ਰੁਕੇ। ਇਸ ਨਾਲ ਲੋਕਤਾਂਤਰਿਕ ਪ੍ਰਕ੍ਰਿਆ ਵਿੱਚ ਆਮਜਨਤਾ ਦੀ ਭਾਗੀਦਾਰੀ ਵੀ ਹੋਰ ਵੱਧ ਵਧੇਗੀ। ਇਸ ਲਈ ਵਨ ਨੇਸ਼ਨ, ਵਨ ਇਲੈਕਸ਼ਨ ਦੇ ਵਿਸ਼ਾ ‘ਤੇ ਸਾਰਿਆਂ ਨੂੰ ਇੱਕਮੱਤ ਨਾਲ ਸਮਰਥਨ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਚੋਣਾਂ ਦੀ ਮਿੱਤੀਆਂ ਦਾ ਨਿਰਧਾਰਣ ਕਰਦੇ ਸਮੇਂ ਖੇਤੀਬਾੜੀ ਕੰਮਾਂ, ਤਿਉਹਾਰੀ ਸੀਜਨ, ਵਿਆਹ ਸੀਜਨ, ਛੁੱਟੀ ਆਦਿ ਵਰਗੇ ਸਮਾਜਿਕ-ਸਭਿਆਚਾਰਕ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਚੋਣ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕੀਤੀ ਜਾ ਸਕੇ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਰ-ਵਾਰ ਚੋਣ ਨਾਲ ਵੋਟਰਾਂ ਦਾ ਰੁਝਾਨ ਵੀ ਘੱਟ ਹੋ ਜਾਂਦਾ ਹੈ, ਜਿਸ ਨਾਲ ਚੋਣ ਫੀਸਦੀ ਪ੍ਰਭਾਵਿਤ ਹੁੰਦੀ ਹੈ। ਜੇਕਰ ਚੋਣ ਪੰਜ ਸਾਲਾਂ ਵਿੱਚ ਇੱਕ ਵਾਰ ਹੋਣਵੇ, ਤਾਂ ਵੋਟਰਾਂ ਵਿੱਚ ਨਵਾਂ ਉਤਸਾਹ ਦੇਖਣ ਨੂੰ ਮਿਲੇਗਾ। ਇਸ ਨਾਲ ਲੋਕਤੰਤਰ ਹੋਰ ਵੱਧ ਮਜਬੂਤ ਹੋਵੇਗਾ ਅਤੇ ਜਨਭਾਗੀਦਾਰੀ ਵਧੇਗੀ।

ਉਨ੍ਹਾਂ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਨਾਲ ਲੋਕਸਭਾ ਅਤੇ ਸੂਬਿਆਂ ਦੀ ਵਿਧਾਨਸਭਾਵਾਂ ਦੇ ਚੋਣ ਇੱਕਠੇ ਸੰਭਵ ਹੋਵੇਗਾ, ਜਿਸ ਨਾਲ ਵੋਟਰ ਜਾਗਰੁਕਤਾ ਮੁਹਿੰਮਾਂ ਵਿੱਚ ਇੱਕਰੂਪਤਾ, ਪ੍ਰਸਾਸ਼ਨਿਕ ਤਿਆਰੀ ਵਿੱਚ ਤਾਲਮੇਲ ਅਤੇ ਸਰੋਤਾਂ ਦੀ ਸਹੀ ਵਰੋਤ ਯਕੀਨੀ ਕੀਤੀ ਜਾ ਸਕੇਗੀ।

Share This Article
Leave a Comment