ਪਾਕਿਸਤਾਨ ਵੱਲੋਂ ਲਗਾਤਾਰ ਚੌਥੇ ਦਿਨ ਪੰਜਾਬ ’ਤੇ ਦਿਨ ਦਿਹਾੜੇ ਹਮਲਾ, ਪਠਾਨਕੋਟ ‘ਚ ਲਗਾਤਾਰ ਧਮਾਕੇ, ਪਿੰਡਾ ‘ਚ ਵੱਜ ਰਹੇ ਸਾਈਰਨ

Global Team
2 Min Read

ਪਾਕਿਸਤਾਨ ਵੱਲੋਂ ਲਗਾਤਾਰ ਚੌਥੇ ਦਿਨ ਅੱਜ 10 ਮਈ ਨੂੰ ਪੰਜਾਬ ’ਤੇ ਹਮਲਾ ਕੀਤਾ ਗਿਆ। ਪਠਾਨਕੋਟ ਵਿੱਚ ਲਗਾਤਾਰ ਅੱਧੇ ਘੰਟੇ ਤੋਂ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਪਾਕਿ ਵੱਲੋਂ ਮਿਸਾਈਲਾਂ ਅਤੇ ਬੰਬ ਦਾਗੇ ਜਾ ਰਹੇ ਹਨ, ਅਤੇ ਫਾਇਰਿੰਗ ਵੀ ਜਾਰੀ ਹੈ। ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਲਗਾਤਾਰ ਸਾਇਰਨ ਵੱਜ ਰਹੇ ਹਨ। ਪਹਿਲਾਂ ਸਵੇਰੇ 5 ਵਜੇ ਵੀਜ਼ਲੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ।

ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਵੀ ਸਾਇਰਨ ਵੱਜ ਰਹੇ ਹਨ। ਫਿਰੋਜ਼ਪੁਰ ਦੀ ਡੀਸੀ ਦੀਪਸ਼ਿਖਾ ਸ਼ਰਮਾ ਨੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰੀ ਝੰਡੀ ਮਿਲਣ ਤੱਕ ਸੁਰੱਖਿਅਤ ਰਹੋ।

ਜਲੰਧਰ ਵਿੱਚ ਸਵੇਰੇ 8 ਵਜੇ ਧਮਾਕੇ ਹੋਏ। ਨਾਹਲਾ ਪਿੰਡ ਵਿੱਚ ਮਿਸਾਈਲ ਡਿੱਗੀ ਪਰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇੱਥੇ ਕੈਂਟ ਅਤੇ ਆਦਮਪੁਰ ਵਿੱਚ ਬਾਜ਼ਾਰ ਬੰਦ ਕਰਵਾਏ ਗਏ ਹਨ। ਫਿਰੋਜ਼ਪੁਰ ਅਤੇ ਕਪੂਰਥਲਾ ਵਿੱਚ ਵੀ ਬਾਜ਼ਾਰ ਬੰਦ ਹਨ, ਸਿਰਫ ਮੈਡੀਕਲ ਸਟੋਰ ਖੁਲੇ ਹਨ।

ਅੰਮ੍ਰਿਤਸਰ ਦੇ ਖਾਸਾ ਅਤੇ ਪਿੰਡ ਵਡਾਲਾ ਵਿੱਚ ਫੌਜ ਵੱਲੋਂ ਸਵੇਰੇ ਡਰੋਨ ਨਸ਼ਟ ਕੀਤੇ ਗਏ। ਵਡਾਲਾ ਵਿੱਚ ਇੱਕ ਘਰ ’ਚ ਅੱਗ ਲੱਗ ਗਈ। ਮਾਨਸਾ ਦੇ ਪਿੰਡ ਮਲ ਸਿੰਘ ਵਾਲਾ ਵਿੱਚ ਵੀ ਰਾਤ ਨੂੰ ਮਿਸਾਈਲ ਡਿੱਗੀ। ਹੁਸ਼ਿਆਰਪੁਰ ਦੇ ਟਾਂਡਾ ਉਡਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਸਾਈਲ ਦੇ ਟੁਕੜੇ ਮਿਲੇ ਹਨ। ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਦੇ ਮੁਗਲਾਣੀ ਕੋਟ ਪਿੰਡ, ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਵੀ ਡਰੋਨ ਦੇ ਟੁਕੜੇ ਮਿਲੇ ਹਨ।

ਉਥੇ, ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਪਠਾਨਕੋਟ ਵਿੱਚ ਏਅਰਫੀਲਡ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ ਦੇ ਬਿਆਸ ਵਿੱਚ ਸਥਿਤ ਬ੍ਰਾਹਮੋਸ ਮਿਸਾਈਲ ਸਟੋਰੇਜ ਸਾਈਟ ’ਤੇ ਵੀ ਹਮਲੇ ਕਰਨ ਦਾ ਦਾਅਵਾ ਕੀਤਾ ਗਿਆ ਹੈ।

Share This Article
Leave a Comment