ਨਿਊਜ਼ ਡੈਸਕ: ਨੇਪਾਲ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਦਰਅਸਲ, ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਨੇਪਾਲ ਦੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ। VOR ਲੈਂਡਿੰਗ ਦੀ ਮਦਦ ਨਾਲ ਲੋਕਾਂ ਦੀ ਜਾਨ ਬਚਾਈ ਗਈ। ਇਸ ਜਹਾਜ਼ ‘ਚ ਚਾਲਕ ਦਲ ਸਮੇਤ 76 ਲੋਕ ਸਵਾਰ ਸਨ।
VOR ਲੈਂਡਿੰਗ ਪਾਇਲਟਾਂ ਲਈ ਇਕ ਅਜਿਹਾ ਤਰੀਕਾ ਹੈ, ਜਿਸ ਜੇ ਤਹਿਤ ਉਹ VOR (ਵੈਰੀ ਹਾਈ ਫ੍ਰੀਕੁਐਂਸੀ ਓਮਨੀਡਾਇਰੈਕਸ਼ਨਲ ਰੇਂਜ) ਨਾਮਕ ਜ਼ਮੀਨੀ-ਅਧਾਰਤ ਰੇਡੀਓ ਸਟੇਸ਼ਨ ਤੋਂ ਸਿਗਨਲਾਂ ਦੀ ਵਰਤੋਂ ਕਰਦੇ ਹੋਏ ਇੱਕ ਹਵਾਈ ਜਹਾਜ਼ ਨੂੰ ਨੈਵੀਗੇਟ ਕਰਦੇ ਹਨ ਅਤੇ ਇਸੇ ਦੀ ਮਦਦ ਨਾਲ ਜਹਾਜ਼ ਦੀ ਲੈਂਡਿੰਗ ਕਰਵਾਈ ਜਾਂਦੀ ਹੈ। ਇਹ ਟੈਕਨਾਲੋਜੀ ਪਾਇਲਟਾਂ ਨੂੰ ਰਨਵੇ ਦੇ ਨਾਲ ਲਾਈਨ-ਅਪ ਕਰਨ ਵਿੱਚ ਮਦਦ ਕਰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਸਾਹਮਣੇ ਸਾਫ਼ ਨਹੀਂ ਦੇਖ ਸਕਦੇ। ਇਹ ਹਾਦਸਾ ਕਿਉਂ ਵਾਪਰਿਆ? ਇੰਜਣ ਖਰਾਬ ਹੋਣ ਦਾ ਕਾਰਨ ਕੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਹਫ਼ਤਾ ਪਹਿਲਾਂ ਦੱਖਣੀ ਕੋਰੀਆ ਵਿੱਚ ਇੱਕ ਭਿਆਨਕ ਜਹਾਜ਼ ਹਾਦਸੇ ਵਿੱਚ 179 ਯਾਤਰੀਆਂ ਦੀ ਮੌਤ ਹੋ ਗਈ ਸੀ। ਦੱਖਣੀ ਕੋਰੀਆ ਦੇ ਦੱਖਣ ਵਿਚ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ ਐਤਵਾਰ ਨੂੰ ਬੋਇੰਗ 737-800 ਜੇਜੂ ਏਅਰ ਦੇ ਜਹਾਜ਼ ਵਿਚ 181 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਦੋ ਵਿਅਕਤੀ ਬਚਣ ਵਿੱਚ ਕਾਮਯਾਬ ਰਹੇ। ਹਾਦਸੇ ਦੀ ਵਾਇਰਲ ਹੋਈ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਲੈਂਡਿੰਗ ਦੌਰਾਨ ਫਿਸਲ ਗਿਆ ਅਤੇ ਕੰਕਰੀਟ ਦੀ ਕੰਧ ਨਾਲ ਟਕਰਾ ਗਿਆ ਅਤੇ ਫਿਰ ਅੱਗ ਲੱਗ ਗਈ। ਦੋ ਥਾਈ ਨਾਗਰਿਕਾਂ ਤੋਂ ਇਲਾਵਾ, ਮਰਨ ਵਾਲੇ ਬਾਕੀ ਸਾਰੇ ਦੱਖਣੀ ਕੋਰੀਆ ਦੇ ਨਾਗਰਿਕ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਕੇ ਬੈਂਕਾਕ ‘ਚ ਆਪਣੇ ਘਰਾਂ ਨੂੰ ਪਰਤ ਰਹੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।