ਅੰਮਿ੍ਤਸਰ. ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੱਲ੍ਹ ਸੰਸਦ ਵਿੱਚ ਏਅਰਲਾਈਨਜ਼ ਵੱਲੋਂ ਨਿੱਜੀਕਰਨ ਅਤੇ ਲੁੱਟ ਦਾ ਮੁੱਦਾ ਉਠਾਇਆ ਸੀ। ਇਨ੍ਹਾਂ ਮੁੱਦਿਆਂ ‘ਤੇ ਟੇਲੀਕਾਮ ਮਿਨਿਸਟਰ ਜੋਤੀਰਿਧਿਅ ਸਿੰਧੀਆ ਅਤੇ ਨਿਸ਼ੀਕਾਂਤ ਦੂਬੇ ਨਾਲ ਜੋਰਦਾਰ ਬਹਿਸ ਵੀ ਹੋਈ। ਜਿਸ ‘ਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਸੱਤਾ ‘ਚ ਹੈ ਤਾਂ ਊੰਗਲੀ ਚੁਕਣ ਦੀ ਥਾਂ ਇਨ੍ਹਾਂ ਗੱਲਾਂ ਨੂੰ ਠੀਕ ਕਿਉਂ ਨਹੀਂ ਕੀਤਾ ਗਿਆ |
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਾਨਸੂਨ ਸੈਸ਼ਨ ਦੌਰਾਨ ਏਅਰਲਾਈਨਜ਼ ਵੱਲੋਂ ਵਸੂਲੇ ਜਾ ਰਹੇ ਨਾਜਾਇਜ਼ ਟਿਕਟਾਂ ਦੇ ਰੇਟਾਂ ਦਾ ਮੁੱਦਾ ਸੰਸਦ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਦੀ ਲੁੱਟ ਕਾਰਨ ਕਈ ਲੋੜਵੰਦ ਲੋਕ ਆਪਣਾ ਸਫ਼ਰ ਮੁਲਤਵੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ 10 ਅਗਸਤ 2023 ਨੂੰ ਇਸ ਮੁੱਦੇ ‘ਤੇ ਬਣੀ ਸਥਾਈ ਕਮੇਟੀ ਅਤੇ ਰਿਪੋਰਟ ਮਿਲਣ ਤੋਂ ਬਾਅਦ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਕੋਰੋਨਾ ਦੇ ਦੌਰ ‘ਚ ਏਅਰਲਾਈਨਜ਼ ਨੇ ਹਵਾਈ ਯਾਤਰਾ ਦੀਆਂ ਟਿਕਟਾਂ ਦੀਆਂ ਕੀਮਤਾਂ ‘ਚ ਕਈ ਵਾਰ ਵਾਧਾ ਕੀਤਾ ਸੀ ਪਰ ਹੁਣ ਸਥਿਤੀ ਆਮ ਵਾਂਗ ਹੋਣ ਦੇ ਬਾਵਜੂਦ ਵਧੇ ਹੋਏ ਪੈਸੇ ਨੂੰ ਘੱਟ ਨਹੀਂ ਕੀਤਾ ਗਿਆ ਹੈ। ਗੁਰਜੀਤ ਸਿੰਘ ਔਜਲਾ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਤੱਕ ਦਾ ਕਿਰਾਇਆ ਵੀ ਐਮਰਜੈਂਸੀ ਦੇ ਹਾਲਾਤਾਂ ਵਿੱਚ 70 ਹਜ਼ਾਰ ਰੁਪਏ ਵਸੂਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਅੰਮ੍ਰਿਤਸਰ ਜਾਂਦੇ ਹਨ ਪਰ ਟਿਕਟਾਂ ਬਿਨਾਂ ਮਨਜ਼ੂਰੀ ਤੋਂ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਸੈਲਾਨੀ ਨਹੀਂ ਆ ਸਕਦੇ।
ਅੰਤਰਰਾਸ਼ਟਰੀ ਉਡਾਣਾਂ ਦੀ ਗੱਲ ਕਰੀਏ ਤਾਂ ਸਿੰਗਾਪੁਰ ਦੀ ਟਿਕਟ ਜੋ ਇੰਟਰਨੈਸ਼ਨਲ ਏਅਰਲਾਈਨਜ਼ ਹੋਟਲ ਦੇ ਨਾਲ 20,000 ਰੁਪਏ ਵਿੱਚ ਦਿੰਦੀ ਹੈ, ਘਰੇਲੂ ਏਅਰਲਾਈਨ 28,000 ਰੁਪਏ ਵਿੱਚ ਇੱਕ ਤਰਫਾ ਟਿਕਟ ਦਿੰਦੀ ਹੈ। ਪੰਜਾਬ ਤੋਂ ਬਹੁਤ ਸਾਰੇ ਲੋਕ ਯੂਏਆਈ ਜਾਂਦੇ ਹਨ ਪਰ ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਦੀਆਂ ਟਿਕਟਾਂ 25 ਤੋਂ 35 ਫੀਸਦੀ ਮਹਿੰਗੀਆਂ ਹਨ ਜਦੋਂਕਿ ਦਿੱਲੀ ਤੋਂ ਸਸਤੀਆਂ ਹਨ। ਅੰਮ੍ਰਿਤਸਰ ਦਿੱਲੀ ਨਾਲੋਂ 400 ਕਿਲੋਮੀਟਰ ਘੱਟ ਹੈ ਪਰ ਟਿਕਟ ਮਹਿੰਗੀ ਹੈ। ਇਸ ਮੁੱਦੇ ‘ਤੇ ਉਨ੍ਹਾਂ ਸਾੰਸਦ ਨਿਸ਼ੀਕਾਂਤ ਦੂਬੇ ਨੂੰ ਘੇਰਦਿਆਂ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ 10 ਸਾਲ ਤੋਂ ਸੱਤਾ ‘ਚ ਹੈ ਤਾਂ ਇਸ ‘ਚ ਕੋਈ ਬਦਲਾਅ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿਸ਼ੀਕਾਂਤ ਜੀ ਹਰ ਭਾਸ਼ਣ ਵਿੱਚ ਕਾਂਗਰਸ ਤੋਂ ਸ਼ੁਰੂ ਹੋ ਕੇ ਕਾਂਗਰਸ ਨੂੰ ਕੋਸਦੇ ਹਨ, ਫਿਰ ਹੁਣ ਉਨ੍ਹਾਂ ਕੋਲ ਪੂਰੀ ਤਾਕਤ ਹੈ, ਫਿਰ ਇਸ ਨੂੰ ਕਿਉਂ ਨਹੀਂ ਸੁਧਾਰਿਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ 370 ਵਰਗੀਆਂ ਧਾਰਾਵਾਂ ਲਾਗੂ ਹੋ ਰਹੀਆਂ ਹਨ ਤਾਂ ਇਸ ਨੂੰ ਬਦਲਿਆ ਕਿਉਂ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦਾ ਨਿੱਜੀਕਰਨ ਹੋ ਚੁੱਕਾ ਹੈ, ਸਾਰੇ ਦੇਸ਼ ਨੂੰ ਪ੍ਰਾਇਵੇਟ ਲੋਕਾਂ ਦੇ ਹਥ ਚ ਬੇਚਿਆ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਮੈਂਬਰ ਸ਼ਫੀ ਪਾਰਮਬਿਲ ਵੱਲੋਂ ਲਿਆਂਦੇ ਪ੍ਰਾਈਵੇਟ ਬਿੱਲ ਦਾ ਸਮਰਥਨ ਕਰਦੇ ਹਨ ਪਰ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਟੇਲੀਕੋਮ ਮੰਤਰੀ ਸਾਂਸਦ ਜੋਤੀ ਧਰਿਤਿਆ ਸਿੰਧੀਆ ਨੇ ਕਿਹਾ ਕਿ ਇਹ ਸੰਭਵ ਨਹੀਂ ਹੋਵੇਗਾ ਕਿ ਚਿਟ ਵੀ ਉਹਨਾਂ ਦੀ ਤੇ ਪਟ ਵੀ ਉਹਨਾਂ ਦੀ। ਤਾਂ ਔਜਲਾ ਨੇ ਕਿਹਾ ਕਿ 2006 ‘ਚ ਜਦੋਂ ਇਸ ਦਾ ਵਿਰੋਧ ਹੋਇਆ ਸੀ ਤਾਂ ਤੁਸੀਂ ਹੀ ਸੀ ਤੇ ਤੁਸੀਂ ਹੀ ਸੀ ਜਿਸ ਨੇ ਰਸਤਾ ਦਿਖਾਇਆ ਸੀ। ਔਜਲਾ ਨੇ ਕਿਹਾ ਕਿ ਬੀਐਸਐਨਐਲ ਦੀ ਗਲ ਕੀਤੀ ਗਈ ਪਰ ਕਦੇ ਉਹਨਾਂ ਨੇ ਬੀਐਸਐਨਐਲ ਦਾ ਹਾਲ ਵੀ ਪੁਛਿਆ ਹੈ। ਬੀਐਸਐਨਐਲ ਖਤ੍ਮ ਹੋਣ ਦੀ ਕਗਾਰ ਤੇ ਪੁਜ ਗਿਆ ਹੈ।
ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਕਿ ਇਨ੍ਹਾਂ ਚੀਜ਼ਾਂ ‘ਤੇ ਕਾਬੂ ਪਾਉਣ ਲਈ ਸਖ਼ਤੀ ਦਿਖਾਉਣੀ ਪਵੇਗੀ ਅਤੇ ਸਰਕਾਰ ਨੂੰ ਰੈਗੂਲੇਟਰੀ ਕਮੇਟੀ ਦੀ ਤਾਕਤ ਵਧਾ ਕੇ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣ ਅਤੇ ਦਰਾਂ ‘ਤੇ ਰੈਗੂਲੇਟਰੀ ਕਮੇਟੀ ਬਣਾਈ ਜਾਵੇ।