ਅਮਰੀਕੀ ਅਦਾਲਤ ਦਾ ਫੈਸਲਾ, ਹੁਣ ਜਨਮ ਸਰਟੀਫਿਕੇਟ ‘ਤੇ ‘X’ ਨੂੰ ਲਿਖਿਆ ਜਾ ਸਕਦਾ ਹੈ ਤੀਜੇ ਲਿੰਗ ਵਜੋਂ

Global Team
2 Min Read

ਨਿਊਜ਼ ਡੈਸਕ: ਪੋਰਟੋ ਰੀਕੋ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ LGBTQ+ ਭਾਈਚਾਰੇ ਸੰਬੰਧੀ ਇੱਕ ਵੱਡਾ ਅਤੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਇਹ ਫੈਸਲਾ LGBTQ+ ਭਾਈਚਾਰੇ ਦੀ ਪਛਾਣ ਦੇ ਸੰਦਰਭ ਵਿੱਚ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੁਣ ਗੈਰ-ਬਾਈਨਰੀ (ਜੋ ਆਪਣੇ ਆਪ ਨੂੰ ਮਰਦ ਜਾਂ ਔਰਤ ਨਹੀਂ ਮੰਨਦੇ) ਅਤੇ ਲਿੰਗ ਦੇ ਅਨੁਕੂਲ ਨਾ ਹੋਣ ਵਾਲੇ ਲੋਕ ਆਪਣੇ ਜਨਮ ਸਰਟੀਫਿਕੇਟ ਵਿੱਚ X ਨੂੰ ਲਿੰਗ ਵਜੋਂ ਚੁਣ ਸਕਦੇ ਹਨ। ਦੱਸ ਦੇਈਏ ਕਿ ਇਹ ਫੈਸਲਾ ਛੇ ਗੈਰ-ਬਾਈਨਰੀ ਲੋਕਾਂ ਦੁਆਰਾ ਦਾਇਰ ਪਟੀਸ਼ਨ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਰਾਜਪਾਲ, ਸਿਹਤ ਸਕੱਤਰ ਅਤੇ ਹੋਰ ਅਧਿਕਾਰੀਆਂ ਵਿਰੁੱਧ ਕੇਸ ਦਾਇਰ ਕੀਤਾ ਸੀ।

ਪੋਰਟੋ ਰੀਕੋ LGBTQ+ ਫੈਡਰੇਸ਼ਨ ਦੇ ਪ੍ਰਧਾਨ ਪੇਡਰੋ ਜੂਲੀਓ ਸੇਰਾਨੋ ਨੇ ਇਸ ਫੈਸਲੇ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਸਮਾਨਤਾ ਬਣਾਈ ਰੱਖਣ ਵੱਲ ਇੱਕ ਵੱਡਾ ਕਦਮ ਹੈ। ਇਸ ਦੇ ਨਾਲ ਹੀ ਰਾਜ ਦੀ ਗਵਰਨਰ ਜੈਨੀਫਰ ਗੋਂਜ਼ਾਲੇਜ਼ ਕੋਲਨ ਨੇ ਕਿਹਾ ਕਿ ਉਹ ਇਸ ਫੈਸਲੇ ‘ਤੇ ਨਿਆਂ ਵਿਭਾਗ ਤੋਂ ਸਲਾਹ ਲੈ ਰਹੀ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ 2017 ਵਿੱਚ ਅਮਰੀਕੀ ਸੰਘੀ ਅਦਾਲਤ ਨੇ ਵੀ ਪੋਰਟੋ ਰੀਕੋ ਸਰਕਾਰ ਨੂੰ ਟਰਾਂਸਜੈਂਡਰ ਲੋਕਾਂ ਨੂੰ ਆਪਣੇ ਜਨਮ ਸਰਟੀਫਿਕੇਟ ਵਿੱਚ ਆਪਣਾ ਲਿੰਗ ਬਦਲਣ ਦੀ ਆਗਿਆ ਦੇਣ ਦਾ ਹੁਕਮ ਦਿੱਤਾ ਸੀ। ਹੁਣ ਇਸ ਨਵੇਂ ਫੈਸਲੇ ਨਾਲ, ਗੈਰ-ਬਾਈਨਰੀ ਲੋਕਾਂ ਨੂੰ ਵੀ ਇਹ ਅਧਿਕਾਰ ਮਿਲ ਗਿਆ ਹੈ।

Share This Article
Leave a Comment