ਚੰਡੀਗੜ੍ਹ: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਮੋਢਿਆਂ ‘ਤੇ ਹੈ। ਨਸ਼ਾ ਖਤਮ ਦੀ ਸ਼ੁਰੂਆਤ ਪਹਿਲਾਂ ਪੁਲਿਸ ਵਾਲਿਆਂ ਤੋਂ ਸ਼ੁਰੂ ਕੀਤੀ । ਉਨ੍ਹਾਂ ਦਾ ਡੋਪ ਡੈਸਟ ਕੀਤਾ ਗਿਆ ਤਾਂ ਜੋ ਜੇਕਰ ਪੁਲਿਸ ਸਹੀ ਨਹੀਂ ਰਹੇਗੀ ਤਾਂ ਸੂਬੇ ਨੂੰ ਨਸ਼ਾ ਮੁਕਤ ਕਰਨਾ ਸੰਭਵ ਨਹੀਂ ਹੋਵੇਗਾ। ਤਰਨਤਾਰਨ ਪੁਲਿਸ ਨਾਲ ਸਬੰਧਿਤ ਮੁਲਾਜ਼ਮਾਂ ਦੀ ਡੋਪ ਟੈਸਟ ਦੀ ਰਿਪੋਰਟ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਐਸਐਸਪੀ ਅਭਿਮਨਿਊ ਰਾਣਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ 27 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 13 ਪੁਲਿਸ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਸਨ।
ਪੁਲਿਸ ਲਾਈਨ ਤਰਨਤਾਰਨ ਵਿਖੇ ਐਸ.ਐਸ.ਪੀ ਅਭਿਮਨਿਊ ਰਾਣਾ ਵੱਲੋਂ ਕੀਤੀ ਮੀਟਿੰਗ ਦੌਰਾਨ ਸੂਚਨਾ ਮਿਲੀ ਕਿ ਪੁਲਿਸ ਦੀ ਖਾਕੀ ‘ਤੇ ਨਸ਼ਿਆਂ ਦਾ ਕਲੰਕ ਲੱਗ ਰਿਹਾ ਹੈ। ਐਸਐਸਪੀ ਵੱਲੋਂ 27 ਪੁਲਿਸ ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਸੂਚੀ ਵਿੱਚ ਸ਼ਾਮਿਲ ਕਰਮਚਾਰੀਆਂ ਵਿੱਚ ਜ਼ਿਆਦਾਤਰ ਸਹਾਇਕ ਸਹਾਇਕ ਇੰਸਪੈਕਟਰ (ASI) ਰੈਂਕ ਦੇ ਕਰਮਚਾਰੀ ਸ਼ਾਮਿਲ ਹਨ। ਸਿਵਲ ਹਸਪਤਾਲ ਤਰਨਤਾਰਨ ਦੇ ਡਾਕਟਰ ਸੁਰਿੰਦਰ ਸਿੰਘ, ਲੈਬ ਟੈਕਨੀਸ਼ੀਅਨ ਕੇਵਲ ਸਿੰਘ, ਬੀਟੀਓ ਅੰਗਰੇਜ਼ ਸਿੰਘ ਸੋਹਲ ਦੀ ਟੀਮ ਵੱਲੋਂ ਉਕਤ ਕਰਮਚਾਰੀਆਂ ਦੇ ਪਿਸ਼ਾਬ ਦੇ ਸੈਂਪਲ ਲਏ ਗਏ। ਜਦੋਂ ਰਿਪੋਰਟ ਆਈ ਤਾਂ ਪੁਲਿਸ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇਨ੍ਹਾਂ ਵਿਚੋਂ 13 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਹੁਣ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਸਰਕਾਰੀ ਤੌਰ ’ਤੇ ਇਲਾਜ ਸ਼ੁਰੂ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।