ਨਿਊਜ਼ ਡੈਸਕ: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਕਾਸ਼ ਸ਼ੁਕਲਾ ਦੇ ਕਾਫ਼ਲੇ ਨੂੰ ਲਖਨਊ ਵਿੱਚ ਹਾਦਸੇ ਦਾ ਸ਼ਿਕਾਰ ਹੋਣਾ ਪਿਆ। ਕਾਫ਼ਲੇ ਵਿੱਚ ਚੱਲ ਰਹੀ ਐਂਬੂਲੈਂਸ ਸਮੇਤ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਵਾਹਨ ਦੀ ਲਪੇਟ ‘ਚ ਆਉਣ ਕਾਰਨ ਏਸੀਪੀ ਸਮੇਤ 3 ਲੋਕ ਜ਼ਖਮੀ ਹੋ ਗਏ ਹਨ। ਗਵਰਨਰ ਦੀ ਕਾਰ ਅੱਗੇ ਸੀ, ਉਨ੍ਹਾਂ ਦੀ ਗੱਡੀ ਨੂੰ ਕੁਝ ਨਹੀਂ ਹੋਇਆ।
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਕਾਸ਼ ਸ਼ੁਕਲਾ ਇੰਡੀਗੋ ਦੀ ਫਲਾਈਟ ਨੰਬਰ 6E146 ਰਾਹੀਂ ਸਵੇਰੇ 8 ਵਜੇ ਦੇ ਕਰੀਬ ਲਖਨਊ ਪਹੁੰਚੇ ਸਨ। ਕਰੀਬ 30 ਮਿੰਟ ਬਾਅਦ ਰਾਜਪਾਲ ਦਾ ਕਾਫਲਾ ਲਖਨਊ ਹਵਾਈ ਅੱਡੇ ਤੋਂ ਸ਼ਹੀਦ ਮਾਰਗ ਰਾਹੀਂ ਰਵਾਨਾ ਹੋਇਆ। ਫਿਰ ਅਚਾਨਕ ਲੂਲੂ ਮਾਲ ਨੇੜੇ ਕਾਫਲੇ ‘ਚ ਚੱਲ ਰਹੇ ਇਕ ਵਾਹਨ ਦੇ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਤੋਂ ਆ ਰਹੇ ਹੋਰ ਵਾਹਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਆਪਸ ‘ਚ ਟਕਰਾ ਗਏ। ਇਸ ਹਾਦਸੇ ‘ਚ ਕਾਫਲੇ ‘ਚ ਸ਼ਾਮਲ ਐਂਬੂਲੈਂਸ ਵੀ ਨੁਕਸਾਨੀ ਗਈ ਅਤੇ ਉਸ ‘ਚ ਬੈਠੇ ਡਾਕਟਰ ਦੀ ਲੱਤ ‘ਤੇ ਸੱਟ ਲੱਗ ਗਈ। ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਸਰੋਜਨੀਨਗਰ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।