ਪੰਜਾਬ ਬਜਟ 2025-26 : AI ਕੈਮਰਿਆਂ ਨਾਲ ਲੈਸ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ, ਜੇਲ੍ਹ ਵਿਭਾਗ ਲਈ ਰੱਖਿਆ 11,560 ਕਰੋੜ ਰੁਪਏ ਦਾ ਬਜਟ

Global Team
2 Min Read

ਚੰਡੀਗੜ੍ਹ, 26 ਮਾਰਚ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ‘ਮੇਰਾ ਪੰਜਾਬ, ਬਦਲਦਾ ਪੰਜਾਬ’ ਥੀਮ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ।

ਇਸ ਵਾਰ ਦੇ ਬਜਟ ‘ਚ ਸਰਕਾਰ ਦਾ ਫੋਕਸ ਨਸ਼ਿਆਂ ‘ਤੇ ਸੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਨਸ਼ਿਆਂ ਵਿਰੁੱਧ ਲੜਾਈ ਲਈ ਬਜਟ ਵਿੱਚ ਕਈ ਵੱਡੇ ਵਾਅਦੇ ਕੀਤੇ। ਸਰਕਾਰ 150 ਕਰੋੜ ਰੁਪਏ ਨਾਲ ਡਰੱਗ ਜਨਗਣਨਾ ਕਰਵਾਏਗੀ, ਜਿਸ ਦਾ ਮਤਲਬ ਹੈ ਕਿ ਪੰਜਾਬ ਵਿੱਚ ਕਿੰਨੇ ਲੋਕ ਨਸ਼ੇ ਲੈ ਰਹੇ ਹਨ, ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ। ਸਿਹਤ ਬੀਮਾ ਯੋਜਨਾ ਤਹਿਤ 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੇਲ੍ਹਾਂ ਵਿੱਚ ਏ.ਆਈ. ਕੈਮਰੇ ਵੀ ਲਗਾਏ ਜਾ ਰਹੇ ਹਨ।ਜੇਲ੍ਹਾਂ ਦੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।”

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੇ ਆਧੁਨਿਕੀਕਰਨ ਲਈ 233 ਕਰੋੜ ਰੁਪਏ ਰੱਖੇ ਗਏ ਹਨ। ਇਸ ਕਾਰਨ ਪੁਲੀਸ ਲਾਈਨ ਦੀ ਉਸਾਰੀ ਅਤੇ ਹੋਰ ਕੰਮਾਂ ’ਤੇ ਪੈਸਾ ਖਰਚ ਹੋਵੇਗਾ। ਨਿਆਂ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਡੇਰਾਬੱਸੀ, ਖੰਨਾ ਅਤੇ ਪਾਤੜਾਂ ਵਿੱਚ 132 ਕਰੋੜ ਰੁਪਏ ਦੀ ਲਾਗਤ ਨਾਲ ਨਿਆਂਇਕ ਕੰਪਲੈਕਸ ਬਣਾਏ ਜਾਣਗੇ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਿੱਖਿਆ ਲਈ ਬਜਟ ਵਿੱਚ 17,975 ਕਰੋੜ ਰੁਪਏ ਰੱਖੇ ਹਨ। ਇਹ ਕੁੱਲ ਬਜਟ ਦਾ 12 ਫੀਸਦੀ ਹੈ। ਹਰਪਾਲ ਚੀਮਾ ਨੇ ਕਿਹਾ- ਹੁਸ਼ਿਆਰਪੁਰ ਨੇ ਸਿੱਖਿਆ ਦੇ ਖੇਤਰ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਐਵਾਰਡ ਜਿੱਤਿਆ ਹੈ। ਮਿਸ਼ਨ ਸਮਰਥ ਤਹਿਤ 14 ਲੱਖ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਪ੍ਰੀ-ਪ੍ਰਾਇਮਰੀ ਅਤੇ 12ਵੀਂ ਜਮਾਤ ਤੱਕ ਮੈਗਾ ਪੀ.ਟੀ.ਐਮ ਵਿੱਚ 21 ਲੱਖ ਮਾਪਿਆਂ ਨੇ ਹਿੱਸਾ ਲਿਆ। ਪੰਜਾਬ ਦੇ 425 ਸਕੂਲਾਂ ਨੂੰ ‘ਸਕੂਲਾਂ ਆਫ ਹੈਪੀਨੈਸ” ਚ ਤਬਦੀਲ ਕੀਤਾ ਜਾ ਰਿਹਾ ਹੈ। ਪੰਜਾਬ ਯੰਗ ਐਂਟਰਪ੍ਰੀਨਿਓਰਸ਼ਿਪ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। 4098 ਸਕੂਲਾਂ ਵਿੱਚ ਸੋਲਰ ਪੈਨਲ ਲਗਾਏ ਗਏ ਹਨ। ਸਮਾਵੇਸ਼ੀ ਵਿਕਾਸ ਲਈ ਕਈ ਕਦਮ ਚੁੱਕੇ ਗਏ ਹਨ। ਉੱਚ ਸਿੱਖਿਆ ਦੇ ਖੇਤਰ ਵਿੱਚ ਡਿਜੀਟਲ ਅਤੇ ਲਰਨਿੰਗ ਸੁਵਿਧਾ ਪ੍ਰੋਗਰਾਮਾਂ ‘ਤੇ ਜ਼ੋਰ ਦਿੱਤਾ ਜਾਵੇਗਾ।

Share This Article
Leave a Comment