ਅਮਰੀਕਾ ‘ਚ ਸਮਲਿੰਗੀ ਜੋੜੇ ਨੂੰ ਹੋਈ 100 ਸਾਲ ਦੀ ਸਜ਼ਾ, ਜਾਣੋ ਕੀ ਸੀ ਜ਼ੁਲਮ

Global Team
2 Min Read

ਜਾਰਜੀਆ: ਅਮਰੀਕਾ ਦੇ ਜਾਰਜੀਆ ‘ਚ ਇਕ ਸਮਲਿੰਗੀ ਜੋੜੇ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਸਮਲਿੰਗੀ ਜੋੜੇ ਨੂੰ ਆਪਣੇ ਪੁੱਤਰਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ 100 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਊਯਾਰਕ ਪੋਸਟ ਨੇ ਵਾਲਟਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਦੋ ਮੁਲਜ਼ਮਾਂ, ਵਿਲੀਅਮ ਡੇਲ ਜ਼ੁਲੌਕ ਤੇ ਜ਼ੈਕਰੀ ਜ਼ੁਲੌਕ ਨੂੰ ਸਜ਼ਾ ਸੁਣਾਈ ਗਈ ਹੈ।

ਵਿਲੀਅਮ ਦੀ ਉਮਰ 34 ਸਾਲ ਹੈ, ਜਦਕਿ ਜ਼ੈਕਰੀ ਦੀ ਉਮਰ 36 ਸਾਲ ਦੱਸੀ ਜਾ ਰਹੀ ਹੈ। ਉਸ ਨੇ ਦੋ ਭਰਾਵਾਂ ਨੂੰ ਗੋਦ ਲਿਆ, ਜੋ ਹੁਣ 12 ਅਤੇ 10 ਸਾਲ ਦੇ ਹਨ। ਬੱਚੇ ਦਾ ਪਾਲਣ ਪੋਸ਼ਣ ਅਮੀਰ ਅਟਲਾਂਟਾ ਉਪਨਗਰ ‘ਚ ਸਮਲਿੰਗੀ ਜੋੜੇ ਵੱਲੋਂ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਵਾਲਟਨ ਕਾਉਂਟੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਗੂਗਲ ਅਕਾਊਂਟ ‘ਤੇ ਸਾਲ 2022 ‘ਚ ਬੱਚਿਆਂ ਨਾਲ ਜਬਰ ਜਨਾਹ ਸਬੰਧੀ ਕੰਟੈਂਟ ਅਪਲੋਡ ਕੀਤਾ ਗਿਆ ਹੈ।

ਜਾਂਚ ਦੌਰਾਨ ਪੁਲਿਸ ਨੇ ਹੰਟਰ ਲਾਅਲੇਸ ਨਾਂ ਦੇ ਵਿਅਕਤੀ ਨੂੰ ਫੜਿਆ, ਜਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੈਕਰੀ ਜ਼ੁਲੌਕ ਨਾਂ ਦੇ ਨੌਜਵਾਨ ਨੇ ਇਤਰਾਜ਼ਯੋਗ ਸਮੱਗਰੀ ਭੇਜੀ ਸੀ। ਪੁਲਿਸ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਸੱਚ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।

ਪੁਲਿਸ ਨੇ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਦੋ ਦੋਸ਼ੀਆਂ, ਜ਼ੈਕਰੀ ਜ਼ੁਲੌਕ ਤੇ ਵਿਲੀਅਮ ਡੇਲ ਜ਼ੁਲੌਕ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਸਮਲਿੰਗੀ ਸਨ ਤੇ ਜੋੜੇ ਦੇ ਤੌਰ ‘ਤੇ ਇਕੱਠੇ ਰਹਿੰਦੇ ਸਨ। ਦੋਵਾਂ ਨੇ ਗੋਦ ਲਏ ਦੋ ਬੱਚਿਆਂ ਨਾਲ ਜਬਰ ਜਨਾਹ ਕੀਤਾ।

ਇਨ੍ਹਾਂ ਦੋਨਾਂ (ਜ਼ੈਕਰੀ ਜ਼ੁਲੌਕ ਤੇ ਵਿਲੀਅਮ ਡੇਲ) ਨੇ ਪੁਲਿਸ ਨੂੰ ਦੱਸਿਆ ਕਿ ਜ਼ੈਕਰੀ ਨੇ ਇਕ ਵਾਰ ਸਨੈਪਚੈਟ ‘ਤੇ ਬੱਚਿਆਂ ਨਾਲ ਛੇੜਛਾੜ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਇਸ ਦੇ ਨਾਲ ਉਸ ਨੇ ਲਿਖਿਆ, ‘ਮੈਂ ਅੱਜ ਰਾਤ ਆਪਣੇ ਬੇਟੇ ਨਾਲ ਕੁਝ ਗਲਤ ਕਰਨ ਕਰਨ ਜਾ ਰਿਹਾਂ। ਇਸ ਤੋਂ ਇਲਾਵਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋਵਾਂ ਮੁਲਜ਼ਮਾਂ ਨੇ ਸਥਾਨਕ ਪੀਡੋਫਾਈਲ ਸੈ-ਕਸ ਰਿੰਗ ‘ਚ ਆਪਣੇ ਦੋਵਾਂ ਭਰਾਵਾਂ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝਾ ਕੀਤਾ।

 

Share This Article
Leave a Comment