ਰਾਸ਼ਟਰਪਤੀ ਬਣਦੇ ਹੀ ਟਰੰਪ ਨੇ ਤਲਵਾਰ ਫੜ ਖੁਸ਼ੀ ‘ਚ ਪਾਏ ਭੰਗੜੇ, ਵੀਡੀਓ ਵਾਇਰਲ

Global Team
2 Min Read

ਵਾਸ਼ਿੰਗਟਨ : ਡੋਨਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਉੱਤੇ ਦੁਨੀਆ ਭਰ ਦੀਆਂ ਨਜ਼ਰਾਂ ਸਨ। ਇਸ ਸਮਾਗਮ ਵਿਚ ਦੁਨੀਆਭਰ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਰਹੀਆਂ।

ਇਸ ਸਮਾਗਮ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਲਰ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਵੀਡੀਓ ਡੋਨਾਲਡ ਟਰੰਪ ਦੀ ਹੁਣ ਸਭ ਤੋਂ ਵਧੇਰੇ ਵਾਇਰਲ ਹੋ ਰਹੀ ਹੈ, ਜਿਸ ਵਿਚ ਤਲਵਾਰ ਫੜੇ ਠੁਮਕੇ ਲਾਉਂਦੇ ਨਜ਼ਰੀ ਆ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਮਾਂਡਰ-ਇਨ-ਚੀਫ਼ ਬਾਲ ‘ਤੇ ਕੇਕ ਕੱਟਣ ਦੀ ਰਸਮ ਦੌਰਾਨ ਹੱਥ ‘ਚ ਫੌਜੀ ਤਲਵਾਰ ਲੈ ਕੇ ਨੱਚਦੇ ਹੋਏ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਰਸਮੀ ਕੇਕ ਕੱਟਣ ਲਈ ਤਲਵਾਰ ਸੌਂਪੀ ਗਈ। ਪਰ, ਟਰੰਪ ਨੇ ਪਿੱਛੇ ਚੱਲ ਰਹੇ ਵਿਲੇਜ ਪੀਪਲਜ਼ ਵਾਈ.ਐਮ.ਸੀ.ਏ. ਉੱਤੇ ਥਿਰਕਨਾ ਸ਼ੁਰੂ ਕਰ ਦਿੱਤਾ। ਫਸਟ ਲੇਡੀ  ਮੇਨਾਲੀਆ ਟਰੰਪ, ਜੋ ਕਿ ਇਸ ਦੌਰਾਨ ਮੌਜੂਦ ਸੀ, ਉਹਨਾਂ ਨੇ ਵੀ ਠੁਮਕੇ ਲਾਏ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment