ਵਿਕਸਿਤ ਭਾਰਤ ਲਈ ਵਿਕਸਿਤ ਹਰਿਆਣਾ ਸਾਡਾ ਸੰਕਲਪ, ਇਸ ਸੰਕਲਪ ਦੀ ਸਿੱਧੀ ਦੇ ਲਈ ਸਰਕਾਰ ਵੱਧ ਸਪੀਡ ਨਾਲ ਕਰੇਗੀ ਕੰਮ – ਪ੍ਰਧਾਨ ਮੰਤਰੀ

Global Team
6 Min Read

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਵਿਕਸਿਤ ਹਰਿਆਣਾ ਸਾਡਾ ਸੰਕਲਪ ਹੈ। ਇਸ ਸੰਕਲਪ ਦੀ ਸਿੱਧੀ ਲਈ, ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਅਤੇ ਇੱਥੇ ਦੇ ਨੌਜੁਆਨਾਂ ਦੇ ਸਪਨਿਆਂ ਨੂੰ ਪੂਰਾ ਕਰਨ ਲਈ ਸਰਕਾਰ ਵੱਧ ਸਪੀਡ ਨਾਲ ਹੋਰ ਜਿਆਦਾ ਵੱਡੇ ਸਕੇਲ ‘ਤੇ ਕੰਮ ਕਰੇਗੀ। ਗਰੀਬ, ਕਿਸਾਨ, ਨੌਜੁਆਨ ਅਤੇ ਨਾਰੀ ਸ਼ਕਤੀ, ਇਸ ਚਾਰੋਂ ਥੰਮ੍ਹਾਂ ਨੂੰ ਸ਼ਸ਼ਕਤ ਕਰਨ ਲਈ ਡਬਲ ਇੰਜਨ ਸਰਕਾਰ ਲਗਾਾਤਰ ਕੰਮ ਕਰ ਰਹੀ ਹੈ ਅਤੇ ਸਾਡੇ ਸਾਰਿਆਂ ਦੇ ਯਤਨਾਂ ਨਾਂਲ ਹਰਿਆਣਾ ਜਰੂਰ ਵਿਕਸਿਤ ਹੋਵੇਗਾ। ਹਰਿਆਣਾ ਫਲੇਗਾ, ਫੂਲੇਗਾ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰੇਗਾ, ਅਜਿਹੀ ਮੇਰੀ ਸ਼ੁਭਕਾਮਨਾਵਾਂ ਹਨ।

ਪ੍ਰਧਾਨ ਮੰਤਰੀ ਅੱਜ ਯਮੁਨਾਨਗਰ ਵਿੱਚ ਪ੍ਰਬੰਧਿਤ ਵਿਕਸਿਤ ਭਾਂਰਤ ਵਿਕਸਿਤ ਹਰਿਆਣਾ ਸਮਾਰੋਹ ਵਿੱਚ ਸੂਬਾਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਬਾਅਦ ਮੌਜੂਦ ਜਨਤਾ ਨੁੰ ਸੰਬੋਧਿਤ ਕਰ ਰਹੇ ਸਨ। ਨਰੇਂਦਰ ਮੋਦੀ ਨੇ ਹਰਿਆਣਾ ਦੇ ਭਰਾ-ਭੈਣਾਂ ਨੂੰ ਰਾਮ-ਰਾਮ ਕਹਿੰਦੇ ਹੋਏ ਮਾਂ ਸਰਸਵਤੀ ਦੇ ਸਥਾਨ, ਪੰਚਮੁਖੀ ਹਨੂਮਾਨ ਜੀ ਅਤੇ ਕਪਾਲ ਮੋਚਨ ਦੀ ਧਰਤੀ ਨੂੰ ਪ੍ਰਣਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਸਭਿਆਚਾਰ, ਸ਼ਰਧਾ ਅਤੇ ਸਮਰਪਣ ਦੀ ਤਿਵੇਣੀ ਵੱਗਦੀ ਹੈ। ਉਨ੍ਹਾਂ ਨੇ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ 135ਵੀਂ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਦਾ ਵਿਜਨ, ਉਨ੍ਹਾਂ ਦੀ ਪੇ੍ਰਰਣਾ ਲਗਾਤਾਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਨੂੰ ਦਿਸ਼ਾ ਦਿਖਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਸਿਰਫ ਇੱਕ ਸ਼ਹਿਰ ਨਹੀਂ, ਸਗੋ ਇਹ ਭਾਰਤ ਦੇ ਉਦਯੋਗਿਕ ਨਕਸ਼ੇ ਦਾ ਵੀ ਅਹਿਮ ਹਿੱਸਾ ਹੈ। ਪਲਾਈਵੁੱਡ ਉਦਯੋਗ ਤੋਂ ਲੈ ਕੇ ਪਿੱਤਲ ਅਤੇ ਸਟੀਲ ਦੇ ਭਾਂਡੇ ਤੱਕ ਇਹ ਪੂਰਾ ਖੇਤਰ ਭਾਰਤ ਦੀ ਅਰਥਵਿਵਸਥਾ ਨੁੰ ਮਜਬੂਤੀ ਦਿੰਦਾ ਹੈ। ਇਹ ਧਰਤੀ ਕਪਾਲ ਮੋਚਨ, ਮੇਲਾ, ਰਿਸ਼ੀ ਵੇਦ ਵਿਆਸ ਦੀ ਤੱਪ ਭੂਮੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਸਤਰ ਭੂਮੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਦੇ ਨਾਲ ਉਨ੍ਹਾਂ ਦੀ ਅਨੇਕ ਪੁਰਾਣੀ ਯਾਦਾਂ ਜੁੜੀਆਂ ਹਨ। ਜਦੋਂ ਉਹ ਹਰਿਆਣਾ ਦੇ ਪ੍ਰਭਾਰੀ ਸਨ, ਤਾਂ ਪੰਚਕੂਲਾ ਤੋਂ ਇੱਥੇ ਆਉਣਾ-ਜਾਣਾ ਲੱਗਾ ਰਹਿੰਦਾ ਸੀ ਅਤੇ ਮਿਹਨਤੀ ਕਾਰਜਕਰਤਾਵਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅਜਿਹੇ ਮਿਹਨਤੀ ਕਾਰਜਕਰਤਾਵਾਂ ਦੀ ਪਰੰਪਰਾ ਅੱਜ ਵੀ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾਂ ਲਗਾਤਾਰ ਤੀਜੀ ਵਾਰ ਡਬਲ ਇੰਜਨ ਸਰਕਾਰ ਦੇ ਵਿਕਾਸ ਨੂੰ ਵੱਧਦਾ ਹੋਇਆ ਦੇਖ ਰਹੀ ਹੈ। ਅਤੇ ਹੁਣ ਤਾ ਟਿੰਪਲ ਇੰਜਨ ਦੀ ਸਰਕਾਰ ਹੋ ਗਈ ਹੈ।

ਹਰਿਆਣਾ ਦੇ ਕਿਸਾਨਾਂ ਦੀ ਮਿਹਨਤ ਹਰ ਭਾਰਤੀ ਦੀ ਥਾਲੀ ਵਿੱਚ ਨਜਰ ਆਉਂਦੀ ਹੈ

ਪ੍ਰਧਾਨ ਮੰਤਰੀ ਨੈ ਕਿਹਾ ਕਿ ਹਰਿਆਣਾ ਦੀ ਗੱਡੀ ਵਿਕਾਸ ਦੇ ਪੱਥ ‘ਤੇ ਦੌੜ ਰਹੀ ਹੈ। ਹਰਿਆਣਾ ਦੇ ਕਿਸਾਨਾਂ ਦੀ ਮਿਹਨਤ ਹਰ ਭਾਰਤੀ ਦੀ ਥਾਲੀ ਵਿੱਚ ਨਜਰ ਆਉਂਦੀ ਹੈ। ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਕਿਸਾਨਾਂ ਦੇ ਦੁੱਖ-ਸੁੱਖ ਦੀ ਸੱਭ ਤੋਂ ਵੱਡੀ ਸਾਥੀ ਹੈ। ਸਾਡਾ ਯਤਨ ਹੈ ਕਿ ਹਰਿਆਣਾ ਦੇ ਕਿਸਾਨਾਂ ਦੀ ਸਮਰੱਥਾ ਵਧੇ। ਹਰਿਆਣਾ ਦੀ ਸਰਕਾਰ ਹੁਣ ਰਾਜ ਦੀ 24 ਫਸਲਾਂ ਨੂੰ ਐਮਐਸਪੀ ‘ਤੇ ਖਰੀਦ ਰਹੀ ਹੈ। ਹਰਿਆਣਾ ਦੇ ਲੱਖਾਂ ਕਿਸਾਨਾਂ ਨੂੰ ਪੀਐਮ ਫਸਲ ਬੀਮਾ ਯੋਜਨਾ ਦਾ ਲਾਭ ਵੀ ਮਿਲ ਰਿਹਾ ਹੈ। ਇਸ ਯੋਜਨਾ ਤਹਿਤ ਲਗਭਗ 9 ਹਜਾਰ ਕਰੋੜ ਰੁਪਏ ਤੋਂ ਵੱਧ ਕਲੇਮ ਦਿੱਤੇ ਗਏ। ਪੀਐਮ ਕਿਸਾਨ ਸਨਮਾਨ ਨਿਧੀ ਨਾਲ ਸਾਢੇ 6 ਹਜਾਰ ਕਰੌੜ ਰੁਪਏ ਹਰਿਆਣਾ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਗਏ ਹਨ। ਇੰਨ੍ਹਾਂ ਹੀ ਨਹੀਂ, ਹਰਿਆਣਾ ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਭਿਆਰਣ ਨੂੰ ਵੀ ਖਤਮ ਕਰ ਦਿੱਤਾ। ਹੁਣ ਕਿਸਾਨਾਂ ਨੂੰ ਨਹਿਰ ਦੇ ਪਾਣੀ ‘ਤੇੇ ਟੈਕਸ ਵੀ ਨਹੀਂ ਦੇਣਾ ਪੈਂਦਾ।

ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ, ਪਸ਼ੂਪਾਲਕਾਂ ਨੂੰ ਆਮਦਨ ਦੇ ਨਵੇਂ ਸਰੋਤ ਮਿਲ ਰਹੇ ਹਨ। ਗੋਬਰਧਨ ਯੋਜਨਾ ਵਿੱਚ ਗੋਬਰ ਤੋਂ ਅਤੇ ਖੇਤੀ ਦੇ ਅਵਸ਼ੇਸ਼ ਨਾਲ , ਦੂਜੇ ਜੈਵਿਕ ਕੂੜੇ ਤੋਂ ਬਾਇਓਗੈਸ ਬਣਾਈ ਜਾ ਰਹੀ ਹੈ। ਇਸ ਸਾਲ ਦੇ ਬਜਟ ਵਿੱਚ ਪੂਰੇ ਦੇਸ਼ ਵਿੱਚ 500 ਗੋਬਰਧਨ ਪਲਾਂਟ ਬਨਾਉਣ ਦਾ ਟੀਚਾ ਰੱਖਿਆ ਹੈ। ਯਮੁਨਾਨਗਰ ਵਿੱਚ ਵੀ ਅੱਜ ਨਵੇਂ ਗੋਬਰਧਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਨਗਰ ਨਿਗਮ ਦੇ ਵੀ ਹਰ ਸਾਲ 3 ਕਰੋੜ ਰੁਪਏ ਬੱਚਣਗੇ। ਗੋਬਰਧਨ ਯੋਜਨਾ ਸਵੱਛ ਭਾਰਤ ਮੁਹਿੰਮ ਵਿੱਚ ਵੀ ਮਦਦ ਕਰ ਰਹੀ ਹੈ।

ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਜਨਤਾ ਨਾਲ ਹੋ ਰਿਹਾ ਵਿਸ਼ਵਾਸਘਾਤ, ਭਾਜਪਾ ਲਈ ਸਿਆਸਤ ਸੱਤਾ ਸੁੱਖ ਨਹੀਂ, ਸਗੋ ਜਨਤਾ ਅਤੇ ਦੇਸ਼ ਦੀ ਸੇਵਾ ਦਾ ਸਰੋਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਸਿਆਸਤ ਸੱਤਾ ਸੁੱਖ ਦੀ ਨਹੀਂ, ਸਗੋ ਜਨਤਾ ਅਤੇ ਦੇਸ਼ ਦੀ ਸੇਵਾ ਦਾ ਸਰੋਤ ਹੈ। ਇਸ ਲਈ ਭਾਜਪਾ ਜੋ ਕਹਿੰਦੀ ਹੈ ਉਸ ਨੂੰ ਡੰਕੇ ਦੀ ਚੋਟ ‘ਤੇ ਕਰਦੀ ਹੈ। ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਨਣ ਦੇ ਬਾਅਦ ਅਸੀਂ ਲਗਾਤਾਰ ਜਨਤਾ ਨਾਲ ਕੀਤੇ ਵਾਇਦੇ ਪੂਰੇ ਕਰ ਰਹੇ ਹਨ। ਪਰ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਜਨਤਾ ਨਾਲ ਵਿਸ਼ਵਾਸਘਾਤ ਹੋ ਰਿਹਾ ਹੈ। ਹਿਮਾਚਲ ਵਿੱਚ ਜਨਤਾ ਕਿੰਨੀ ਪਰੇਸ਼ਾਨ ਹੈ, ਵਿਕਾਸ ਦੇ ਜਨਭਲਾਈ ਦੇ ਸਾਰੇ ਕੰਮ ਠੱਪ ਪਏ ਹਨ। ਕਰਨਾਟਕ ਵਿੱਚ ਤਾਂ ਬਿਜਲੀ ਤੋਂ ਲੈ ਕੇ ਦੁੱਧ ਤੱਕ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਦੇਖਦੇ ਹਨ ਕਿ ਕਰਨਾਟਕ ਵਿੱਚ ਕਾਂਗਰਸ ਸਰਕਾਰ ਨੇ ਮਹਿੰਗਾਈ ਵਧਾਈ ਹੈ, ਤਰ੍ਹਾ -ਤਰ੍ਹਾ ਦੇ ਟੈਕਸ ਲਗਾਏ ਹਨ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਏ ਟੂ ਜੈਡ ਤੱਕ ਪੂਰੀ ਏਬੀਸੀਡੀ ਅਤੇ ਹਰ ਅੱਖਰ ਦੇ ਨਾਲ ਕਿੇਵੇਂ-ਕਿਵੇ ਕਾਂਗਰਸ ਨੈ ਟੈਕਸ ਵਧਾਇਆ, ਉਸ ਦਾ ਪੂਰਾ ਲਿੰਕ ਬਣਾ ਕੇ ਕਾਂਗਰਸ ਦੀ ਪੋਲ ਖੋਲੀ ਹੈ। ਇੱਥੇ ਦੇ ਮੁੱਖ ਮੰਤਰੀ ਦੇ ਕਰੀਬੀ ਵੀ ਕਹਿੰਦੇ ਹਨ ਕਿ ਕਾਂਗਰਸ ਨੇ ਕਰਨਾਟਕ ਨੂੰ ਕਰਪਸ਼ਨ ਵਿੱਚ ਨੰਬਰ ਵਨ ਬਣਾ ਦਿੱਤਾ। ਕਰਨਾਟਕ ਦੀ ਕਾਂਗਰਸ ਸਰਕਾਰ ਜਨਤਾ ਨਾਲ ਕੀਤੇ ਵਾਦੇ ਭੁੱਲ ਗਈ ਹੈ। ਤੇਲੰਗਾਨਾ ਵਿੱਚ ਕਾਂਗਰਸ ਸਰਕਾਰ ਜੰਗਲਾਂ ‘ਤੇ ਬੁਲਡੋਜਰ ਚਲਵਾ ਰਹੀ ਹੈ, ਜਾਨਵਰਾਂ ਨੂੰ ਅਤੇ ਕੁਦਰਤ ਨੂੰ ਖਤਰਾ ਹੈ।

Share This Article
Leave a Comment