ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ਰਧਾਲੂਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰੂਘਰ ਨੂੰ ਜਾਣ ਵਾਲੇ ਵਿਰਾਸਤੀ ਮਾਰਗ ‘ਤੇ ਫੋਟੋਗ੍ਰਾਫਰਾਂ ਦੀ ਕਿਸੀ ਗੱਲ ਨੂੰ ਲੈਕੇ ਲੜਾਈ ਹੋ ਰਹੀ ਸੀ ਕਿ ਅਚਾਨਕ ਇੱਕ ਸ਼ਰਧਾਲੂ ਨੌਜਵਾਨ ਲੜਾਈ ਨੂੰ ਸੁਲਝਾਉਣ ਗਿਆ ਪਰ ਉਹਨਾਂ ਫੋਟੋਗ੍ਰਾਫਰਾਂ ਨੇ ਉਸ ਦੀ ਹੀ ਕੁੱਟਮਾਰ ਕਰ ਦਿੱਤੀ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਲੜਕਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸ ‘ਤੇ ਹੀ ਹਮਲਾ ਕਰ ਦਿੱਤਾ। ਇੰਨਾਂ ਹੀ ਨਹੀਂ ਉੱਥੇ ਹੋਰ ਵੀ ਦਰਜਨਾਂ ਲੜਕੇ ਆ ਗਏ ਅਤੇ ਬਿਨਾਂ ਦੇਖੇ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਪੀੜਤ ਨੌਜਵਾਨ ਗੁਰਿੰਦਰ ਅਨੁਸਾਰ ਮੁੰਡਿਆਂ ਨੇ ਕੈਮਰੇ ਲਟਕਾਏ ਹੋਏ ਸਨ ਅਤੇ ਉਹ ਉੱਥੇ ਫੋਟੋਗ੍ਰਾਫੀ ਕਰਦੇ ਹਨ।
ਪੀੜਤ ਪਰਿਵਾਰ ਨੇ ਪੂਰੇ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜਦੋਂ ਉਹਨਾਂ ਨਾਲ ਕੁੱਟਮਾਰ ਹੋਈ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪਰ ਪੁਲਿਸ ਨੇ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਨਾਲ ਹੀ ਬਦਸਲੂਕੀ ਕੀਤੀ। ਪੀੜਤ ਗੁਰਿੰਦਰ ਦੀ ਭੈਣ ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਬਿਨਾਂ ਕਾਰਨ ਕੁੱਟਮਾਰ ਕੀਤੀ ਗਈ।
ਉੱਧਰ ਇਸ ਸਾਰੇ ਮਾਮਲੇ ‘ਚ ਜਾਂਚ ਕਰ ਰਹੇ ਥਾਣਾ ਸੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪਰਿਵਾਰ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।