ਚੰਡੀਗੜ੍ਹ: ਚੰਡੀਗੜ੍ਹ ਦੇ Elante ਮਾਲ ‘ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਏਲਾਂਟੇ ਮਾਲ ‘ਚ ਐਤਵਾਰ ਸ਼ਾਮ ਕਰੀਬ 6.45 ਵਜੇ ਗਰਾਊਂਡ ਫਲੋਰ ‘ਤੇ ਲੱਗੇ ਖੰਭੇ ਦੀਆਂ ਟਾਈਲਾਂ ਉਖੜ ਕੇ ਹੇਠਾਂ ਡਿੱਗ ਗਈਆਂ। ਇਸ ਦੌਰਾਨ ਪਿੱਲਰ ਨੇੜਿਓਂ ਲੰਘ ਰਹੀ ਇੱਕ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ। ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਿਸ ਜਗ੍ਹਾ ‘ਤੇ ਖੰਭੇ ਤੋਂ ਟਾਈਲਾਂ ਉਖੜੀਆਂ ਸਨ, ਉਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਥੋਂ ਆਵਾਜਾਈ ਵੀ ਰੋਕ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ 13 ਸਾਲਾ ਬੱਚੀ ਮਾਈਸ਼ਾ ਦੀਕਸ਼ਿਤ ਦਾ ਜਨਮਦਿਨ ਸੀ। ਮਾਈਸ਼ਾ ਦੀਕਸ਼ਿਤ ਇੱਕ ਬਾਲ ਕਲਾਕਾਰ ਹੈ। ਮਾਈਸ਼ਾ ਨੇ ਟੀਵੀ ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤੋਂ ਕਾ, ਮਿਸ਼ਟੀ ਖੰਨਾ, ਜਨ ਜਨਨੀ ਮਾਂ ਵੈਸ਼ਨੋ ਦੇਵੀ-ਕਹਾਨੀ ਮਾਤਾਰਾਣੀ ਅਤੇ ਮਾਤਾ ਵੈਸ਼ਨਵੀ ਕੀ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ ਹੈ।
ਮਾਈਸ਼ਾ ਦਾ ਪੂਰਾ ਪਰਿਵਾਰ ਆਪਣਾ ਜਨਮਦਿਨ ਮਨਾਉਣ ਲਈ ਐਲਾਂਟੇ ਮਾਲ ਪਹੁੰਚਿਆ ਸੀ। ਸੈਕਟਰ-22 ਦੀ ਰਹਿਣ ਵਾਲੀ ਮਾਈਸ਼ਾ ਦੀ ਮਾਸੀ ਸੁਰਭੀ ਵੀ ਆਪਣੇ ਪਰਿਵਾਰ ਨਾਲ ਆਈ ਸੀ। ਹਰ ਕੋਈ ਏਲਾਂਟੇ ਵਿਚ ਘੁੰਮ ਰਿਹਾ ਸੀ। ਸੁਰਭੀ ਅਤੇ ਮਾਈਸ਼ਾ ਇਕੱਠੇ ਸਨ। ਜਦੋਂ ਉਹ ਦੋਵੇਂ ਜਣੇ ਹੇਠਲੀ ਮੰਜ਼ਿਲ ‘ਤੇ ਪੌੜੀਆਂ ਦੇ ਨੇੜੇ ਖੰਭੇ ਦੇ ਕੋਲੋਂ ਲੰਘੇ ਤਾਂ ਅਚਾਨਕ ਪਿੱਲਰ ਦੀਆਂ ਕੁਝ ਟਾਈਲਾਂ ਉਨ੍ਹਾਂ ‘ਤੇ ਡਿੱਗ ਪਈਆਂ। ਇਸ ਹਾਦਸੇ ‘ਚ ਜਨਮ ਦਿਨ ਵਾਲੀ ਬੱਚੀ ਅਤੇ ਉਸਦੀ ਮਾਸੀ ਸੁਰਭੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਲੋਕ ਉਨ੍ਹਾਂ ਨੂੰ ਬਚਾਉਣ ਲਈ ਭੱਜੇ।
ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਟਾਈਲ ਲੱਗਣ ਕਾਰਨ ਔਰਤ ਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ ਜਦੋਂ ਕਿ ਬੱਚੀ ਦੀਆਂ ਪੱਸਲੀਆਂ ‘ਚ ਫਰੈਕਚਰ ਆਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।