ਸਰਕਾਰੀ ਕਾਰਵਾਈ! 1.7 ਕਰੋੜ ਸਿਮ ਕਾਰਡ ਬਲੌਕ, jio airtel vi bsnl ਉਪਭੋਗਤਾ ਧਿਆਨ ਦੇਣ, ਕਿਤੇ ਲਿਸਟ ‘ਚ ਤੁਹਾਡਾ ਨਾਮ ਵੀ ਤਾਂ ਨਹੀਂ

Global Team
3 Min Read

ਨਿਊਜ਼ ਡੈਸਕ: ਸਰਕਾਰ ਨੇ Jio, Airtel, Vodafone-Idea ਅਤੇ BSNL ਸਿਮ ਕਾਰਡ ਉਪਭੋਗਤਾਵਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਇਨ੍ਹਾਂ ਸਾਰੇ ਟੈਲੀਕਾਮ ਆਪਰੇਟਰਾਂ ਦੇ ਕਰੀਬ 1.7 ਕਰੋੜ ਸਿਮ ਕਾਰਡ ਬਲਾਕ ਕਰ ਦਿੱਤੇ ਹਨ, ਜੋ ਕਿ ਫਰਜ਼ੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਰਾਹੀਂ ਜਾਰੀ ਕੀਤੇ ਗਏ ਸਨ। ਦੱਸ ਦਈਏ ਕਿ ਭਾਰਤ ‘ਚ ਫਰਜ਼ੀ ਦਸਤਾਵੇਜ਼ਾਂ ‘ਤੇ ਵੱਡੇ ਪੱਧਰ ‘ਤੇ ਸਿਮ ਕਾਰਡ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਵੈਰੀਫਾਈ ਕਰਕੇ ਬਲਾਕ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਿਮ ਕਾਰਡ ਕਿਸੇ ਹੋਰ ਦੇ ਦਸਤਾਵੇਜ਼ ‘ਤੇ ਜਾਰੀ ਕੀਤਾ ਗਿਆ ਹੈ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਡਾ ਸਿਮ ਕਾਰਡ ਵੀ ਅਯੋਗ ਹੋ ਸਕਦਾ ਹੈ।ਸਰਕਾਰ ਅਜਿਹੇ ਫਰਜ਼ੀ ਸਿਮ ਕਾਰਡਾਂ ‘ਤੇ ਲਗਾਤਾਰ ਪਾਬੰਦੀ ਲਗਾ ਰਹੀ ਹੈ ਤਾਂ ਜੋ ਸਪੈਮ ਕਾਲਾਂ ਨੂੰ ਰੋਕਿਆ ਜਾ ਸਕੇ।

ਨਕਲੀ ਜਾਂ ਜਾਅਲੀ ਦਸਤਾਵੇਜ਼ਾਂ ਨਾਲ ਖਰੀਦੇ ਗਏ 1.77 ਕਰੋੜ ਮੋਬਾਈਲ ਕਨੈਕਸ਼ਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਲਾਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਦੂਰਸੰਚਾਰ ਵਿਭਾਗ (DOT) ਨਾਲ ਕੰਮ ਕਰਨ ਵਾਲੇ ਚਾਰ ਟੈਲੀਕਾਮ ਸਰਵਿਸ ਆਪਰੇਟਰਾਂ (TSP) ਨੇ 45 ਲੱਖ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਦੂਰਸੰਚਾਰ ਨੈਟਵਰਕ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ।ਸੰਚਾਰ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਬੈਂਕਾਂ ਅਤੇ ਪੇਮੈਂਟ ਵਾਲੇਟਸ ਵਲੋਂ ਕਰੀਬ 11 ਲੱਖ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ, ਜੋ ਫਰਜ਼ੀ ਦਸਤਾਵੇਜ਼ਾਂ ‘ਤੇ ਲਏ ਗਏ ਸਨ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਅਜਿਹੇ ਬਾਕੀ ਸਿਮ ਕਾਰਡ ਬਲਾਕ ਕਰ ਦਿੱਤੇ ਜਾਣਗੇ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਸਿਮ ਕਾਰਡ ਬਲਾਕ ਹੋਵੇ, ਤਾਂ ਤੁਹਾਨੂੰ ਇਹ ਪਤਾ ਲਗਾਉਣ ਲਈ ਕੁਝ ਆਸਾਨ ਕਦਮ ਚੁੱਕਣੇ ਚਾਹੀਦੇ ਹਨ ਕਿ ਤੁਹਾਡਾ ਸਿਮ ਕਾਰਡ ਕਿਸ ਦੇ ਆਧਾਰ ਕਾਰਡ ‘ਤੇ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: TRAI ਨੇ ਹੁਣ ਤੱਕ 18 ਲੱਖ ਮੋਬਾਈਲ ਨੰਬਰ ਕੀਤੇ ਬੰਦ, ਕੀ ਤੁਹਾਡਾ ਨੰਬਰ ਵੀ ਸੂਚੀ ਵਿੱਚ ਸ਼ਾਮਲ ਤਾਂ ਨਹੀਂ ?

1. ਪਹਿਲਾਂ tafcop.sancharsaathi.gov.in ‘ਤੇ ਜਾਓ

2. ਇੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।

3. ਇਸ ਤੋਂ ਬਾਅਦ ਤੁਹਾਨੂੰ ਇੱਕ OTP ਮਿਲੇਗਾ, ਇਸ ਨੂੰ ਐਂਟਰ ਕਰੋ।

4. ਫਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਕਿ ਤੁਹਾਡੀ ਆਈਡੀ ਤੋਂ ਕਿੰਨੇ ਸਿਮ ਲਏ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment