ਭਾਰਤ-ਪਾਕਿਸਤਾਨ ਤਣਾਅ ਕਾਰਨ ਬੰਦ ਹੋਏ 32 ਹਵਾਈ ਅੱਡਿਆ ਨੂੰ ਲੈ ਕੇ ਆਈ ਵੱਡੀ ਖਬਰ

Global Team
3 Min Read

ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਬੰਦ ਕੀਤੇ ਗਏ 32 ਹਵਾਈ ਅੱਡਿਆਂ ਨੂੰ ਹੁਣ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਏਅਰਮੈਨ ਨੂੰ ਨਵਾਂ NOTAM (Notice to Airmen) ਜਾਰੀ ਕੀਤਾ ਗਿਆ ਹੈ ਜਿਸ ਅਧੀਨ ਇਹ ਐਲਾਨ ਕੀਤਾ ਗਿਆ ਕਿ ਇਹ ਹਵਾਈ ਅੱਡੇ ਹੁਣ ਸਿਵਲ ਉਡਾਣਾਂ ਲਈ ਖੁੱਲ੍ਹੇ ਹਨ।ਸਾਰੇ 25 ਹਵਾਈ ਰੂਟ ਵੀ ਮੁੜ ਖੋਲ੍ਹ ਦਿੱਤੇ ਗਏ ਹਨ। ਇਹ ਟਰਾਂਸਪੋਰਟ ਅਤੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਗੱਲ ਹੈ।

ਭਾਰਤੀ ਹਵਾਈ ਅੱਡਾ ਅਥਾਰਟੀ (AAI) ਵੱਲੋਂ ਦੱਸਿਆ ਗਿਆ ਕਿ 15 ਮਈ 2025 ਨੂੰ ਸ਼ਾਮ 5:29 ਵਜੇ ਤੱਕ ਇਹ ਹਵਾਈ ਅੱਡੇ ਬੰਦ ਰਹਿਣਗੇ, ਪਰ ਹੁਣ ਤੁਰੰਤ ਪ੍ਰਭਾਵ ਨਾਲ ਇਹ ਉਡਾਣਾਂ ਲਈ ਉਪਲਬਧ ਹੋਣਗੇ।

ਕਿਹੜੇ ਹਵਾਈ ਅੱਡੇ ਪ੍ਰਭਾਵਿਤ ਹੋਏ?

ਪ੍ਰਮੁੱਖ ਹਵਾਈ ਅੱਡਿਆਂ ਵਿੱਚ ਸ਼ਾਮਲ ਹਨ ਚੰਡੀਗੜ੍ਹ, ਅੰਮ੍ਰਿਤਸਰ, ਸ੍ਰੀਨਗਰ, ਲੁਧਿਆਣਾ, ਸ਼ਿਮਲਾ, ਧਰਮਸ਼ਾਲਾ, ਭੁੰਤਰ, ਬਠਿੰਡਾ, ਜੈਸਲਮੇਰ, ਲੇਹ, ਪਠਾਨਕੋਟ, ਜੰਮੂ, ਜੋਧਪੁਰ, ਭੁਜ ਆਦਿ।


ਇੰਡੀਗੋ ਦੀ ਐਡਵਾਈਜ਼ਰੀ

ਇੰਡੀਗੋ ਏਅਰਲਾਈਨਜ਼ ਨੇ ਯਾਤਰੀਆਂ ਨੂੰ ਚਿਤਾਵਨੀ ਦਿੰਦੇ  ਕਿਹਾ ਹੈ ਕਿ ਕੰਮ ਮੁੜ ਸ਼ੁਰੂ ਹੋ ਗਿਆ ਹੈ, ਪਰ ਕੁਝ ਉਡਾਣਾਂ ‘ਚ ਦੇਰੀ ਹੋ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰ ਲੈਣ।

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ 12 ਮਈ 2025 ਨੂੰ ਸਵੇਰੇ 10:30 ਵਜੇ ਤੋਂ ਮੁੜ ਚਾਲੂ ਹੋ ਗਈਆਂ ਹਨ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਤਣਾਅ ਦੀ ਸਥਿਤੀ ਬਣ ਗਈ ਸੀ। ਇਸ ਸੰਦਰਭ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਨੇ ਆਪਣੀਆਂ ਹਵਾਈ ਹੱਦਾਂ ਦੇ ਨੇੜਲੇ 32 ਸਿਵਲ ਹਵਾਈ ਅੱਡਿਆਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ। ਇਹਨਾਂ ਵਿੱਚ ਜ਼ਿਆਦਾਤਰ ਹਵਾਈ ਅੱਡੇ ਉੱਤਰ ਭਾਰਤ, ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ ਅਤੇ ਰਾਜਸਥਾਨ ਖੇਤਰ ਵਿੱਚ ਸਨ – ਜਿੱਥੇ ਸੈਨਿਕ ਤੌਰ ‘ਤੇ ਹਮੇਸ਼ਾ ਸੰਵੇਦਨਸ਼ੀਲਤਾ ਰਹਿੰਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment