ਗੁਰੂਗ੍ਰਾਮ ਅਤੇ ਫਰੀਦਾਬਾਦ ‘ਚ ਲੱਗਣਗੇ ਹਰਿਤ ਕੋਇਲਾ ਪਲਾਂਟ, 500-500 ਕਰੋੜ ਰੁਪਏ ਦੀ ਆਵੇਗੀ ਲਾਗਤ

Global Team
6 Min Read

ਚੰਡੀਗੜ੍ਹ: ਹਰਿਆਣਾ ਵਿਚ ਕੂੜੇ ਦੇ ਨਿਸਤਾਰਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦੇ ਸਹਿਯੌਗ ਨਾਲ ਸੂਬੇ ਵਿਚ ਕੂੜੇ ਤੋਂ ਚਾਰਕੋਲ ਬਨਾਉਣ ਵਾਲੇ ਪਲਾਂਟ ਸਥਾਪਿਤ ਕੀਤੇ ੧ਾਣਗੇ, ਜਿਨ੍ਹਾਂ ਨੂੰ ਗ੍ਰੀਨ ਕੋਲ ਪਲਾਂਟ ਵੀ ਕਿਹਾ ਜਾਂਦਾ ਹੈ। ਇਹ ਪਰਿਯੋਜਨਾ ਆਪਣੀ ਤਰ੍ਹਾ ਦੀ ਪਹਿਲੀ ਹਰਿਤ ਪਰਿਯੋਜਨਾ ਹੋਵੇਗੀ ਜਿਸ ਨੂੰ ਹਰਿਆਣਾ ਦੇ ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਸਥਾਪਿਤ ਕੀਤਾ ਜਾਵੇਗਾ।

ਇਸ ਦੇ ਲਈ ਅੱਜ ਇੱਥੇ ਕੇਂਦਰੀ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ , ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਦੀ ਮੌਜੂਦਗੀ ਵਿਚ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਨਐਲ) ਅਤੇ ਨਗਰ ਨਿਗਮ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿਚਕਾਰ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕੀਤੇ ਗਏ । ਨਗਰ ਨਿਗਮ ਫਰੀਦਾਬਾਦ ਦੀ ਕਮਿਸ਼ਨਰ ਸ੍ਰੀਮਤੀ ਏ ਮੀਨਾ ਸ੍ਰੀਵਾਸਤਵ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਸ੍ਰੀ ਨਰਹਰੀ ਸਿੰਘ ਬਾਂਗੜ ਅਤੇ ਐਨਵੀਵੀਐਨਐਲ ਵੱਲੋਂ ਸੀਈਓ ਸ੍ਰੀਮਤੀ ਰੇਣੂ ਨਾਰੰਗ ਨੇ ਐਮਓਯੂ ‘ਤੇ ਹਸਤਾਖਰ ਕੀਤੇ।

ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਲਈ ਬਹੁਤ ਮਹਤੱਵਪੂਨ ਦਿਨ ਹੈ, ੧ਦੋਂ ਗ੍ਰੀਨ ਚਾਰਕੋਲ ਬਨਾਉਣ ਲਈ ਪਲਾਂਟ ਤਹਿਤ ਐਮਓਯੂ ਹੋਇਆ ਹੈ। ਸਮਝੌਤੇ ਦੇ ਅਨੂਸਾਰ, ਐਲਟ.ਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਨ), ਐਨਟੀਪੀਸੀ ਲਿਮੀਟੇਡ ਦੀ ਪੂਰੀ ਤਰ੍ਹਾ ਨਾਲ ਸਵਾਮਿਤਵ ਵਾਲੇ ਸਹਾਇਕ ਕੰਪਨੀ ਹੈ, ਜੋ ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਮੁਹਿਮ ਦੇ ਤਹਿਤ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਵੇਸਟ ਟੂ ਚਾਰਕੋਲ ਪਲਾਟ ਸਥਾਪਿਤ ਕਰੇਗੀ।

ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਲੱਗਣਗੇ ਹਰਿਤ ਕੋਲੲਲਿਾ ਪਲਾਂਟ, 500-500 ਕਰੋੜ ਰੁਪਏ ਦੀ ਆਵੇਗੀ ਲਾਗ

ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਦੇ ਬੰਧਵਾੜੀ ਵਿਚ ਅਤੇ ਫਰੀਦਾਬਾਦ ਦੇ ਮੋਠੂਕਾ ਵਿਚ ਲਗਭਗ 500-500 ਕਰੋੜ ਰੁਪਏ ਦੀ ਲਾਗਤ ਨਾਲ ਹਰਿਤ ਕੋਇਲਾ ਪਲਾਂਟ ਸਥਾਪਿਤ ਕੀਤੇ ਜਾਣਗੇ। ਇੰਨ੍ਹਾਂ ਦੋਵਾਂ ਪਲਾਂਟਾਂ ਵਿਚ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਇੱਕਠਾ 1500-1500 ਟਨ ਪ੍ਰਤੀ ਦਿਨ (ਟੀਪੀਡੀ) ਕੂੜੇ ਨੂੰ ਚਾਰਕੋਲ ਵਿਚ ਬਦਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਪਲਾਂਟਾਂ ਦੇ ਲਈ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਵੱਲੋਂ 20-20 ਏਕੜ ਜਮੀਨ ਦਿੱਤੀ ਜਾਵੇਗੀ ਅਤੇ ਐਨਟੀਪੀਸੀ ਵੱਲੋਂ ਜਲਦੀ ਹੀ ਜਮੀਨਾਂ ਦਾ ਕਬਜਾ ਲੈ ਕੇ ਪਲਾਂਟ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿੰਨ੍ਹਾਂ ਦੇ ਲਗਭਗ 30 ਮਹੀਨੇ ਵਿਚ ਪੂਰਾ ਹੌਣ ਦੀ ਸੰਭਾਵਨਾ ਹੈ। ਇਹ ਦੋਵਾਂ ਪਲਾਂਟ ਪੂਰੀ ਤਰ੍ਹਾ ਨਾਲ ਸਵਦੇਸ਼ੀ ਤਕਨੀਕ ‘ਤੇ ਅਧਾਰਿਤ ਹੋਣਗੇ।

ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਕੂੜੇ ਦੇ ਢੇਰ ਤੋਂ ਮਿਲੇਗੀ ਮੁਕਤੀ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇੰਨ੍ਹਾਂ ਪਲਾਂਟਾਂ ਦੇ ਸਥਾਪਿਤ ਹੋਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਨੂੰ ਮੂਰਤਰੂਪ ਦੇਣ ਵਿਚ ਬਹੁਤ ਮਦਦ ਮਿਲੇਗੀ, ਜਿਸ ਨਾਲ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰ ਕੂੜਾ ਮੁਕਤ ਬਨਣਗੇ। ਭਵਿੱਖ ਵਿਚ ਸ਼ਹਿਰਾਂ ਵਿਚ ਕੂੜੇ ਦੇ ਢੇਰ ਤੋਂ ਵੀ ਮੁਕਤੀ ਮਿਲੇਗੀ। ਗੁਰੂਗ੍ਰਾਮ ਤੇ ਫਰੀਦਾਬਾਦ ਵੇਸਟ-ਟੂ-ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਨਾਲ ਨਾ ਸਿਰਫ ਕੂੜੇ ਦੀ ਸਮਸਿਆ ਦਾ ਸਥਾਈ ਹੱਲ ਹੋਵੇਗਾ, ਸਗੋ ਉਰਜਾ ਊਤਪਾਦਨ ਵਿਚ ਵੀ ਵਾਧਾ ਹੋਵੇਗਾ। ਇਸ ਟੋਰੀਫਾਇਡ ਚਾਰਕੋਲ ਦੀ ਵਰਤੋ ਬਿਜਲੀ ਊਤਪਾਦਨ ਪਲਾਂਟਾਂ ਵਿਚ ਕੀਤਾ ਜਾਵੇਗਾ, ਜਿਸ ਤੋਂ ਖਣਿਜ ਕੋਇਲੇ ਦੀ ਵਰਤੋ ਵਿਚ ਵੀ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਯਤਨ ਸ਼ਹਿਰੀ ਸਵੱਛਤਾ ਨੂੰ ਮਹਤੱਵਪੂਰਨ ਰੂਪ ਨਾਲ ਵਧਾਉਣ ਅਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਵਾਤਾਵਰਣ ਸਥਿਰਤਾ ਨੂੰ ਪ੍ਰੋਤਸਾਹਨ ਦੇਣ ਵਿਚ ਅਹਿਮ ਭੂਕਿਮਾ ਨਿਭਾਏਗਾ।

ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਪਲਾਂਟਾਂ ਦੇ ਸਥਾਪਿਤ ਹੋਣ ਨਾਲ ਕੂੜਾ ਪ੍ਰਬੰਧ ਨੂੰ ਮਿਲੇਗੀ ਮਜਬੂਤੀ – ਵਿਕਾਸ ਗੁਪਤਾ

ਇਸ ਤੋਂ ਪਹਿਲਾਂ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ ਨੇ ਪਰਿਯੋਜਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵੱਧਦੇ ਸ਼ਹਿਰੀਕਰਣ ਦੇ ਦੌਰ ਵਿਚ ਲਗਾਤਾਰ ਕੂੜੈ ਦਾ ਸ੍ਰਿਜਨ ਵੀ ਵਧਦਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰਾਂ ਵਿਚ ਕੂੜੇ ਦਾ ਨਿਸਤਾਰਣ ਇਕ ਵੱਡੀ ਚਨੌਤੀ ਬਣ ਰਿਹਾ ਹੈ। ਇਸ ਸਮਸਿਆ ਦੇ ਹੱਲ ਤਹਿਤ ਮੁੱਖ ਮੰਤਰੀ zਸੀ ਨਾਇਬ ਸਿੰਘ ਸੈਨੀ ਦੇ ਮਾਰਗਦਰਸ਼ਨ ਵਿਚ ਅਸੀਂ ਇਸ ਦਿਸ਼ਾ ਵਿਚ ਐਨਵੀਵੀਐਨ ਦੇ ਨਾਲ ਪਹਿਲ ਕੀਤੀ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਇੰਨ੍ਹਾਂ ਪਲਾਂਟਾਂ ਦੇ ਸਥਾਤਿ ਹੋਣ ਨਾਲ ਕੂੜੇ ਪ੍ਰਬੰਧਨ ਨੂੰ ਮਜਬੂਤੀ ਮਿਲੇਗੀ।

ਹਰਿਆਣਾ ਵਿਚ ਸਥਾਪਿਤ ਹੋਣ ਵਾਲੇ ਇਹ ਦੋਵਾਂ ਪਲਾਂਟ ਭਾਂਰਤ ਵਿਚ ਸੱਭ ਤੋਂ ਵੱਡੇ ਹੋਣਗੇ – ਸੀਈਓ ਰੇਣੂ ਨਾਰੰਗ

ਐਨਵੀਵੀਐਨਐਲ ਦੀ ਸੀਈਓ ਸ੍ਰੀਮਤੀ ਰੇਣੂ ਨਾਰੰਗ ਨੇ ਵੇਸਟ-ਟੂ-ਚਾਰਕੋਲ ਪਲਾਂਟ ਦੇ ਬਾਰੇ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਵਿਚ ਵਾਰਾਣਸੀ ਵਿਚ ਐਨਟੀਪੀਸੀ ਵੱਲੋਂ 600 ਟਨ ਰੋ੧ਾਨਾ ਕੁੜੇ ਤੋਂ ਵੇਸਟ-ਟੂ-ਚਾਰਕੋਲ ਬਨਾਉਣ ਦਾ ਪਲਾਂਟ ਸੰਚਾਲਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਹਰਿਆਣਾ ਵਿਚ ਸਥਾਪਿਤ ਹੋਣ ਵਾਲੇ ਇਹ ਦੋਵਾਂ ਪਲਾਂਟ ਭਾਰਤ ਵਿਚ ਸੱਭ ਤੋਂ ਵੱਡੇ ਹੋਣਗੇ, ਜਿੱਥੇ ਰੋਜਨਾ 1500-1500 ਟਨ ਕੁੜੇ ਤੋਂ ਚਾਰਕੋਲ ਬਣਾਇਆ ੧ਾਵੇਗਾ। ਇੰਨ੍ਹਾਂ ਦੀ ਸਫਲਤਾ ਦੇ ਬਾਅਦ ਹੋਰ ਸ਼ਹਿਰਾਂ ਵਿਚ ਵੀ ਇਸ ਤਕਨੀਕ ਨੂੰ ਸਥਾਪਿਤ ਕਰਨ ਦਾ ਵਿਚਾਰ ਹੈ।

ਵਰਨਣਯੋਗ ਹੈ ਕਿ ਇਸ ਪਹਿਲ ਦਾ ਉਦੇਸ਼ ਕੁਸ਼ਲ ਵੇਸਟ ਪ੍ਰਬੰਧਨ ਰਣਨੀਤੀਆਂ ਨੂੰ ਲਾਗੂ ਕਰਨਾ ਹੈ ਜਿਸ ਵਿਚ ਬਿਹਤਰ ਇਕੱਠਾ, ਰੀਸਾਈਕਲਿੰਗ ਅਤੇ ਨਿਪਟਾਨ ਦੇ ਢੰਗ ਸ਼ਾਮਿਲ ਹਨ। ਇਸ ਸਾਝੇਦਾਰੀ ਦਾ ਕੇਂਦਰ ਠੋਸ ਵੇਸਟ ਪ੍ਰਬੰਧਨ ਵਿਚ ਸ਼ਾਮਿਲ ਹਿੱਤਧਾਰਕਾਂ ਦੇ ਵਿਚ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਤੇ ਅਧਿਕਾਰੀਆਂ ਅਤੇ ਪੇਸ਼ੇਵਰਾਂ ਨੂੰ ਮਾਹਰਤਾ ਅਤੇ ਸਮੱਗਰੀਆਂ ਦੇ ਨਾਲ ਮਜਬੂਤ ਬਣਾ ਕੇ ਸਥਾਨਿਕ ਨਿਵਾਸੀਆਂ ਦੇ ਲਈ ਸਵੱਛ ਅਤੇ ਸਿਹਤਮੰਦ ਸ਼ਹਿਰੀ ਵਾਤਾਵਰਣ ਬਨਾਉਣਾ ਹੈ।

Share This Article
Leave a Comment