ਪ੍ਰਸਿੱਧ ਹਰਿਆਣਵੀ ਮਾਡਲ ਸ਼ੀਤਲ, ਉਰਫ ਸਿੰਮੀ ਚੌਧਰੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਉਹ ਦੋ ਦਿਨ ਪਹਿਲਾਂ ਪਾਣੀਪਤ ਸਥਿਤ ਆਪਣੇ ਘਰੋਂ ਇੱਕ ਐਲਬਮ ਦੀ ਸ਼ੂਟਿੰਗ ਲਈ ਨਿੱਕਲੀ ਸੀ।
ਸੋਮਵਾਰ ਸਵੇਰੇ ਸ਼ੀਤਲ ਦੀ ਲਾਸ਼ ਸੋਨੀਪਤ ਦੇ ਖਰਖੌਦਾ ਇਲਾਕੇ ਵਿੱਚ ਰਿਲਾਇੰਸ ਨਹਿਰ ਤੋਂ ਬਰਾਮਦ ਹੋਈ। ਉਸ ਦੇ ਹੱਥ ਤੇ ਸਰੀਰ ‘ਤੇ ਬਣੇ ਟੈਟੂਆਂ ਨਾਲ ਉਸ ਦੀ ਪਛਾਣ ਹੋਈ।
ਸ਼ੀਤਲ ਦੀ ਭੈਣ ਨੇਹਾ ਨੇ ਦੱਸਿਆ ਕਿ ਸ਼ਨੀਵਾਰ (14 ਜੂਨ) ਨੂੰ ਸ਼ੀਤਲ ਨੇ ਉਸ ਨੂੰ ਵੀਡੀਓ ਕਾਲ ਕੀਤੀ ਸੀ। ਇਸ ਦੌਰਾਨ ਸ਼ੀਤਲ ਨੇ ਕਿਹਾ ਕਿ ਉਸ ਦਾ ਬੁਆਏਫ੍ਰੈਂਡ ਉਸ ਨੂੰ ਮਾਰ ਰਿਹਾ ਹੈ ਅਤੇ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਤੋਂ ਬਾਅਦ ਕਾਲ ਵਿਚ ਹੀ ਕੱਟ ਹੋ ਗਈ। ਹੁਣ ਉਸ ਦੀ ਲਾਸ਼ ਮਿਲੀ ਹੈ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਪਾਣੀਪਤ ਵਿੱਚ ਦਿੱਲੀ ਪੈਰਲਲ ਨਹਿਰ ਵਿੱਚ ਸ਼ੀਤਲ ਦੇ ਬੁਆਏਫ੍ਰੈਂਡ ਦੀ ਕਾਰ ਵੀ ਮਿਲੀ ਸੀ। ਲੋਕਾਂ ਕਾਰ ਨੂੰ ਬਾਹਰ ਕੱਢ ਲਿਆ, ਪਰ ਸ਼ੀਤਲ ਉਸ ਕਾਰ ਵਿੱਚ ਮੌਜੂਦ ਨਹੀਂ ਸੀ।
ਲਾਸ਼ ਬਰਾਮਦਗੀ ’ਤੇ ਸੋਨੀਪਤ ਏਸੀਪੀ ਦਾ ਬਿਆਨ
ਸੋਨੀਪਤ ਦੇ ਏਸੀਪੀ ਹੈੱਡਕੁਆਰਟਰ ਅਜੀਤ ਸਿੰਘ ਨੇ ਕਿਹਾ, “ਖਰਖੌਦਾ ਵਿੱਚ ਨਹਿਰ ’ਚ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ। ਪਾਣੀਪਤ ਦੀ ਉਰਲਾਨਾ ਕਲਾਂ ਚੌਕੀ ’ਤੇ ਉਸ ਦੇ ਗੁੰਮ ਹੋਣ ਦਾ ਮਾਮਲਾ ਦਰਜ ਸੀ। ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।”
ਦੋ ਦਿਨ ਪਹਿਲਾਂ ਸ਼ੂਟਿੰਗ ਲਈ ਗਈ ਸੀ
ਨੇਹਾ ਨੇ ਦੱਸਿਆ ਕਿ ਸ਼ੀਤਲ ਉਸ ਦੇ ਨਾਲ ਹੀ ਰਹਿੰਦੀ ਸੀ ਅਤੇ ਹਰਿਆਣਵੀ ਐਲਬਮਾਂ ਵਿੱਚ ਮਾਡਲ ਵਜੋਂ ਕੰਮ ਕਰਦੀ ਸੀ। 14 ਜੂਨ ਨੂੰ ਉਹ ਅਹਾਰ ਪਿੰਡ ਵਿੱਚ ਸ਼ੂਟਿੰਗ ਲਈ ਗਈ ਸੀ। ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਉਸ ਦੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।