ਨਿਊਜ਼ ਡੈਸਕ: ਕੇਰਲ ਦੇ ਕੂਨੂਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਾਸੂਮ ਬੱਚਿਆਂ ਨਾਲ ਭਰੀ ਸਕੂਲ ਵੈਨ ਅਚਾਨਕ ਪਲਟ ਗਈ। ਇਸ ਹਾਦਸੇ ‘ਚ ਇਕ ਕੁੜੀ ਦੀ ਮੌ.ਤ ਤੇ 13 ਬੱਚੇ ਜਖ਼ਮੀ ਹੋ ਗਏ। ਖੁਸ਼ਕਿਸਮਤੀ ਇਹ ਰਹੀ ਕਿ ਸੜਕ ‘ਤੇ ਕੋਈ ਹੋਰ ਵੱਡਾ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ।
ਘਟਨਾ ਕੇਰਲ ਦੇ ਕੰਨੂਰ ਦੀ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਿਕ ਬੁੱਧਵਾਰ ਨੂੰ ਇੱਥੇ ਸਕੂਲ ਬੱਸ ਪਲਟਣ ਨਾਲ 5ਵੀਂ ਜਮਾਤ ਦੇ ਵਿਦਿਆਰਥੀਣ ਦੀ ਮੌ.ਤ ਹੋ ਗਈ। ਇਹ ਘਟਨਾ ਸ਼੍ਰੀਕਾਂਤਪੁਰਮ ਦੇ ਵਾਲਕਈ ਵਿਖੇ ਸ਼ਾਮ ਕਰੀਬ 4 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਇਲਾਕੇ ਦੀ ਕੁਰੂਮਾਥੁਰ ਪੰਚਾਇਤ ਦੇ ਚਿਨਮਯ ਵਿਦਿਆਲਿਆ ਦੀ ਸੀ, ਜਿਸ ਵਿੱਚ 15 ਵਿਦਿਆਰਥੀ ਸਵਾਰ ਸਨ। ਬੱਸ ਇਨ੍ਹਾਂ ਸਾਰੇ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਛੋਟੀ ਸੜਕ ਤੋਂ ਹਾਈਵੇਅ ਵਿੱਚ ਦਾਖਲ ਹੋਣ ਵਾਲੀ ਸੀ।
ਪੁਲਿਸ ਦੇ ਅਨੁਸਾਰ, 11 ਸਾਲਾ ਨੇਦਿਆ ਐਸ ਰਾਜੇਸ਼ ਬੱਸ ਤੋਂ ਡਿੱਗ ਗਈ ਅਤੇ ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਪਹੀਆਂ ਹੇਠਾਂ ਆ ਗਈ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਕਥਿਤ ਤੌਰ ‘ਤੇ ਬ੍ਰੇਕ ਫੇਲ ਹੋਣ ਕਾਰਨ ਵਾਪਰੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਦੀ ਆਵਾਜ਼ ਸੁਣ ਕੇ ਸਥਾਨਕ ਨਿਵਾਸੀਆਂ ਵੱਲੋਂ 13 ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਤਾਲੀਪਰਾਂਬਾ ਤਾਲੁਕ ਹਸਪਤਾਲ ਪਹੁੰਚਾਇਆ ਗਿਆ।ਜਦੋਂਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਦਿਆਰਥੀ ਦੀ ਲਾਸ਼ ਨੂੰ ਸਰਕਾਰੀ ਮੈਡੀਕਲ ਕਾਲਜ ਪਰਿਆਰਾਮ ਵਿਖੇ ਭੇਜ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।