ਰੋਹਤਕ ਸਰਕਾਰੀ ਖੰਡ ਮਿੱਲ ਦੇ 69ਵੇਂ ਪਿਰਾੜੀ ਸੀਜਨ ਦੀ ਹੋਈ ਸ਼ੁਰੂਆਤ

Global Team
2 Min Read

ਚੰਡੀਗੜ੍ਹ: ਹਰਿਆਣਾ ਵਿਚ ਰੋਹਤਕ ਜਿਲ੍ਹਾ ਦੇ ਪਿੰਡ ਭਾਲੀ ਆਨੰਦਪੁਰ ਸਥਿਤ ਸਰਕਾਰੀ ਖੰਡ ਮਿੱਲ ਦੇ 69ਵੇਂ ਪਿਰਾੜੀ ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਵਰਚੂਅਲੀ ਪ੍ਰੋਗ੍ਰਾਮ ਨਾਲ ਜੁੜ ਕੇ ਕੀਤੀ।

ਇਸ ਮੌਕੇ ‘ਤੇ ਉਨ੍ਹਾਂ ਨੇ ਕਿਸਾਨਾਂ ਤੇ ਮਿੱਲ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਗੰਨ੍ਹਾ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਕਿਸਾਨਾਂ ਨੂੰ ਗੰਨ੍ਹਾ ਫਸਲ ਦਾ ਭੁਗਤਾਨ ਇਕ ਹਫਤੇ ਵਿਚ ਕਰਨਾ ਯਕੀਨੀ ਕੀਤਾ ਜਾਵੇਗਾ।

ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਰੋਹਤਕ ਖੰਡ ਮਿੱਲ 1956 ਵਿਚ ਸਥਾਪਿਤ ਕੀਤੀ ਗਈ ਸੀ, ਜੋ ਸੂਬੇ ਦੀ ਸੱਭ ਤੋਂ ਪੁਰਾਣੀ ਮਿੱਲ ਹੈ। ਕਿਸਾਨਾਂ ਤੇ ਕਰਮਚਾਰੀਆਂ ਨੇ ਆਪਣੀ ਮਿਹਨਤ ਨਾਲ ਇਸ ਮਿੱਲ ਨੂੰ ਸਫਲਤਾ ਦੇ ਮੁਕਾਮ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾ ਨੂੰ 400 ਰੁਪਏ ਪ੍ਰਤੀ ਕੁਇੰਟਲ ਗੰਨ੍ਹੇ ਦਾ ਭਾਵ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਵੀ ਗੰਨ੍ਹਾ ਕਿਸਾਨ ਦੀ ਰਕਮ ਬਕਾਇਆ ਨਹੀਂ ਹੈ।

ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਰੋਹਤਕ ਖੰਡ ਮਿੱਲ ਵੱਲੋਂ ਸੱਭ ਤੋਂ ਪਹਿਲਾਂ ਸਲਫਰ ਰਹਿਤ ਖੰਡ ਦਾ ਉਦਪਾਦਨ ਵੀ ਸ਼ੁਰੂ ਕੀਤਾ ਗਿਆ।

ਇਸ ਮੌਕੇ ‘ਤੇ ਹਰਿਆਣਾ ਸ਼ੂਗਰਫੈਡ ਦੇ ਚੇਅਰਮੈਨ ਅਤੇ ਪ੍ਰੋਗ੍ਰਾਮ ਦੇ ਵਿਸ਼ੇਸ਼ ਮਹਿਮਾਨ ਧਰਮਬੀਰ ਡਾਗਰ ਨੇ ਵੀ ਸੰਬੋਧਿਤ ਕੀਤਾ। ਪ੍ਰੋਗ੍ਰਾਮ ਵਿਚ ਸਹਿਕਾਰੀ ਖੰਡ ਮਿੱਲ ਦੀ ਪ੍ਰਬੰਧ ਨਿਦੇਸ਼ਕ ਮੇਜਰ ਗਾਇਤਰੀ ਅਹਿਲਾਵਤ ਨੇ ਵੀ ਵਿਚਾਰ ਰੱਖੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment