ਨਿਊਜ਼ ਡੈਸਕ: ਗੁਜਰਾਤ ਦੇ ਸੂਰਤ ਵਿੱਚ ਫਰਜ਼ੀ ਮੈਡੀਕਲ ਡਿਗਰੀਆਂ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਹ ਗਰੋਹ 8ਵੀਂ ਅਤੇ 12ਵੀਂ ਪਾਸ ਲੋਕਾਂ ਨੂੰ 60 ਤੋਂ 80 ਹਜ਼ਾਰ ਰੁਪਏ ਵਿੱਚ ਜਾਅਲੀ ਡਾਕਟਰਾਂ ਦੀਆਂ ਡਿਗਰੀਆਂ ਵੇਚਦਾ ਸੀ। ਸੂਰਤ ਪੁਲਿਸ ਨੇ ਜਾਅਲੀ ਡਿਗਰੀਆਂ ਖਰੀਦ ਕੇ ਡਾਕਟਰ ਬਣਨ ਵਾਲੇ 14 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਮਾਸਟਰ ਮਾਈਂਡ ਵੀ ਸ਼ਾਮਿਲ ਹੈ। ਉਸ ਕੋਲੋਂ ਕਰੀਬ 1200 ਫਰਜ਼ੀ ਡਿਗਰੀਆਂ ਦਾ ਡਾਟਾਬੇਸ ਮਿਲਿਆ ਹੈ।
ਪੁਲਿਸ ਨੇ ਮੁੱਖ ਮੁਲਜ਼ਮ ਡਾਕਟਰ ਰਮੇਸ਼ ਗੁਜਰਾਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ‘ਬੋਰਡ ਆਫ਼ ਇਲੈਕਟ੍ਰੋ ਹੋਮਿਓਪੈਥਿਕ ਮੈਡੀਸਨ ਗੁਜਰਾਤ’ ਜਾਂ ਬੀਈਐਚਐਮ ਵੱਲੋਂ ਜਾਰੀ ਡਿਗਰੀਆਂ ਦੇ ਰਹੇ ਸਨ। ਪੁਲਿਸ ਨੂੰ ਇਨ੍ਹਾਂ ਕੋਲੋਂ ਸੈਂਕੜੇ ਦਰਖਾਸਤਾਂ, ਸਰਟੀਫਿਕੇਟ ਅਤੇ ਟਿਕਟਾਂ ਮਿਲੀਆਂ ਹਨ। ਸੂਰਤ ਸ਼ਹਿਰ ਦੇ ਪਾਂਡੇਸਰਾ ਇਲਾਕੇ ‘ਚ ਫਰਜ਼ੀ ਡਿਗਰੀ ਰੈਕੇਟ ਚਲਾਏ ਜਾਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ ਸੀ। ਮੌਕੇ ‘ਤੇ ਮੌਜੂਦ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁਝ ਸਾਲਾਂ ‘ਚ 1500 ਤੋਂ ਵੱਧ ਫਰਜ਼ੀ ਡਿਗਰੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਰੈਕੇਟ ਤੋਂ ਕਈ ਲੋਕ ਜਾਅਲੀ ਡਿਗਰੀਆਂ ਖਰੀਦ ਕੇ ਆਪਣੇ ਕਲੀਨਿਕ ਵੀ ਚਲਾ ਰਹੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।