ਗਲੋਬਲ ਡੈਸਕ: ਜਦੋਂ ਅਸੀਂ ਕਿਸੇ ਜਾਨਵਰ ਨੂੰ ਪਿਆਰ ਕਰਦੇ ਹਾਂ, ਤਾਂ ਇਹ ਵੀ ਸਾਨੂੰ ਨਿਰ-ਸਵਾਰਥ ਪਿਆਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਇਨਸਾਨ ਭਾਵੇਂ ਧੋਖਾ ਦੇ ਸਕਦਾ ਹੈ ਪਰ ਜਾਨਵਰ ਜਿਸ ਨੂੰ ਪਿਆਰ ਕਰਦਾ ਹੈ ਉਸ ਲਈ ਆਪਣੀ ਜਾਨ ਵੀ ਦੇ ਦਿੰਦਾ ਹੈ।
ਇਨਸਾਨਾਂ ਅਤੇ ਜਾਨਵਰਾਂ ਦੇ ਅਨੋਖੇ ਰਿਸ਼ਤੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇੱਕ ਅਨੋਖਾ ਅਤੇ ਭਾਵੁਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਇਨਸਾਨ ਅਤੇ ਲੰਗੂਰ ਦਾ ਅਨੋਖਾ ਪਿਆਰ ਨਜ਼ਰ ਆ ਰਿਹਾ ਹੈ। ਦਰਅਸਲ, ਇੱਕ ਵਿਅਕਤੀ ਰੋਜ਼ਾਨਾ ਲੰਗੂਰ ਨੂੰ ਰੋਟੀ ਖਵਾਉਂਦਾ ਸੀ ਪਰ ਇੱਕ ਦਿਨ ਅਚਾਨਕ ਉਸ ਵਿਅਕਤੀ ਦੀ ਮੌਤ ਹੋ ਗਈ। ਉਹ ਲੰਗੂਰ ਉਸ ਵਿਅਕਤੀ ਦੇ ਅੰਤਿਮ ਸੰਸਕਾਰ ‘ਤੇ ਪਹੁੰਚਿਆ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਤਿਮ ਸੰਸਕਾਰ ਮੌਕੇ ਇੱਕ ਲੰਗੂਰ ਮ੍ਰਿਤਕ ਕੋਲ ਬੈਠਾ ਹੈ ਅਤੇ ਉਦਾ ਹੱਥ ਫੜ ਕੁ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਸੀ, ਉਹ ਰੋਜ਼ਾਨਾ ਲੰਗੂਰ ਨੂੰ ਖਾਣਾ ਖਵਾਉਂਦਾ ਸੀ। ਜਦੋਂ ਆਦਮੀ ਦੀ ਮੌਤ ਹੋ ਗਈ, ਤਾਂ ਉਹ ਸਦਮੇ ਵਿੱਚ ਚਲਾ ਗਿਆ ਅਤੇ ਸਸਕਾਰ ਦੌਰਾਨ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹੋਏ ਅਤੇ ਭਾਵੁਕ ਵੀ।