ਜੰਮੂ-ਕਸ਼ਮੀਰ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਦੋ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਨੇ ਛੇ ਅੱਤਵਾਦੀਆਂ ਨੂੰ ਮਾਰ ਮੁਕਾਇਆ। ਸ਼ੁੱਕਰਵਾਰ ਨੂੰ ਫੌਜ ਅਤੇ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਤਰਾਲ ਅਤੇ ਸ਼ੋਪੀਆਂ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚੋਂ ਇੱਕ ਉੱਚੇ ਪਹਾੜੀ ਖੇਤਰ ਵਿੱਚ ਅਤੇ ਦੂਜਾ ਪਿੰਡ ਵਿੱਚ ਸੀ। ਸੁਰੱਖਿਆ ਬਲਾਂ ਨੇ ਸਾਵਧਾਨੀ ਨਾਲ ਕਾਰਵਾਈ ਕਰਕੇ ਦੋਵੇਂ ਥਾਵਾਂ ’ਤੇ ਅੱਤਵਾਦੀਆਂ ਨੂੰ ਖਤਮ ਕੀਤਾ।
ਫੌਜ ਨੇ ਕਿਹਾ ਕਿ ਸਾਰੀਆਂ ਸੁਰੱਖਿਆ ਏਜੰਸੀਆਂ ਵਿਚਕਾਰ ਬਹੁਤ ਵਧੀਆ ਤਾਲਮੇਲ ਸੀ, ਜੋ ਇਨ੍ਹਾਂ ਆਪ੍ਰੇਸ਼ਨਾਂ ਦੀ ਸਫਲਤਾ ਦਾ ਸਬੂਤ ਹੈ। ਅੱਗੇ ਵੀ ਇਹ ਤਾਲਮੇਲ ਜਾਰੀ ਰਹੇਗਾ ਅਤੇ ਜੰਮੂ-ਕਸ਼ਮੀਰ ਨੂੰ ਅੱਤਵਾਦ ਮੁਕਤ ਕੀਤਾ ਜਾਵੇਗਾ। ਸਥਾਨਕ ਲੋਕਾਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਦਦ ਬਿਨਾਂ ਇਹ ਸਫਲਤਾ ਨਾਮੁਮਕਿਨ ਸੀ।
ਇਸ ਦੌਰਾਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਦੇ ਭੁਜ ਏਅਰਫੋਰਸ ਸਟੇਸ਼ਨ ਦਾ ਦੌਰਾ ਕੀਤਾ। ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਭਾਰਤੀ ਫੌਜ ਨੇ ਸਿਰਫ 23 ਮਿੰਟਾਂ ਵਿੱਚ ਪਾਕਿਸਤਾਨ ਦੀ ਜ਼ਮੀਨ ’ਤੇ ਪਲ ਰਹੇ ਅੱਤਵਾਦ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਕਿਹਾ, “ਜਿੰਨੀ ਦੇਰ ਵਿੱਚ ਲੋਕ ਨਾਸ਼ਤਾ ਕਰਦੇ ਹਨ, ਓਨੀ ਦੇਰ ਵਿੱਚ ਤੁਸੀਂ ਦੁਸ਼ਮਣਾਂ ਦਾ ਸਫਾਇਆ ਕਰ ਦਿੱਤਾ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।