ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਅਤੇ ਹੇਮਕੁੰਟ ਸਾਹਿਬ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਹਿਮਾਲਈ ਮੰਦਰਾਂ ਅਤੇ ਸਿੱਖ ਧਾਰਮਿਕ ਸਥਾਨ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦੇ ਇੱਛੁਕ ਸ਼ਰਧਾਲੂ ਹੁਣ ਉੱਤਰਾਖੰਡ ਟੂਰਿਜ਼ਮ ਵਿਕਾਸ ਪਰਿਸ਼ਦ ਦੀ ਵੈਬਸਾਈਟ (registrationandtouristcare.uk.gov.in) ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਚਾਰਧਾਮ ਯਾਤਰਾ 30 ਅਪ੍ਰੈਲ ਨੂੰ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਿਵਾੜ ਖੁਲ੍ਹਣ ਨਾਲ ਸ਼ੁਰੂ ਹੋਵੇਗੀ।
ਕੇਦਾਰਨਾਥ (ਰੁਦ੍ਰਪ੍ਰਯਾਗ ਜ਼ਿਲ੍ਹਾ) 2 ਮਈ ਨੂੰ
ਬਦਰੀਨਾਥ 4 ਮਈ ਨੂੰ
ਹੇਮਕੁੰਟ ਸਾਹਿਬ (ਚਮੋਲੀ ਜ਼ਿਲ੍ਹਾ) 25 ਮਈ ਨੂੰ
ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।
ਰਜਿਸਟ੍ਰੇਸ਼ਨ ਕਿਵੇਂ ਕਰੀਏ?
- uttarakhandtourism.gov.in ਵੈਬਸਾਈਟ ‘ਤੇ ਜਾਓ।
- ਆਪਣਾ ਨਾਮ, ਪਤਾ, ਮੋਬਾਈਲ ਨੰਬਰ ਆਦਿ ਭਰ ਕੇ ਸਾਈਨਅੱਪ ਕਰੋ।
- ਜੇਕਰ ਤੁਸੀਂ ਪਹਿਲਾਂ ਵੀ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕੀਤੀ ਹੈ, ਤਾਂ ਤੁਸੀਂ OTP ਜਾਂ ਪਾਸਵਰਡ ਰਾਹੀਂ ਲੌਗਇਨ ਕਰ ਸਕਦੇ ਹੋ।
- ਲੌਗਇਨ ਕਰਨ ਤੋਂ ਬਾਅਦ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰੋ।
- ਤੁਸੀਂ WhatsApp ਰਾਹੀਂ ਵੀ ਰਜਿਸਟ੍ਰੇਸ਼ਨ ਕਰ ਸਕਦੇ ਹੋ।
- +91 8394833833 ‘ਤੇ “Yatra” ਲਿਖ ਕੇ ਭੇਜੋ।
- ਜੋ ਹਦਾਇਤਾਂ ਮਿਲਣ, ਉਨ੍ਹਾਂ ਦੀ ਪਾਲਣਾ ਕਰਕੇ ਰਜਿਸਟ੍ਰੇਸ਼ਨ ਪੂਰਾ ਕਰੋ।
- “Tourist Care Uttarakhand” ਐਪ ਰਾਹੀਂ ਵੀ ਰਜਿਸਟ੍ਰੇਸ਼ਨ ਹੋ ਸਕਦਾ ਹੈ।
ਆਫਲਾਈਨ ਰਜਿਸਟ੍ਰੇਸ਼ਨ
ਹਰਿਦੁਆਰ ਅਤੇ ਰਿਸ਼ੀਕੇਸ਼ ਵਿਖੇ ਯਾਤਰੀ ਰਜਿਸਟ੍ਰੇਸ਼ਨ ਦਫ਼ਤਰ ਜਾਂ ਟ੍ਰਾਂਜ਼ਿਟ ਕੈਂਪ ‘ਚ ਜਾ ਕੇ ਆਫਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਸਬੰਧਤ ਦਫ਼ਤਰ ‘ਚ ਜਾ ਕੇ, ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ।