ਵਾਸ਼ਿੰਗਟਨ : ਪੀਟ ਹੇਗਸੇਥ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਪੀਟ ਹੇਗਸੈਥ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਂਟਾਗਨ ਦੀ ਅਗਵਾਈ ਕਰਨ ਲਈ ਚੁਣੇ ਗਏ ਪੀਟ ਨੂੰ ਬਹੁਤ ਮੁਸ਼ਕਲ ਨਾਲ ਮਨਜ਼ੂਰੀ ਮਿਲੀ ਹੈ।
ਸ਼ਨੀਵਾਰ ਨੂੰ ਸੈਨੇਟ ‘ਚ ਅਮਰੀਕੀ ਰੱਖਿਆ ਸਕੱਤਰ (US Defence Minsiter) ਚੁਣਨ ਲਈ ਵੋਟਿੰਗ ਹੋਈ ਜਿੱਥੇ ਉਪ-ਰਾਸ਼ਟਰਪਤੀ ਜੇ ਡੀ ਵੈਂਸ ਵੱਲੋਂ ਇਕ ਟਾਈਬ੍ਰੇਕਰ ਵੋਟ ਪਾਉਣ ਤੋਂ ਬਾਅਦ ਪੀਟ ਹੇਗਸੇਥ ਦੇ ਨਾਂ ਦੀ ਪੁਸ਼ਟੀ ਹੋਈ।
ਹੇਗਸੇਥ ਕਾਫੀ ਵਿਵਾਦਾਂ ‘ਚ ਰਹੇ ਹਨ। ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ, ਸ਼ਰਾਬ ਦੇ ਆਦੀ ਹੋਣ ਤੇ ਦਿੱਗਜਾਂ ਦੀ ਚੈਰਿਟੀ ਦੇ ਵਿੱਤੀ ਕੁ-ਪ੍ਰਬੰਧਾਂ ਦੇ ਦੋਸ਼ ਲੱਗ ਚੁੱਕੇ ਹਨ। ਹਾਲਾਂਕਿ, ਪੀਟ ਇਸ ਤੋਂ ਇਨਕਾਰ ਕਰਦੇ ਰਹੇ ਹਨ। ਦਰਅਸਲ, ਪੀਟ ਨੂੰ ਨਾਮਜ਼ਦ ਕਰਨ ਦੇ ਟਰੰਪ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਗਿਆ ਸੀ ਕਿਉਂਕਿ ਪੀਟ ਹੇਗਸੇਥ ਕੋਲ ਤਜਰਬੇ ਦੀ ਘਾਟ ਹੈ ਤੇ ਉਨ੍ਹਾਂ ‘ਤੇ ਦੋਸ਼ ਲੱਗੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।