ਚੰਡੀਗੜ੍ਹ: ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਦੇ ਸਫਲ ਯਤਨਾਂ ਨਾਲ ਅੰਬਾਲਾ ਵਿਚ ਤਿਆਰ ਕੀਤੇ ਜਾ ਰਹੇ ਸਿਵਲ ਏਅਰਪੋਰਟ (ਸਿਵਲ ਏਨਕਲੇਵ) ਤੋਂ ਅੰਬਾਲਾ-ਸ੍ਰੀਨਗਰ-ਅੰਬਾਲਾ ਨੂੰ ਜੋੜਨ ਵਾਲਾ ਆਰਸੀਐਸ ਰੂਟ ਫਲਾਇੰਗ ਏਅਰਲਾਇੰਸ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ 4.2 ਤਹਿਤ ਅੰਬਾਲਾ ਏਅਰਪੋਰਟ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਰਕਮ ਵੀ ਮੰਜੂਰ ਕੀਤੀ ਗਈ ਹੈ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਪਿਛਲੀ ਦਿਨ. ਉਨ੍ਹਾਂ ਦੇ ਵੱਲੋਂ ਆਰਸੀਐਸ-ਉੜਾਨ ਯੋਜਨਾ ਤਹਿਤ ਸਿਵਲ ਏਨਕਲੇਵ ਅੰਬਾਲਾ ਹਵਾਈ ਅੱਡੇ ਦੇ ਸੰਚਾਲਨ ਅਤੇ ਅੰਬਾਲਾ ਹਵਾਈ ਅੱਡੇ ਤੋਂ ਉੜਾਨ ਸੇਵਾਵਾਂ ਦੀ ਸ਼ੁਰੂਆਤ ਦੇ ਸਬੰਧ ਵਿਚ ਮਿੱਤੀ 11.11.2024 ਅਤੇ 01.01.2025 ਨੂੰ ਕੇਂਦਰੀ ਨਗਰ ਏਵੀਏਸ਼ਨ ਮੰਤਰੀ ਰਾਮਮੋਹਨ ਨਾਇਡੂ ਕਿਜਰਾਪੂ ਨੂੰ ਪੱਤਰ ਲਿਖੇ ਗਏ ਸਨ।
ਵਰਨਣਯੋਗ ਹੈ ਕਿ ਇੰਨ੍ਹਾ ਪੱਤਰਾਂ ਦੇ ਜਵਾਬ ਵਿਚ ਕੇਂਦਰੀ ਮੰਤਰੀ ਰਾਮਮੋਹਨ ਨਾਇਡੂ ਕਿਜਰਾਪੂ ਨੇ ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਨੂੰ ਇੱਕ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ।
ਵਿਜ ਨੇ ਦਸਿਆ ਕਿ ਪੱਤਰ ਅਨੁਸਾਰ ਬੀਸੀਏ ਐਸ ਸੁਰੱਖਿਆ ਮੰਜੂਰੀ ਅਤੇ ਦਸਤਾਵੇ੧ੀਕਰਣ ਮੌਜੂਦਾ ਵਿਚ ਸਿਵਲ ਏਵੀਏਸ਼ਨ ਵਿਭਾਗ, ਹਰਿਆਣਾ ਵੱਲੋਂ ਪ੍ਰਕ੍ਰਿਆਧੀਨ ਹੈ। ਉਨ੍ਹਾਂ ਨੇ ਦਸਿਆ ਕਿ ਏਅਰਪੋਰਟ ਦੇ ਤਿਆਰ ਹੋਣ ‘ਤੇ, ਫਲਾਇੰਗ ਦੇ ਵਿਮਾਨ ਰਾਹੀਂ ਆਰਸੀਐਸ ਉੜਾਨ ਦਾ ਸੰਚਾਲਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆਕਿ ਉੜਾਨ 5.4ਤਹਿਤ, ਅੰਬਾਲਾ-ਲਖਨਊ-ਅੰਬਾਲਾ ਸਮੇਤ ਪਹਿਲਾਂ ਨਿਰਧਾਰਿਤ ਮਾਰਗਾਂ ਲਈ ਬਿੱਡ ਸੱਦੀ ਗਈ, ਅਤੇ ਜੇਟ ਵਿੰਗਸ ਏਅਰਲਾਇੰਸ ਨੇ ਇਸ ਮਾਰਗ ਲਈ ਇੱਕ ਪ੍ਰਸਤਾਵ ਦਿੱਤਾ ਹੈ, ਜਿਸ ਦਾ ਮੁਲਾਂਕਨ ਕੀਤਾ ਜਾ ਰਿਹਾ ਹੈ।
ਵਿਜ ਨੇ ਦਸਿਆ ਕਿ ਏਅਰਲਾਇੰਸ ਆਪਣੇ ਚੁਣ ਹੋਏ ਖੇਤਰਾਂ/ਮਾਰਗਾਂ ‘ਤੇ, ਵਿਸ਼ੇਸ਼ ਮਾਰਗਾਂ ਨੂੰ ਛੱਡ ਕੇ, ਆਵਾਜਾਈ ਅਤੇ ਵਪਾਰਕ ਵਿਵਹਾਰਤਾ ‘ਤੇ ਵਿਚਾਰ ਕਰਨ ਦੇ ਆਧਾਰ ‘ਤੇ, ਵਪਾਰਕ ਉੜਾਂਨਾ ਵੀ ਸੰਚਾਲਿਤ ਕਰ ਸਕਦਾ ਹੈ। ਇਸ ਤੋਂ ਇਲਾਵਾ, ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਨੇ ਪਰਿਚਾਲਣ ਅਤੇ ਪ੍ਰਬੰਧਨ ਸਮਝੌਤੇ ਨੂੰ ਹਰਿਆਣਾ ਸਰਕਾਰ ਦੇ ਸਿਵਲ ਏਵੀਏਸ਼ਨ ਵਿਭਾਗ ਨੂੰ ਉਨ੍ਹਾਂ ਦੀ ਸਹਿਮਤੀ ਤਹਿਤ ਭੇਜਿਆ ਹੈ।