ਮੈਕਸੀਕੋ ਦੇ ਸੁਰੱਖਿਆ ਸਲਾਹਕਾਰ ਦੀ ਗੋਲੀ ਮਾਰ ਕੇ ਹੱਤਿਆ

Global Team
3 Min Read

ਨਿਊਜ਼ ਡੈਸਕ: ਮੈਕਸੀਕੋ ਦੇ ਸੁਰੱਖਿਆ ਸਲਾਹਕਾਰ ਸੀਜ਼ਰ ਗੁਜ਼ਮੈਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ‘ਤੇ ਇੱਕ ਰੈਸਟੋਰੈਂਟ ਵਿੱਚ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੀ ਯੋਜਨਾ ਕਿਸੇ ਡਰੱਗ ਮਾਫੀਆ ਨੇ ਬਣਾਈ ਸੀ। ਗੁਜ਼ਮੈਨ ਨੇ ਅਮਰੀਕੀ ਵਿਦੇਸ਼ ਵਿਭਾਗ ਲਈ ਠੇਕੇ ‘ਤੇ ਵੀ ਕੰਮ ਕੀਤਾ ਸੀ।

ਇਹ ਘਟਨਾ ਰਾਤ 9 ਵਜੇ ਵਾਪਰੀ। ਗੁਆਡਾਲਜਾਰਾ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਸ਼ੁੱਕਰਵਾਰ ਨੂੰ  ਜਦੋਂ ਗੁਜ਼ਮੈਨ ਅਤੇ ਸੁਰੱਖਿਆ ਅਤੇ ਖੁਫੀਆ ਸਿਖਲਾਈ ਪ੍ਰਦਾਨ ਕਰਨ ਵਾਲੇ ਦੋ ਹੋਰ ਆਦਮੀਆਂ ਨਾਲ ਖਾਣਾ ਖਾ ਰਹੇ ਸਨ।ਗੁਜ਼ਮੈਨ ਨਾਲ ਕੰਮ ਕਰਨ ਵਾਲੇ ਇੱਕ ਸੇਵਾਮੁਕਤ ਐਫਬੀਆਈ ਏਜੰਟ, ਆਰਟੂਰੋ ਫੋਂਟੇਸ ਨੇ ਕਿਹਾ ਕਿ ਉਸਨੇ ਹਾਲ ਹੀ ਵਿੱਚ ਜੈਲਿਸਕੋ ਪੁਲਿਸ ਨੂੰ ਸੁਰੱਖਿਆ ਅਤੇ ਗੁਪਤ ਖੁਫੀਆ ਸਿਖਲਾਈ ਪ੍ਰਦਾਨ ਕੀਤੀ  ਸੀ। ਫੋਂਟੇਸ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਉਹ ਅਤੇ ਗੁਜ਼ਮੈਨ ਪਿਛਲੇ ਦੋ ਸਾਲਾਂ ਤੋਂ ਅਮਰੀਕੀ ਵਿਦੇਸ਼ ਵਿਭਾਗ ਦੀ ਅੰਤਰਰਾਸ਼ਟਰੀ ਨਾਰਕੋਟਿਕਸ ਅਤੇ ਕਾਨੂੰਨ ਲਾਗੂ ਕਰਨ ਵਾਲੀ ਸ਼ਾਖਾ ਦੇ ਅਧੀਨ ਮੈਕਸੀਕਨ ਪੁਲਿਸ ਨੂੰ ਨਸ਼ਾ ਵਿਰੋਧੀ ਸਿਖਲਾਈ ਪ੍ਰਦਾਨ ਕਰ ਰਹੇ ਸਨ। ਇਸ ਹਮਲੇ ਵਿੱਚ ਹਿਡਾਲਗੋ ਰਾਜ ਦੇ ਸਾਬਕਾ ਡਿਪਟੀ ਸੁਰੱਖਿਆ ਸਕੱਤਰ ਕਾਰਲੋਸ ਅਮਾਡੋਰ ਦੀ ਵੀ ਮੌਤ ਹੋ ਗਈ। ਇਸ ਦੌਰਾਨ ਤੀਜਾ ਟਰੇਨਰ ਪਾਬਲੋ ਕਾਜੀਗਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਕਾਜੀਗਲ ਚਿਹੁਆਹੁਆ ਰਾਜ ਦੇ ਸਾਬਕਾ ਰੱਖਿਆ ਸਕੱਤਰ ਹਨ। ਫੋਂਟੇਸ ਨੇ ਕਿਹਾ ਉਹ ਇੱਕ ਸੱਚਾ ਹੀਰੋ ਸੀ । ਉਹ ਸਭ ਤੋਂ ਬਹਾਦਰ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਉਸਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਹੀ ਗੁਜ਼ਮੈਨ ਦਾ 50ਵਾਂ ਜਨਮਦਿਨ ਮਨਾਇਆ ਸੀ।

ਰਿਪੋਰਟਾਂ ਦੇ ਅਨੁਸਾਰ, ਤਿੰਨੋਂ ਵਿਅਕਤੀ ਇੱਕ ਗਲੀ ਵਿੱਚ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਿਰ ਇੱਕ ਲਾਲ ਕਾਰ ਵਿੱਚ ਭੱਜ ਗਏ। ਗੁਆਡਲਹਾਰਾ ਵਿੱਚ ਅਮਰੀਕੀ ਕੌਂਸਲੇਟ ਨੇ ਕਿਹਾ ਕਿ ਮ੍ਰਿਤਕ ਇਸ ਸਮੇਂ ਆਪਣੇ ਦੇਸ਼ ਲਈ ਕੰਮ ਨਹੀਂ ਕਰ ਰਹੇ ਸਨ। ਕੌਂਸਲੇਟ ਨੇ ਸੁਰੱਖਿਆ ਅਤੇ ਗੁਪਤਤਾ ਕਾਰਨਾਂ ਕਰਕੇ ਉਸਦੇ ਪਿਛਲੇ ਸਬੰਧਾਂ ਬਾਰੇ ਅਧਿਕਾਰਤ ਜਾਣਕਾਰੀ ਪ੍ਰਦਾਨ ਨਹੀਂ ਕੀਤੀ। ਕੌਂਸਲੇਟ ਨੇ ਕਿਹਾ, “ਅਸੀਂ ਹਿੰਸਾ ਦੀਆਂ ਕਿਸੇ ਵੀ ਘਟਨਾ ਤੋਂ ਬਹੁਤ ਚਿੰਤਤ ਹਾਂ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment