ਜ਼ੀਰਕਪੁਰ: ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਟ੍ਰਿਪਲ ਸੀ (CCC) ਕਮਰਸ਼ੀਅਲ ਪ੍ਰਾਜੈਕਟ ਵਿੱਚ ਚੱਲ ਰਹੇ ਸਪਾ ਸੈਂਟਰ ਤੇ ਪੁਲਿਸ ਨੇ ਅੱਜ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਇਸ ਤੋਂ ਡਰੀ ਇੱਕ ਕੁੜੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।
ਫਿਲਹਾਲ ਸਪਾ ਸੈਂਟਰ ‘ਤੇ ਪੁਲਿਸ ਤਾਇਨਾਤ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਸਬੰਧੀ ਐਸਪੀ ਦਿਹਾਤੀ ਮੁਹਾਲੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਲੜਕੀ ਨੇ ਜ਼ੀਰਕਪੁਰ ਦੇ ਇੱਕ ਸਪਾ ਸੈਂਟਰ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੈ।
ਸੂਤਰਾਂ ਨੁਸਾਰ ਲੜਕੀ ਐਸਪੀ ਸੈਂਟਰ ਵਿੱਚ ਕੰਮ ਕਰਦੀ ਸੀ ਅਤੇ ਜਿਵੇਂ ਹੀ ਉਸ ਨੂੰ ਪੁਲੀਸ ਦੀ ਛਾਪੇਮਾਰੀ ਦੀ ਸੂਚਨਾ ਮਿਲੀ ਤਾਂ ਡਰ ਦੇ ਮਾਰੇ ਲੜਕੀ ਨੇ ਚੌਥੀ ਮੰਜ਼ਿਲ ਦੀ ਪਿਛਲੀ ਖਿੜਕੀ ਤੋਂ ਛਾਲ ਮਾਰ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਕੁੜੀ ਨੂੰ ਵੀਆਈਪੀ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਦੀ ਸਖ਼ਤੀ ਤੋਂ ਬਾਅਦ ਸ਼ਹਿਰ ਦੇ ਸਾਰੇ ਸਪਾ ਸੈਂਟਰ ਬੰਦ ਹੋ ਗਏ ਪਰ ਟ੍ਰਿਪਲ ਸੀ ਦੀ ਚੌਥੀ ਮੰਜ਼ਿਲ ‘ਤੇ ਤਿੰਨ ਸਪਾ ਸੈਂਟਰ ਚੋਰੀ-ਛਿਪੇ ਚੱਲ ਰਹੇ ਸਨ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਪੁਲਿਸ ਨੇ ਛਾਪਾਮਾਰੀ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਸਪਾ ਸੈਂਟਰ ‘ਚ ਮੌਜੂਦ ਮਹਿਲਾ ਅਤੇ ਕਰਮਚਾਰੀ ਭੱਜ ਗਏ, ਪਰ ਦੋ-ਤਿੰਨ ਕੁੜੀਆਂ ਕੇਂਦਰ ਵਿੱਚ ਹੀ ਰਹੀਆਂ। ਉਨ੍ਹਾਂ ਸਪਾ ਸੈਂਟਰ ਨੂੰ ਅੰਦਰੋਂ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਇੱਕ ਲੜਕੀ ਨੇ ਸੈਂਟਰ ਦੀ ਪਿਛਲੀ ਖਿੜਕੀ ਤੋਂ ਛਾਲ ਮਾਰ ਦਿੱਤੀ। ਦੇਰ ਰਾਤ ਤੱਕ ਪੁਲਿਸ ਦੀ ਕਾਰਵਾਈ ਜਾਰੀ ਸੀ । ਫਿਲਹਾਲ ਪੁਲਸ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸੂਤਰਾਂ ਮੁਤਾਬਕ ਬੱਚੀ ਦੀ ਮੌਤ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।