ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਸੂਬੇ ਵਿਚ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਅਤੇ ਭਾਰੀ ਬਰਸਾਤ ਕਾਰਨ 615 ਪਿੰਡਾਂ ਵਿਚ ਫਸਲ ਦਾ ਨੁਕਸਾਨ ਹੋਇਆ ਹੈ। ਇੰਨ੍ਹਾਂ ਸਾਰੇ ਪ੍ਰਭਾਵਿਤ ਪਿੰਡਾਂ ਲਈ ਸ਼ਤੀਪੂਰਤੀ ਪੋਰਟਲ ਖੋਲ ਦਿੱਤਾ ਗਿਆ ਹੈ ਅਤੇ ਇਸ ਦੇ ਬਾਰੇ ਵਿਚ ਕਿਸਾਨਾਂ ਨੂੰ ਐਸਐਮਐਸ ਰਾਹੀਂ ਸੂਚਿਤ ਵੀ ਕਰ ਦਿੱਤਾ ਗਿਆ ਹੈ। ਕਿਸਾਨ ਪੋਰਟਲ ‘ਤੇ ਗੜ੍ਹੇਮਾਰੀ ਅਤੇ ਭਾਰੀ ਬਰਸਾਤ ਨਾਲ ਹੋਏ ਨੁਕਸਾਨ ਨੂੰ ਦਰਜ ਕਰਵਾ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਆਵਜਾ ਪ੍ਰਦਾਨ ਕੀਤਾ ਜਾ ਸਕੇ।
ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਅੱਜ ਪੰਚਕੂਲਾ ਵਿਚ ਬਜਟ 2025-26 ਲਈ ਸਾਂਸਦਾਂ ਅਤੇ ਵਿਧਾਇਕਾਂ ਦੇ ਨਾਲ ਪ੍ਰਬੰਧਿਤ ਪ੍ਰੀ ਬਜਟ ਕੰਸਲਟੇਸ਼ਨ ਦੇ ਦੌਰਾਨ ਦਿੱਤੀ।
ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਗੜ੍ਹੇਮਾਰੀ ਅਤੇ ਭਾਰੀ ਬਰਸਾਤ ਦੇ ਕਾਰਨ ਕਿਸਾਨਾਂ ਦੀ ਫਸਲਾਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਜਿਲ੍ਹਿਆਂ ਤੋਂ ਇਹ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨ ਹਿਤੇਸ਼ੀ ਹੈ ਅਤੇ ਉਨ੍ਹਾਂ ਨੂੰ ਆਰਥਕ ਰੂਪ ਨਾਲ ਸ਼ਸ਼ਕਤ ਬਨਾਉਣ ਦੀ ਲਈ ਅਗਰਸਰ ਹੈ।