ਚੰਡੀਗੜ੍ਹ: ਜਲੰਧਰ ਦੇ ਪਾਦਰੀ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਔਰਤ ਅਤੇ ਉਸਦੇ ਪਤੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਹਿਮਾਚਲ ਪੁਲਿਸ ਨੇ ਦੋਵਾਂ ਵਿਰੁੱਧ ਸਮੂਹਿਕ ਬਲਾਤਕਾਰ, ਅਗਵਾ ਅਤੇ ਹਮਲੇ ਦਾ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ, ਦੋਵੇਂ ਜੋੜੇ ਕਹਿੰਦੇ ਹਨ ਕਿ ਇਹ ਇੱਕ ਝੂਠਾ ਮਾਮਲਾ ਹੈ।
ਔਰਤ ਦੇ ਪਤੀ ਰੌਕੀ ਨੇ ਕਿਹਾ ਮੈਂ ‘ਆਪਣੀ ਜ਼ਿੰਦਗੀ ‘ਚ ਕਦੇ ਵੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਨਹੀਂ ਗਿਆ। ਮੈਨੂੰ ਸੁਰੱਖਿਆ ਮਿਲੀ ਹੋਈ ਹੈ, ਹਰ ਜਗ੍ਹਾ ਦੱਸ ਕੇ ਜਾਣਾ ਪੈਂਦਾ ਹੈ। ਜਿਸ ਹਿਸਾਬ ਨਾਲ ਮੇਰੇ ’ਤੇ ਇਹ ਕੇਸ ਪਾ ਰਿਹੈ ਹਨ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਰੇਪ ਕੀਤੇ ਹਨ, ਐਡਾ ਕਿੱਡਾ ਮੈਂ ਸ਼ਕਤੀਮਾਨ ਹਾਂ, ਮੈਂ ਵਿਆਹਿਆ ਬੰਦਾ ਹਾਂ। ਮੈਨੂੰ ਮਾਣਯੋਗ ਹਾਈ ਕੋਰਟ ਵਲੋਂ ਦੋ ਗੰਨਮੈਨ ਮਿਲੇ ਹੋਏ ਹਨ। ਮੈਂ ਤੇ ਮੇਰੀ ਪਤਨੀ 24 ਘੰਟੇ ਅਸੀਂ ਪੁਲਿਸ ਦੀ ਨਜ਼ਰ ਵਿਚ ਹਾਂ। ਉਨ੍ਹਾਂ ਅੱਗੇ ਕਿਹਾ ਜਦੋਂ ਐਸ.ਐਚ.ਓ. FIR ਦਰਜ ਕਰ ਰਿਹਾ ਹੈ ਤਾਂ ਉਸ ਨੇ ਇੱਕ ਵੀ ਕੁੜੀ ਦਾ ਜ਼ਿਕਰ ਨਹੀਂ ਦਿੱਤਾ, ਸਿੱਧਾ ਨਾਵਾਂ ’ਤੇ ਐਫ.ਆਈ.ਆਰ. ਦਰਜ ਕਰ ਦਿੱਤੀ ਕਿੰਨਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ।
ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਦਾ ਬਜਿੰਦਰ ਜੇਲ ’ਚ ਬੰਦ ਹੈ ਉਦੋਂ ਤੋਂ ਸਾਡੇ ’ਤੇ ਹੋਰ ਵੀ ਕਈ ਝੂਠੀਆਂ ਸ਼ਿਕਾਇਤ ਦਰਜ ਕਰਵਾਈਆ ਗਈਆਂ ਹਨ। ਉਸਨੂੰ ਖੁ਼ਦ ਸਮਝ ਨਹੀਂ ਆਉਂਦੀ ਕਿ ਪੁਲਿਸ ਕਿਸ ਆਧਾਰ ’ਤੇ ਐਫ਼.ਆਈ.ਆਰ. ਕਰ ਰਹੀ ਹੈ।
ਦੱਸ ਦੇਈਏ ਕਿ ਅਦਾਲਤ ਨੇ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 2018 ਵਿੱਚ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਉਹ ਉਸਨੂੰ ਵਿਦੇਸ਼ ਵਿੱਚ ਵਸਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ। ਇਸ ਦੌਰਾਨ ਉਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਇੱਕ ਵੀਡੀਓ ਬਣਾਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਇਸਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦੇਵੇਗਾ। ਬਲਾਤਕਾਰ ਮਾਮਲੇ ਵਿੱਚ, ਪੁਲਿਸ ਨੇ 2018 ਵਿੱਚ ਦਿੱਲੀ ਹਵਾਈ ਅੱਡੇ ਤੋਂ ਪਾਸਟਰ ਬਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰ ਬਾਅਦ ਵਿੱਚ ਬਜਿੰਦਰ ਸਿੰਘ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਿਆ। ਇਸ ਸਾਲ ਮਾਰਚ ਵਿੱਚ, ਅਦਾਲਤ ਨੇ ਬਜਿੰਦਰ ਅਤੇ 5 ਹੋਰ ਮੁਲਜ਼ਮਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। 28 ਮਾਰਚ ਨੂੰ ਬਲਾਤਕਾਰ ਮਾਮਲੇ ਦੀ ਸੁਣਵਾਈ ਵਿੱਚ, ਮੋਹਾਲੀ ਅਦਾਲਤ ਨੇ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ, ਅਦਾਲਤ ਨੇ ਇਸ ਮਾਮਲੇ ਵਿੱਚ ਬਾਕੀ 5 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਵਿੱਚ ਪਾਦਰੀ ਜਤਿੰਦਰ ਕੁਮਾਰ ਅਤੇ ਅਕਬਰ ਭੱਟੀ, ਰਾਜੇਸ਼ ਚੌਧਰੀ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਸ਼ਾਮਲ ਹਨ।
ਦੂਜੇ ਪਾਸੇ ਪੀੜਤਾ ਦੇ ਪਤੀ ਦਾ ਕਹਿਣਾ ਹੈ ਕਿ ਪਾਦਰੀ ਬਜਿੰਦਰ ਸਿੰਘ ਨੇ ਉਨ੍ਹਾਂ ‘ਤੇ ਕੇਸ ਵਾਪਿਸ ਲੈਣ ਲਈ ਦਬਾਅ ਪਾਇਆ ਸੀ। ਉਸਨੇ ਕਰਾਸ ਕੇਸ ਦਾਇਰ ਕੀਤਾ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮਾਮਲਾ ਨਹੀਂ ਬਣਿਆ ਤਾਂ ਉਸਨੇ 5 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ, ਜਿਸਨੂੰ ਅਸੀਂ ਠੁਕਰਾ ਦਿੱਤਾ।
ਪੀੜਤ ਪਤੀ ਪਤਨੀ ਨੇ ਹਿਮਾਚਲ ਦੇ ਡੀਜੀਪੀ ਨੂੰ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿ ਇਨਸਾਫ਼ ਲਈ ਚਿੱਠੀਆਂ ਵੀ ਲਿਖੀਆਂ ਹਨ। ਪੀੜਤ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜੋ ਕਿ ਸਾਡੇ ਉੱਪਰ ਝੂਠੀ ਕਾਰਵਾਈ ਹੋਈ ਹੈ।