ਪਾਕਿਸਤਾਨ ਤੋਂ ਹਮਲੇ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਮੋਹਾਲੀ ਤੇ ਚੰਡੀਗੜ੍ਹ ‘ਚ ਤੁਰੰਤ ਪ੍ਰਭਾਵ ਨਾਲ ਪੂਰਾ ਬਲੈਕਆਊਟ ਲਾਗੂ ਕੀਤਾ ਜਾ ਰਿਹਾ ਹੈ। ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੜਕ ਉਤੇ ਬਾਹਰੀ ਲਾਈਟਾਂ ਸਮੇਤ ਸਾਰੀਆਂ ਲਾਈਟਾਂ ਬੰਦ ਕਰੋ। ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਬਾਹਰ ਘੁੰਮਣ-ਫਿਰਨ ਨੂੰ ਘੱਟ ਤੋਂ ਘੱਟ ਕਰੋ। ਘਰ ਦੇ ਅੰਦਰ ਰਹੋ ਅਤੇ ਸ਼ਾਂਤ ਰਹੋ। ਇਹ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਸਾਵਧਾਨੀ ਉਪਾਅ ਹੈ। ਕਿਰਪਾ ਕਰਕੇ ਸਥਾਨਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੋ। ਸੁਚੇਤ ਰਹੋ।