ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦਾ ਕਰਾਰਾ ਜਵਾਬ: ਸਿੰਧੂ ਸਮਝੌਤਾ ਰੱਦ, ਵੀਜ਼ੇ ਤੇ ਦੂਤਾਵਾਸ ਬੰਦ, ਜਾਣੋ ਹੋਰ ਵੱਡੇ ਫੈਸਲੇ

Global Team
2 Min Read

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਇਸ ਹਮਲੇ ਵਿੱਚ 26 ਮਾਸੂਮ ਸੈਲਾਨੀਆਂ ਦਾ ਕਤਲ ਹੋਇਆ ਅਤੇ ਦੇਸ਼ ਦੇ ਤਿੰਨ ਅਧਿਕਾਰੀ ਵੀ ਸ਼ਹੀਦ ਹੋਏ। ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੈਬਨਿਟ ਕਮਿਟੀ ਓਨ ਸੈਕਿਊਰਿਟੀ (CCS) ਦੀ ਐਮਰਜੈਂਸੀ ਮੀਟਿੰਗ ਹੋਈ, ਜਿਸ ‘ਚ ਕਈ ਵੱਡੇ ਅਤੇ ਨਿਰਣਾਇਕ ਫੈਸਲੇ ਲਏ ਗਏ।

ਭਾਰਤ ਵਲੋਂ ਪਾਕਿਸਤਾਨ ਖ਼ਿਲਾਫ਼ ਲਏ ਗਏ ਵੱਡੇ ਕਦਮ:

ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਗਿਆ ਹੈ, ਜੋ ਪਾਕਿਸਤਾਨ ਨੂੰ ਮਿਲ ਰਹੇ ਪਾਣੀ ਦੇ ਹੱਕ ਨੂੰ ਰੋਕੇਗਾ।

ਅਟਾਰੀ ਬਾਰਡਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।

SAARC ਵੀਜ਼ਾ ਰਾਹੀਂ ਪਾਕਿਸਤਾਨੀਆਂ ਦੀ ਭਾਰਤ ਵਿਚ ਦਾਖ਼ਲ ‘ਤੇ ਪਾਬੰਦੀ ਲਾਈ ਗਈ ਹੈ।

ਭਾਰਤ ਵਿਚ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕ 48 ਘੰਟਿਆਂ ਅੰਦਰ ਦੇਸ਼ ਛੱਡਣਗੇ।

ਭਾਰਤ ਅਤੇ ਪਾਕਿਸਤਾਨ ਵਿਚ ਦੂਤਾਵਾਸ ਬੰਦ ਕਰਨ ਦਾ ਫੈਸਲਾ, ਇੱਕ ਹਫ਼ਤੇ ਅੰਦਰ ਪਾਕਿਸਤਾਨੀ ਸਫੀਰ ਨੂੰ ਭਾਰਤ ਛੱਡਣਾ ਹੋਵੇਗਾ।

ਅਗਲੇ ਆਦੇਸ਼ ਤੱਕ ਕਿਸੇ ਵੀ ਪਾਕਿਸਤਾਨੀ ਨੂੰ ਵੀਜ਼ਾ ਜਾਰੀ ਨਹੀਂ ਹੋਵੇਗਾ, ਜਿਨ੍ਹਾਂ ਨੂੰ ਜਾਰੀ ਹੋ ਚੁੱਕਾ ਉਹ ਵੀ ਰੱਦ ਕੀਤਾ ਜਾਵੇਗਾ।

ਭਾਰਤੀ ਫੌਜ ਨੂੰ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

ਇਹ ਸਭ ਫੈਸਲੇ ਭਾਰਤ ਵਲੋਂ ਅੱਤਵਾਦ ਦੇ ਖਿਲਾਫ਼ ਲਏ ਗਏ ਇੱਕ ਸਖ਼ਤ ਰਵੱਈਏ ਦੀ ਨਿਸ਼ਾਨੀ ਹਨ। ਦੇਸ਼ ਦੇ ਜਜ਼ਬਾਤ ਇਸ ਸਮੇਂ ਗੁੱਸੇ ਅਤੇ ਦੁਖ ਨਾਲ ਭਰਪੂਰ ਹਨ, ਅਤੇ ਲੋਕਾਂ ਦੀ ਮੰਗ ਹੈ ਕਿ ਇਸ ਬੇਰਹਿਮੀ ਦਾ ਮੂਲ ਤੱਕ ਜਾ ਕੇ ਇਲਾਜ ਕੀਤਾ ਜਾਵੇ।

Share This Article
Leave a Comment