ਜ਼ੀਰਕਪੁਰ: ਚੰਡੀਗੜ੍ਹ ‘ਚ ਜ਼ੀਰਕਪੁਰ ਬਾਰਡਰ ‘ਤੇ ਹੋਲੀ ਮੌਕੇ ਸ਼ੁੱਕਰਵਾਰ ਸਵੇਰੇ ਲਗਾਏ ਗਏ ਨਾਕੇ ‘ਤੇ ਇੱਕ ਕਾਰ ਨੇ ਪੁਲਿਸ ਮੁਲਾਜ਼ਮ ਅਤੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਹਾਦਸੇ ‘ਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਦੀ ਰਫ਼ਤਾਰ ਐਨੀ ਜ਼ਿਆਦਾ ਸੀ ਕਿ ਤਿੰਨੋਂ ਲੋਕ ਸੁਰੱਖਿਆ ਲਈ ਲਗਾਈ ਗਈ ਕੰਢੀਲੀਆਂ ਤਾਰਾਂ ਵਿੱਚ ਫਸ ਗਏ ਅਤੇ ਉਨ੍ਹਾਂ ਦੇ ਸ਼ਰੀਰ ਦੇ ਟੁਕੜੇ ਹੋ ਗਏ। ਮ੍ਰਿਤਕਾਂ ਵਿੱਚ ਕਾਂਸਟੇਬਲ ਸੁਖਦਰਸ਼ਨ, ਹੋਮਗਾਰਡ ਵਲੰਟੀਅਰ ਰਾਜੇਸ਼, ਅਤੇ ਇੱਕ ਆਮ ਨਾਗਰਿਕ ਸ਼ਾਮਲ ਹਨ।
ਜਦੋਂ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਖੁਦ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਨੇ CCTV ਫੁਟੇਜ ਦੇ ਆਧਾਰ ‘ਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੈਕਟਰ 31 ਥਾਣੇ ‘ਚ ਉਸ ‘ਤੇ ਮਾਮਲਾ ਦਰਜ ਕਰ ਦਿੱਤਾ।
ਚੰਡੀਗੜ੍ਹ-ਜੀਰਕਪੁਰ ਨਾਕੇ ‘ਤੇ ਕਾਂਸਟੇਬਲ ਸੁਖਦਰਸ਼ਨ ਅਤੇ ਵਲੰਟੀਅਰ ਰਾਜੇਸ਼ ਚੈਕਿੰਗ ਲਈ ਬਲੇਨੋ ਕਾਰ ਨੂੰ ਰੋਕੀ ਹੋਈ ਸੀ। ਇਨ੍ਹਾਂ ਹੀ ਪਲਾਂ ਵਿੱਚ ਪਿੱਛੋਂ ਪੋਲੋ ਕਾਰ ਤੇਜ਼ ਰਫ਼ਤਾਰ ‘ਚ ਆਈ ਅਤੇ ਬਲੇਨੋ ਕਾਰ ਨੂੰ ਅਤੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਜ਼ਬਰਦਸਤ ਟੱਕਰ ਮਾਰੀ।
ਇਸ ਦੌਰਾਨ ਡਰਾਈਵਰ ਵੀ ਪੁਲਿਸ ਕਰਮਚਾਰੀਆਂ ਦੇ ਕੋਲ ਹੀ ਖੜ੍ਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਉੱਡ ਕੇ ਕੰਢੀਲੀ ਤਾਰਾਂ ‘ਚ ਫਸ ਗਏ ਅਤੇ ਉਨ੍ਹਾਂ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ। ਪੁਲਿਸ ਕਰਮਚਾਰੀਆਂ ਦੇ ਹੱਥ-ਪੈਰ ਤੱਕ ਵੱਖ ਹੋ ਗਏ। ਪੁਲਿਸ ਨੇ CCTV ਕੈਮਰਿਆਂ ਦੀ ਜਾਂਚ ਕਰਕੇ ਕਾਰ ਦੇ ਨੰਬਰ ‘ਤੇ ਮੁਲਜ਼ਮ ਦੀ ਪਛਾਣ ਕੀਤੀ। ਉਹ ਚੰਡੀਗੜ੍ਹ ਦੇ ਹੱਲੋਮਾਜਰਾ ਦਾ ਰਹਿਣ ਵਾਲਾ ਗੋਵਿੰਦ ਨਿਕਲਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਦੁਰਘਟਨਾ ਦੇ ਸਮੇਂ ਡਰਾਈਵਰ ਨਸ਼ੇ ਵਿੱਚ ਸੀ। ਪੁਲਿਸ ਨੇ ਉਸ ਦਾ ਮੈਡੀਕਲ ਟੈਸਟ ਕਰਵਾਇਆ ਅਤੇ ਉਸ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।