ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਫਿਰ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੌਰਾਨ ਅਣਮਨੁੱਖੀਤਾ ਦਿਖਾਈ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅਮਰੀਕਾ ਦੇ ਵ੍ਹਾਈਟ ਹਾਊਸ ਵੱਲੋਂ ਟਵਿੱਟਰ ‘ਤੇ ਪੋਸਟ ਕੀਤੀ ਗਈ ਹੈ, ਜਿਸ ‘ਚ ਪ੍ਰਵਾਸੀਆਂ ਨੂੰ ਡਿਪੋਰਟ ਕਰਦੇ ਦਿਖਾਇਆ ਗਿਆ ਹੈ। ਵ੍ਹਾਈਟ ਹਾਊਸ ਨੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਾਲੇ ਪ੍ਰਵਾਸੀਆਂ ਦੀ ਇੱਕ ਵੀਡੀਓ ਦੇ ਨਾਲ ਇੱਕ ਸਾਊਂਡ ਟ੍ਰੈਕ ਸੈੱਟ ਕੀਤਾ ਹੈ। ਵ੍ਹਾਈਟ ਹਾਊਸ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਆਲੋਚਨਾਵਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
🎶”Na na na na, na na na na, hey hey, goodbye” @CBP pic.twitter.com/4bcfAxy2gz
— The White House (@WhiteHouse) April 6, 2025
ਦੱਸ ਦੇਈਏ ਕਿ ਹਾਊਸ ਐਕਸ ਦੁਆਰਾ ਆਪਣੇ ਅਧਿਕਾਰਤ ਵ੍ਹਾਈਟ ‘ਤੇ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਨਜ਼ਰਬੰਦ ਪ੍ਰਵਾਸੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ ਤੇ ਸਾਉਂਡ ਟਰੈਕ ‘ਚ ਗਾਣਾ ਯੂਕੇ ਪੌਪ ਗਰੁੱਪ ਬਨਨਾਰਮਾ ਦੇ 1983 ਦੇ ਹਿੱਟ “ਨਾ ਨਾ ਨਾ ਨਾ..ਹੇ ਹੇ ਲਗਾਇਆ ਗਿਆ ਹੈ। ਵੀਡੀਓ ਫੁਟੇਜ ਵਿੱਚ “ਨਾ ਨਾ ਨਾ ਨਾ, ਨਾ ਨਾ ਨਾ ਨਾ, ਹੇ ਹੇ, ਅਲਵਿਦਾ” ਕੈਪਸ਼ਨ ਦੇ ਨਾਲ, ਲੋਕਾਂ ਨੂੰ ਲਾਈਨ ਵਿੱਚ ਲਿਜਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਸਮੇਂ ਅਜਿਹੇ ਸਾਊਂਡ ਟਰੈਕ ਦੀ ਵਰਤੋਂ ਕਰਨ ਲਈ ਵ੍ਹਾਈਟ ਹਾਊਸ ਬੈਂਡ ਦੀ ਨਿੰਦਾ ਕੀਤੀ ਹੈ। ਲੋਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ‘ਤੇ ਕਮਜ਼ੋਰ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਕਈ ਯੂਜ਼ਰਸ ਨੇ ਲਿਖਿਆ ਹੈ ਕਿ ਇਹ ਘਿਣਾਉਣਾ ਅਤੇ ਸਮਾਜ ਵਿਰੋਧੀ ਵਿਵਹਾਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।